ਤਬਾਦਲੇ ਤੋਂ ਖਫਾ ਹੋ ਕੇ ਦੌੜ ਲਗਾਉਣ ਵਾਲੇ ਦਰੋਗੇ ਨੂੰ ਕੀਤਾ ਸਸਪੈਂਡ

Saturday, Nov 16, 2019 - 05:37 PM (IST)

ਤਬਾਦਲੇ ਤੋਂ ਖਫਾ ਹੋ ਕੇ ਦੌੜ ਲਗਾਉਣ ਵਾਲੇ ਦਰੋਗੇ ਨੂੰ ਕੀਤਾ ਸਸਪੈਂਡ

ਇਟਾਵਾ—ਉੱਤਰ ਪ੍ਰਦੇਸ਼ ਦੇ ਇਟਾਵਾ ਜ਼ਿਲੇ 'ਚ ਤਬਾਦਲੇ ਤੋਂ ਨਾਖੁਸ਼ ਹੋਏ ਦਰੋਗੇ ਨੇ ਗੁੱਸੇ 'ਚ ਆਪਣੇ ਨਵੇਂ ਤਾਇਨਾਤੀ ਸਥਾਨ ਵੱਲ ਪੈਦਲ ਦੌੜ ਲਗਾਉਣੀ ਸ਼ੁਰੂ ਕੀਤੀ ਪਰ ਅੱਧ ਵਿਚਾਲੇ ਰਸਤੇ 'ਚ ਹੀ ਬੇਹੋਸ਼ ਹੋ ਕੇ ਡਿੱਗ ਗਿਆ ਸੀ। ਇਸ ਮਾਮਲੇ 'ਚ ਤਾਜ਼ਾ ਜਾਣਕਾਰੀ ਮਿਲੀ ਹੈ ਕਿ ਇਸ ਹਾਦਸੇ ਦੀ ਵੀਡੀਓ ਸ਼ੋਸਲ ਮੀਡੀਆ 'ਤੇ ਆਉਣ ਤੋਂ ਬਾਅਦ ਇਟਾਵਾ ਪੁਲਸ ਨੇ ਦੋਰੇਗੇ ਦੇ ਇਸ ਕੰਮ ਨੂੰ ਅਨੁਸ਼ਾਸਨਹੀਣਤਾ ਕਰਾਰ ਦਿੰਦੇ ਹੋਏ ਸਸਪੈਂਡ ਕਰ ਦਿੱਤਾ ਹੈ। ਇਟਾਵਾ ਪੁਲਸ ਨੇ ਟਵਿੱਟਰ ਰਾਹੀਂ ਕਿਹਾ ਹੈ, ''ਜਨਤਕ ਨੁਮਾਇੰਦਿਆਂ ਖਿਲਾਫ ਇਤਰਾਜ਼ਯੋਗ ਟਿੱਪਣੀ ਕਰਨ ਅਤੇ ਰਾਜਨੀਤਿਕ ਬਿਆਨਬਾਜ਼ੀ, ਡਿਊਟੀ ਦੌਰਾਨ ਗੈਰ ਹਾਜ਼ਿਰ, ਅਨੁਸ਼ਾਸਨਹੀਣਤਾ ਵਰਗੇ ਦੋਸ਼ਾਂ ਦੇ ਕਾਰਨ ਦਰੋਗੇ ਵਿਜੈ ਪ੍ਰਤਾਪ ਨੂੰ ਸਸਪੈਂਡ ਕਰ ਦਿੱਤਾ ਗਿਆ।

PunjabKesari

ਇਸ ਤੋਂ ਪਹਿਲਾਂ ਤਬੀਅਤ ਖਰਾਬ ਹੋਣ ਤੋਂ ਬਾਅਦ ਇੰਸਪੈਕਟਰ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਹਾਈਵੇਅ 'ਤੇ ਦਰੋਗੇ ਨੂੰ ਇਕੱਲੇ ਦੌੜਦੇ ਦੇਖ ਕੇ ਸਾਰੇ ਲੋਕ ਹੈਰਾਨ ਹੋ ਗਏ। ਲੋਕ ਸਮਝ ਰਹੇ ਸੀ ਕਿ ਦਰੋਗਾ ਸਾਹਿਬ ਕਿਸੇ ਦੋਸ਼ੀ ਦੇ ਪਿੱਛੇ ਦੌੜ ਰਹੇ ਸੀ ਪਰ ਉਨ੍ਹਾਂ ਨੇ ਇਸ ਬਾਰੇ 'ਚ ਪੁੱਛਿਆ ਤਾਂ ਮਾਮਲਾ ਕੁਝ ਹੋਰ ਹੀ ਸੀ।

ਜ਼ਿਕਰਯੋਗ ਹੈ ਕਿ ਦਰੋਗਾ ਵਿਜੈ ਪ੍ਰਤਾਪ ਇਟਾਵਾ ਜ਼ਿਲੇ 'ਚ ਪੁਲਸ ਲਾਇਨ 'ਚ ਤਾਇਨਾਤ ਸੀ। ਜਿੱਥੇ ਉਨ੍ਹਾਂ ਦਾ ਤਬਾਦਲਾ ਬਿਠੌਲੀ ਥਾਣੇ 'ਚ ਕਰ ਦਿੱਤਾ ਸੀ, ਜਿਸ ਤੋਂ ਐੱਸ.ਆਈ. ਵਿਜੈ ਪ੍ਰਤਾਪ ਕਾਫੀ ਨਿਰਾਸ਼ ਸੀ ਅਤੇ ਇਸ ਕਾਰਨ ਗੁੱਸੇ 'ਚ ਉਨ੍ਹਾਂ ਨੇ ਆਪਣੇ ਨਵੇਂ ਤਾਇਨਾਤੀ ਸਥਾਨ ਪੁਲਸ ਲਾਈਨ ਤੋਂ 60 ਕਿਲੋਮੀਟਰ ਦੂਰ ਬਿਠੌਲੀ ਥਾਣੇ ਵੱਲ ਪੈਦਲ ਹੀ ਦੌੜ ਲਗਾਉਣ ਦੀ ਠਾਣ ਲਈ। ਉਹ ਦੌੜਦੇ-ਦੌੜਦੇ ਹੋਏ 45 ਕਿਲੋਮੀਟਰ ਤੱਕ ਜਾ ਪਹੁੰਚੇ ਪਰ ਇਸ ਤੋਂ ਬਾਅਦ ਉਹ ਰਸਤੇ 'ਚ ਹੀ ਬੇਹੋਸ਼ ਹੋ ਗਏ। ਸਥਾਨਿਕ ਲੋਕਾਂ ਨੇ ਦਰੋਗੇ ਨੂੰ ਚੁੱਕ ਕੇ ਹਸਪਤਾਲ ਭਰਤੀ ਕਰਵਾ ਦਿੱਤਾ ਗਿਆ। ਦਰੋਗੇ ਨੇ ਦੋਸ਼ ਲਗਾਇਆ ਕਿ ਮੈਨੂੰ ਐੱਸ.ਐੱਸ.ਪੀ. ਨੇ ਪੁਲਸ ਲਾਈਨ 'ਚ ਹੀ ਰਹਿਣ ਨੂੰ ਕਿਹਾ ਸੀ ਪਰ ਆਰ.ਆਈ. ਜਬਰਨ ਮੇਰਾ ਤਬਾਦਲਾ ਬਿਠੋਲੀ ਥਾਣੇ ਕਰ ਰਹੇ ਹਨ।


author

Iqbalkaur

Content Editor

Related News