400 ਤੋਂ ਵੱਧ ਟਰੇਨਾਂ ਰੱਦ, ਯਾਤਰਾ ਕਰਨ ਤੋਂ ਪਹਿਲਾਂ ਦੇਖ ਲਓ ਲਿਸਟ
Wednesday, Mar 11, 2020 - 09:27 AM (IST)
ਨਵੀਂ ਦਿੱਲੀ— ਹੋਲੀ ਦੇ ਬਾਅਦ ਟਰੇਨ ਦੀ ਯਾਤਰਾ ਕਰਨ ਵਾਲਿਆਂ ਨੂੰ ਇੰਡੀਅਨ ਰੇਲਵੇ ਨੇ ਵੱਡਾ ਝਟਕਾ ਦਿੱਤਾ ਹੈ। ਭਾਰਤੀ ਰੇਲਵੇ ਨੇ ਬੁੱਧਵਾਰ ਨੂੰ ਰੱਦ ਰਹਿਣ ਵਾਲੀਆਂ ਟਰੇਨਾਂ ਦੀ ਲਿਸਟ ਜਾਰੀ ਕਰ ਦਿੱਤੀ ਹੈ। ਰੇਲਵੇ ਮੁਤਾਬਕ 11 ਮਾਰਚ ਨੂੰ ਲਗਭਗ 400 ਟਰੇਨਾਂ ਰੱਦ ਕੀਤੀਆਂ ਗਈਆਂ ਹਨ। ਰੱਦ ਕੀਤੀਆਂ ਗਈਆਂ ਟਰੇਨਾਂ 'ਚ ਬਿਹਾਰ, ਉੱਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ ਦੇ ਕਈ ਸ਼ਹਿਰਾਂ ਨੂੰ ਦਿੱਲੀ ਨਾਲ ਜੋੜਨ ਵਾਲੀਆਂ ਕਈ ਟਰੇਨਾਂ ਸ਼ਾਮਲ ਹਨ।
ਭਾਰਤੀ ਰੇਲਵੇ ਵਲੋਂ ਜਾਰੀ ਕੀਤੀ ਗਈ ਲਿਸਟ ਮੁਤਾਬਕ ਬੁੱਧਵਾਰ ਨੂੰ ਚੱਲਣ ਵਾਲੀ 426 ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਇਸ 'ਚ ਸੁਪਰਫਾਸਟ, ਐਕਸਪ੍ਰੈੱਸ, ਮੇਲ ਐਕਸਪ੍ਰੈੱਸ, ਹਮਸਫਰ ਅਤੇ ਕਈ ਸਪੈਸ਼ਲ ਟਰੇਨਾਂ ਸ਼ਾਮਲ ਹਨ। ਰੇਲਵੇ ਨੇ ਕਈ ਕਾਰਨਾਂ ਕਰਕੇ ਟਰੇਨਾਂ ਰੱਦ ਕੀਤੀਆਂ ਹਨ ।
ਰੱਦ ਰਹਿਣ ਵਾਲੀਆਂ ਟਰੇਨਾਂ 'ਚ 296 ਟਰੇਨਾਂ ਅਜਿਹੀਆਂ ਹਨ ਜਿਨ੍ਹਾਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਗਿਆ ਹੈ। ਉੱਥੇ 130 ਟਰੇਨਾਂ ਘੱਟ ਪ੍ਰਭਾਵਿਤ ਰਹਿਣਗੀਆਂ। ਇਸ ਦੇ ਇਲਾਵਾ ਕਈ ਟਰੇਨਾਂ ਘੰਟਿਆਂ ਦੀ ਦੇਰੀ ਨਾਲ ਚੱਲ ਰਹੀਆਂ ਹਨ, ਜਿਸ ਦੀ ਜਾਣਕਾਰੀ ਇੰਡੀਅਨ ਰੇਲਵੇ ਦੀ ਅਧਿਕਾਰਕ ਵੈੱਬਸਾਈਟ 'ਤੇ ਦਿੱਤੀ ਗਈ ਹੈ। ਇਸ ਤੋਂ ਇਲਾਵਾ 12 ਟਰੇਨਾਂ ਨੂੰ ਡਾਇਵਰਟ ਕਰ ਦਿੱਤਾ ਗਿਆ ਹੈ ਤੇ 16 ਟਰੇਨਾਂ ਦੇ ਸਮੇਂ 'ਚ ਬਦਲਾਅ ਕੀਤਾ ਗਿਆ ਹੈ। ਇੱਥੇ ਕਲਿੱਕ ਕਰਕੇ ਚੈੱਕ ਕਰੋ ਆਪਣੀ ਟਰੇਨ ਬਾਰੇ