ਵਪਾਰੀ ਦੀ ਹੱਤਿਆ ਕਰਕੇ ਭੱਜਣ ਵਾਲਿਆਂ ਨਾਲ ਪੁਲਸ ਦਾ ਮੁਕਾਬਲਾ, 1 ਢੇਰ

Saturday, Feb 02, 2019 - 11:46 AM (IST)

ਵਪਾਰੀ ਦੀ ਹੱਤਿਆ ਕਰਕੇ ਭੱਜਣ ਵਾਲਿਆਂ ਨਾਲ ਪੁਲਸ ਦਾ ਮੁਕਾਬਲਾ, 1 ਢੇਰ

ਮੁਜੱਫਰਪੁਰ-ਬਿਹਾਰ ਦੇ ਮੁਜੱਫਰਪੁਰ ਸਥਿਤ ਬੈਰੀਆ ਬੱਸ ਸਟੈਂਡ 'ਚ ਉਸ ਸਮੇਂ ਹਫੜਾ-ਦਫੜੀ ਮੱਚ ਗਈ ਜਦੋਂ ਦਿਨ-ਦਿਹਾੜੇ ਟਰਾਂਸਪੋਰਟ ਵਪਾਰੀ ਕੁੰਦਨ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਹੱਤਿਆ ਕਾਂਡ 'ਚ 9 ਐੱਮ. ਐੱਮ. ਪਿਸਟਲ ਤੋਂ ਗੋਲੀ ਮਾਰ ਕੇ ਭੱਜ ਰਹੇ ਦੋਸ਼ੀਆਂ ਦਾ ਬੱਸ ਗੈਰੇਜ 'ਚ ਪੁਲਸ ਨਾਲ ਮੁਕਾਬਲਾ ਹੋ ਗਿਆ। ਦੋਵਾਂ ਪਾਸਿਓ ਕਈ ਰਾਊਂਡ 'ਚ ਫਾਇਰਿੰਗ ਹੋਈ। ਪੁਲਸ ਅਤੇ ਦੋਸ਼ੀਆਂ 'ਚ ਹੋਏ ਮੁਕਾਬਲੇ ਦੌਰਾਨ 1 ਦੋਸ਼ੀ ਮਾਰਿਆ ਗਿਆ। ਹਾਦਸੇ ਵਾਲੇ ਸਥਾਨ ਤੋਂ ਪੁਲਸ ਨੂੰ ਇਕ ਪਿਸਟਲ ਵੀ ਮਿਲੀ।

ਰਿਪੋਰਟ ਮੁਤਾਬਕ ਕੁੰਦਨ ਸਿੰਘ ਨੂੰ ਬੱਸ ਦੇ ਅੰਦਰ ਜਾ ਕੇ ਚਾਰ ਗੋਲੀਆਂ ਮਾਰੀਆਂ ਗਈਆਂ, ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ। ਕੁੰਦਨ ਸਿੰਘ ਨੂੰ ਪ੍ਰਾਈਵੇਟ ਹਸਪਤਾਲ 'ਚ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਹਾਦਸੇ ਵਾਲੇ ਸਥਾਨ 'ਤੇ ਮੌਜੂਦ ਲੋਕਾਂ ਨੇ ਦੱਸਿਆ ਹੈ ਕਿ ਲਗਭਗ 10 ਦੀ ਗਿਣਤੀ 'ਚ ਦੋਸ਼ੀ ਬੈਰੀਆ ਬੱਸ ਸਟੈਂਡ ਪਹੁੰਚੇ ਸਨ। ਬੱਸ ਦੇ ਅੰਦਰ ਜਾ ਕੇ ਲਗਾਤਾਰ ਗੋਲੀਆਂ ਚਲਾਉਣ ਦੀ ਆਵਾਜ਼ ਆਉਣ ਲੱਗੀ। ਬੱਸ ਦੇ ਬਾਹਰ ਬੈਠੇ ਕਰਮਚਾਰੀ ਗੋਲੀਆਂ ਦੀ ਆਵਾਜ਼ ਸੁਣ ਕੇ ਅਲਰਟ ਹੋ ਗਏ ਅਤੇ ਉਨ੍ਹਾਂ ਲੋਕਾਂ ਨੇ ਬੱਸ ਨੂੰ ਪੂਰੀ ਤਰ੍ਹਾਂ ਨਾਲ ਘੇਰਿਆ ਹੋਇਆ ਸੀ ਪਰ ਦੋਸ਼ੀ ਹਥਿਆਰਾਂ ਦੇ ਬਲ 'ਤੇ ਭੀੜ ਨੂੰ ਹਟਾਉਣ 'ਚ ਸਫਲ ਰਹੇ।

ਇਸ ਤੋਂ ਇਲਾਵਾ ਇੱਕ ਦੋਸ਼ੀ ਬੱਸ ਦੇ ਅੰਦਰ ਲੁਕਿਆ ਹੋਇਆ ਸੀ ਅਤੇ ਰੁਕ-ਰੁਕ ਕੇ ਫਾਇਰਿੰਗ ਕਰ ਰਿਹਾ ਸੀ। ਹਾਦਸੇ ਵਾਲੇ ਸਥਾਨ 'ਤੇ ਪਹੁੰਚੀ ਪੁਲਸ ਨੇ ਦੋਸ਼ੀ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਪਰ ਦੋਸ਼ੀ ਬੱਸ ਦੇ ਅੰਦਰੋਂ ਲਗਾਤਾਰ ਪੁਲਸ ਨੂੰ ਨਿਸ਼ਾਨਾ ਬਣਾ ਕੇ ਫਾਇਰਿੰਗ ਕਰਦਾ ਰਿਹਾ ਹੈ। ਦੂਜੇ ਪਾਸੇ ਪੁਲਸ ਨੇ ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਜਵਾਬੀ ਫਾਇਰਿੰਗ ਕੀਤੀ। ਇਸ ਫਾਇਰਿੰਗ 'ਚ ਇਕ ਦੋਸ਼ੀ ਮਾਰਿਆ ਗਿਆ, ਜਿਸ ਦਾ ਨਾਂ ਰੋਹਿਤ ਹੈ। 
 


author

Iqbalkaur

Content Editor

Related News