ਹਰਿਆਣਾ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 3 IAS ਤੇ 3 HCS ਅਧਿਕਾਰੀਆਂ ਦਾ ਤਬਾਦਲਾ

12/31/2019 10:50:47 PM

ਚੰਡੀਗੜ੍ਹ — ਨਵੇਂ ਸਾਲ ਤੋਂ ਇਕ ਦਿਨ ਪਹਿਲਾਂ ਹਰਿਆਣਾ ਦੀ ਖੱਟੜ ਸਰਕਾਰ ਨੇ ਵੱਡਾ ਪ੍ਰਸ਼ਾਸਨਿਕ ਫੇਰਬਲ ਕਰ ਦਿੱਤਾ। ਮੰਲਵਾਰ ਦੀ ਦੇਰ ਸ਼ਾਮ ਹਰਿਆਣਾ ਸਰਕਾਰ ਨੇ 7 ਆਈ.ਏ.ਐੱਸ. ਅਧਿਕਾਰੀਆਂ ਅਤੇ ਤਿੰਨ ਐੱਚ.ਸੀ.ਐੱਚ. ਅਧਿਕਾਰੀਆਂ ਦਾ ਤਤਕਾਲ ਪ੍ਰਭਾਵ ਨਾਲ ਤਬਾਦਲਾ ਕਰ ਦਿੱਤਾ। ਅਧਿਕਾਰਕ ਬਿਆਨ 'ਚ ਕਿਹਾ ਗਿਆ ਕਿ ਸੂਬਾ ਸਰਕਾਰ ਨੇ 2 ਆਈ.ਏ.ਐੱਸ. ਅਧਿਕਾਰੀਆਂ ਨੂੰ ਵਾਧੂ ਚਾਰਜ ਵੀ ਦਿੱਤਾ ਹੈ। ਬਿਆਨ ਮੁਤਾਬਕ ਪਾਨੀਪਤ ਨਗਰ ਨਿਗਮ ਕਮਿਸ਼ਨਰ ਪ੍ਰਭਜੋਤ ਸਿੰਘ ਨੂੰ ਹੁਣ ਕੌਸ਼ਲ ਵਿਭਾਗ ਤੇ ਉਦਯੋਗਿਕ ਸਿਖਲਾਈ ਅਤੇ ਰੋਜ਼ਗਾਰ ਵਿਭਾਗਾਂ ਦੇ ਨਿਰਦੇਸ਼ਕ ਤੇ ਵਿਸ਼ੇਸ਼ ਸਕੱਤਰ ਦੇ ਰੂਪ 'ਚ ਨਿਯੁਕਤ ਕੀਤਾ ਗਿਆ ਹੈ।

ਰੇਵਾੜੀ ਦੇ ਡਿਪਟੀ ਕਮਿਸ਼ਨਰ ਜਿਤੇਂਦਰ ਕੁਮਾਰ ਦਾ ਤਬਾਦਲਾ ਇਸੇ ਅਹੁਦੇ 'ਤੇ ਝੱਜਰ ਕਰ ਦਿੱਤਾ ਗਿਆ ਹੈ। ਰੇਵਾੜੀ ਦੇ ਨਵੇਂ ਡਿਪਟੀ ਕਮਿਸ਼ਨਰ ਅਧਿਕਾਰੀ ਯਸ਼ੇਂਦਰ ਸਿੰਘ ਹੋਣਗੇ, ਜੋ ਕਲਾ ਤੇ ਸੱਭਿਆਚਾਰ ਮਾਮਲਿਆਂ ਦੇ ਵਧੀਕ ਸਕੱਤਰ ਅਤੇ ਨਿਰਦੇਸ਼ਕ ਦੇ ਰੂਪ 'ਚ ਵੀ ਜ਼ਿੰਮੇਵਾਰੀ ਨਿਭਾਉਣਗੇ। ਬਿਆਨ 'ਚ ਕਿਹਾ ਗਿਆ ਕਿ ਆਈ.ਐੱਸ. ਅਧਿਕਾਰੀ ਨਰਸਿੰਘ ਬਾਂਗਰ ਨੂੰ ਹਰਿਆਣਾ ਬੀਜ ਵਿਕਾਸ ਨਿਗਮ ਅਤੇ ਰਾਮ ਕੁਮਾਰ ਸਿੰਘ ਨੂੰ ਫਰੀਦਾਬਾਦ ਦੇ ਪ੍ਰਬੰਧਕ ਨਿਰਦੇਸ਼ਕ ਤੇ ਵਧੀਕ ਡਿਪਟੀ ਕਮਿਸ਼ਨਰ ਦਾ ਅਹੁਦਾ ਸੰਭਾਲਣਗੇ। ਆਈ.ਏ.ਐੱਸ. ਅਧਿਕਾਰੀ ਮਨੋਜ ਕੁਮਾਰ ਦਾ ਤਬਾਦਲਾ ਭਿਵਾਨੀ ਦੇ ਵਧੀਕ ਡਿਪਟੀ ਕਮਿਸ਼ਨਰ ਅਤੇ ਇਸ ਦੇ ਖੇਤਰੀ ਆਵਾਜਾਈ ਅਥਾਰਟੀ ਦੇ ਸਕੱਤਰ ਦੇ ਰੂਪ 'ਚ ਕੀਤਾ ਗਿਆ ਹੈ।

ਬਿਆਨ 'ਚ ਕਿਹਾ ਗਿਆ ਕਿ ਮਨੀਸ਼ ਕੁਮਾਰ ਸ਼ਰਮਾ ਵਧੀਕ ਮਜ਼ਦੂਰ ਕਮਿਸ਼ਨਰ, ਗੁਰੂਗ੍ਰਾਮ ਹੋਣਗੇ। ਆਮ ਪ੍ਰਸ਼ਾਸਨ ਵਿਭਾਗ ਦੇ ਸਕੱਤਰ ਵਿਜੇਂਦਰ ਕੁਮਾਰ ਨੂੰ ਸਰਸਵਤੀ ਹੈਰੀਟੇਜ ਬੋਰਡ ਦੇ ਮੁੱਖ ਕਾਜਕਾਰੀ ਅਧਿਕਾਰੀ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਬਿਆਨ 'ਚ ਕਿਹਾ ਗਿਆ ਹੈ ਕਿ ਗੁਰੂਗ੍ਰਾਮ ਮੈਟ੍ਰੋਪਾਲਿਟਨ ਸਿਟੀ ਬਸ ਲਿਮਟਿਡ ਦੀ ਮੁੱਖ ਕਾਰਜਕਾਰੀ ਅਧਿਕਾਰੀ ਸੋਨਲ ਗੋਇਲ ਕੋਲ ਗੁਰੂਗ੍ਰਾਮ ਮਹਾਨਗਰ ਵਿਕਾਸ ਅਥਾਰਟੀ ਤੋਂ ਇਲਾਵਾ ਮੁੱਖ ਕਾਰਜਕਾਰੀ ਅਧਿਕਾਰੀ ਦਾ ਚਾਰਜ ਵੀ ਹੋਵੇਗਾ। ਇਨ੍ਹਾਂ ਤੋਂ ਇਲਾਵਾ ਹਰਿਆਣਆ ਲੋਕ ਸੇਵਾ (ਐਚ.ਸੀ.ਐਸ.) ਦੇ ਅਧਿਕਾਰੀ-ਦਿਨੇਸ਼ ਸਿੰਘ ਯਾਦਵ, ਵਿਵੇਕ ਪਦਮ ਸਿੰਘ ਅਤੇ ਓਮ ਪ੍ਰਕਾਸ਼ ਦਾ ਵੀ ਤਬਾਦਲਾ ਕੀਤਾ ਗਿਆ ਹੈ।


Inder Prajapati

Content Editor

Related News