ਜਨਤਾ ਕਰਫਿਊ : ਮੰਜ਼ਿਲ ਤੱਕ ਪਹੁੰਚਾਉਣਗੀਆਂ ਪਹਿਲਾਂ ਤੋਂ ਚੱਲੀਆਂ ਟਰੇਨਾਂ

Saturday, Mar 21, 2020 - 09:17 PM (IST)

ਜਨਤਾ ਕਰਫਿਊ : ਮੰਜ਼ਿਲ ਤੱਕ ਪਹੁੰਚਾਉਣਗੀਆਂ ਪਹਿਲਾਂ ਤੋਂ ਚੱਲੀਆਂ ਟਰੇਨਾਂ

ਨਵੀਂ ਦਿੱਲੀ — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 22 ਮਾਰਚ ਨੂੰ ਲੋਕਾਂ ਤੋਂ ਜਨਤਾ ਕਰਫਿਊ ਦਾ ਪਾਲਣ ਕਰਨ ਦੀ ਅਪੀਲ ਕੀਤੀ ਹੈ। ਇਸ ਦਿਨ ਨਾ ਤਾਂ ਟਰੇਨਾਂ ਚੱਲਣਗੀਆਂ ਅਤੇ ਨਾ ਹੀ ਦਿੱਲੀ 'ਚ ਮੈਟਰੋ ਦੌੜੇਗੀ। ਯੂ.ਪੀ. ਸਰਕਾਰ ਨੇ 22 ਮਾਰਚ ਨੂੰ ਆਪਣੀ ਰੋਡਵੇਜ਼ ਬੱਸਾਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ। ਰੇਲ ਮੰਤਰਾਲਾ ਮੁਤਾਬਕ 21 ਤੇ 22 ਮਾਰਚ ਦੀ ਅੱਧੀ ਰਾਤ ਭਾਵ 12 ਵਜੇ ਤੋਂ 22 ਮਾਰਚ ਦੀ ਦੇਰ ਰਾਤ 10 ਵਜੇ ਤਕ ਕੋਈ ਵੀ ਯਾਤਰੀ ਟਰੇਨ ਨਹੀਂ ਚੱਲੇਗੀ। ਭਾਵ ਕਿ 22 ਘੰਟੇ ਤਕ ਟਰੇਨਾਂ ਦੀ ਸੇਵਾਵਾਂ ਬੰਦ ਰਹਿਣਗੀਆਂ। ਹਾਲਾਂਕਿ ਪਹਿਲੇ ਹੀ ਦਿਨ 7 ਘੰਟੇ ਦੀ ਯਾਤਰਾ ਪੂਰੀ ਕਰ ਚੁੱਕੀ ਪੈਸੇਂਜਰ ਟਰੇਨ ਲਈ ਰੇਲਵੇ ਨੇ ਰਾਹਤ ਦਾ ਪ੍ਰਬੰਧ ਕੀਤਾ ਹੈ। ਅਜਿਹੀਆਂ ਟਰੇਨਾਂ ਨੂੰ ਮੰਜ਼ਿਲ ਤਕ ਜਾਣ ਦੀ ਇਜਾਜ਼ਤ ਹੋਵੇਗੀ।

ਨਹੀਂ ਰੋਕੀ ਜਾਣਗੀਆਂ ਪਹਿਲਾਂ ਤੋਂ ਚੱਲ ਰਹੀਆਂ ਟਰੇਨਾਂ
ਭਾਰਤੀ ਰੇਲਵੇ ਨੇ ਇਸ ਬਾਬਤ ਕਈ ਅਫਵਾਹਾਂ ਨੂੰ ਖਾਰਿਜ ਕੀਤਾ ਹੈ ਕਿ ਰੇਲਵੇ ਨੇ ਕਿਹਾ ਕਿ ਕਈ ਥਾਵਾਂ 'ਤੇ ਇਹ ਦਿਖਾਇਆ ਜਾ ਰਿਹਾ ਹੈ ਕਿ 22 ਮਾਰਚ ਨੂੰ ਨਿਰਧਾਰਿਤ ਸਮਾਂ ਸੀਮਾ ਦੌਰਾਨ ਕੋਈ ਨਵੀਂ ਟਰੇਨ ਨਹੀਂ ਚੱਲੇਗੀ ਅਤੇ ਪਹਿਲਾਂ ਤੋਂ ਚੱਲ ਰਹੀਆਂ ਟਰੇਨਾਂ ਨੂੰ ਵੀ ਰੋਕ ਦਿੱਤਾ ਜਾਵੇਗਾ ਪਰ ਇਹ ਜਾਣਕਾਰੀ ਸਹੀ ਨਹੀਂ ਹੈ।

ਕੁਝ ਨਵੀਆਂ ਟਰੇਨਾਂ ਵੀ ਚੱਲਣਗੀਆਂ
ਰੇਲਵੇ ਨੇ ਕਿਹਾ ਕਿ ਕੁਝ ਮਹੱਤਵਪੂਰਣ ਅਤੇ ਚੁਣੀਆਂ ਗਈਆਂ ਟਰੇਨਾਂ ਕੱਲ ਵੀ ਚੱਲਣਗੀਆਂ, ਅਜਿਹੀਆਂ ਟਰੇਨਾਂ ਦਾ ਨਿਰਧਾਰਣ ਜ਼ੋਨ 'ਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪਹਿਲਾਂ ਤੋਂ ਚੱਲ ਰਹੀਆਂ ਟਰੇਨਾਂ ਆਪਣੀਆਂ ਯਾਤਰਾ ਵੀ ਪੂਰੀ ਕਰਨਗੀਆਂ। ਰੇਲਵੇ ਨੇ ਕਿਹਾ ਹੈ ਕਿ ਯਾਤਰਾ ਦੌਰਾਨ ਕਿਸੇ ਵੀ ਟਰੇਨ ਨੂੰ ਨਹੀਂ ਰੋਕਿਆ ਜਾਵੇਗਾ।
ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਦੇ ਦਹਿਸ਼ਤ ਕਾਰਨ ਰੇਲ ਯਾਤਰੀਆਂ ਦੀ ਗਿਣਤੀ 'ਚ ਕਮੀ ਆਈ ਹੈ। ਲੱਖਾਂ ਲੋਕਾਂ ਨੇ ਆਪਣਾ ਟਿਕਟ ਕੈਂਸਲ ਕਰਵਾ ਦਿੱਤਾ ਹੈ। ਕੋਰੋਨਾ ਵਾਇਰਸ ਕਾਰਨ ਭਾਰਤੀ ਰੇਲਵੇ ਨੇ 150 ਤੋਂ ਜ਼ਿਆਦਾ ਟਰੇਨਾਂ ਨੂੰ 31 ਮਾਰਚ ਕਰ ਲਈ ਰੱਦ ਕਰ ਦਿੱਤਾ ਹੈ।

ਹਰਿਆਣਾ ਤੇ ਯੂ.ਪੀ. 'ਚ ਬੱਸਾਂ ਬੰਦ
ਜਨਤਾ ਕਰਫਿਊ ਦੌਰਾਨ ਐਤਵਾਰ ਨੂੰ ਦਿੱਲੀ-ਐੱਨ.ਸੀ.ਆਰ. 'ਚ ਜ਼ਿਆਦਾਤਰ ਸਥਾਨਾਂ 'ਤੇ ਜਨਤਕ ਬੱਸ ਸੇਵਾ ਬੰਦ ਰੱਖੀ ਜਾਵੇਗੀ। ਦਿੱਲੀ ਨਾਲ ਲੱਗਦੇ ਮਿਲੇਨੀਅਮ ਸਿਟੀ ਗੁੜਗਾਓ ਤੋਂ ਦਿੱਲੀ ਆਉਣ-ਜਾਣ ਵਾਲੀਆਂ ਬੱਸਾਂ ਨੂੰ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਹੈ। ਗੁੜਗਾਓ 'ਚ ਹਾਲੇ ਵੀ ਕੋਰੋਨਾ ਵਾਇਰਸ ਦੇ 4 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ।
ਇਸ ਤੋਂ ਇਲਾਵਾ ਹਰਿਆਣਾ ਸਰਕਾਰ ਨੇ ਜਨਤਾ ਕਰਫਿਊ ਦੌਰਾਨ ਸੂਬਾ ਆਵਾਜਾਈ ਦੀਆਂ ਸਾਰੀਆਂ ਬੱਸਾਂ ਨੂੰ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਹੈ। ਯੂ.ਪੀ. ਸਰਕਾਰ ਨੇ ਵੀ ਆਪਣੀਆਂ ਰੋਡਵੇਜ਼ ਬੱਸਾਂ ਨੂੰ ਬੰਦ ਰੱਖਣ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ ਦਿੱਲੀ 'ਚ ਮੈਟਰੋ ਸੇਵਾ 'ਤੇ ਰੋਕ ਲਗਾਈ ਗਈ ਹੈ।


author

Inder Prajapati

Content Editor

Related News