ਕੱਲ ਹੜਤਾਲ ''ਤੇ ਟ੍ਰਾਂਸਪੋਰਟਰਸ, ਦਿੱਲੀ-NCR ''ਚ ਬੰਦ ਰਹਿਣਗੇ ਕਈ ਸਕੂਲ
Wednesday, Sep 18, 2019 - 10:13 PM (IST)

ਨਵੀਂ ਦਿੱਲੀ — ਨਵੇਂ ਮੋਟਰ ਵਹੀਕਲ ਐਕਟ ਦੇ ਵਿਰੋਧ ਦੇ ਤਹਿਤ ਯੂਨਾਇਟਿਡ ਫਰੰਟ ਆਫ ਟ੍ਰਾਂਸਪੋਰਟ ਐਸੋਸੀਏਸ਼ਨ ਵੱਲੋਂ ਕੱਲ ਭਾਵ ਵੀਰਵਾਰ ਨੂੰ ਇਕ ਦਿਨ ਦੀ ਹੜਤਾਲ ਸੱਦੀ ਗਈ ਹੈ। ਜਿਸ ਦੇ ਮੱਦੇਨਜ਼ਰ ਦਿੱਲੀ-ਐੱਨ.ਸੀ.ਆਰ. 'ਚ ਕਈ ਸਕੂਲ ਕੱਲ ਬੰਦ ਰਹਿਣਗੇ। ਹਾਲਾਂਕਿ ਪ੍ਰਸ਼ਾਸਨ ਜਾਂ ਸਰਕਾਰਾਂ ਨੇ ਇਸ ਨੂੰ ਲੈ ਕੇ ਕੋਈ ਸਲਾਹ ਜਾਂ ਆਦੇਸ਼ ਜਾਰੀ ਨਹੀਂ ਕੀਤਾ ਹੈ ਪਰ ਪ੍ਰਾਇਵੇਟ ਆਪਰੇਟਰਾਂ ਦੇ ਜ਼ਰੀਏ ਬੱਸਾਂ ਦੀ ਗੈਰ-ਹਾਜ਼ਰੀ ਕਾਰਨ ਸਕੂਲਾਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ।