ਸਿੰਗਾਪੁਰ ਤੋਂ ਟ੍ਰੇਨਿੰਗ ਲੈ ਕੇ ਪਰਤੇ ਸਰਕਾਰੀ ਸਕੂਲਾਂ ਦੇ 36 ਪ੍ਰਿੰਸੀਪਲ, ਸਾਂਝੇ ਕੀਤੇ ਆਪਣੇ ਅਨੁਭਵ

02/11/2023 5:52:11 PM

ਨਵੀਂ ਦਿੱਲੀ- ਪੰਜਾਬ ਅਤੇ ਦਿੱਲੀ ਦੇ ਸਰਕਾਰੀ ਸਕੂਲਾਂ ਦੇ 36 ਪ੍ਰਿੰਸੀਪਲ ਸਿੰਗਾਪੁਰ ਤੋਂ ਟ੍ਰੇਨਿੰਗ ਲੈ ਕੇ ਅੱਜ ਦੇਸ਼ ਵਾਪਸ ਪਰਤ ਆਏ ਹਨ। ਦੇਸ਼ ਪਰਤਣ ਮਗਰੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮਗਰੋਂ ਪੰਜਾਬ ਅਤੇ ਦਿੱਲੀ ਦੇ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਨਾਲ 'ਅਨੁਭਵ ਸਾਂਝਾ ਸੈਸ਼ਨ' ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਵੀ ਮੌਜੂਦ ਰਹੇ। ਇਨ੍ਹਾਂ ਪ੍ਰਿੰਸੀਪਲਾਂ ਨੇ ਟ੍ਰੇਨਿੰਗ ਦੇ ਅਨੁਭਵਾਂ ਨੂੰ ਸਾਂਝਾ ਕੀਤਾ- 

ਇਹ ਵੀ ਪੜ੍ਹੋਪੰਜਾਬ ਦੇ 36 ਪ੍ਰਿੰਸੀਪਲ ਸਿੰਗਾਪੁਰ 'ਚ ਟਰੇਨਿੰਗ ਲੈਣ ਮਗਰੋਂ ਅੱਜ ਆਉਣਗੇ ਵਾਪਸ, CM ਭਗਵੰਤ ਮਾਨ ਕਰਨਗੇ ਸਵਾਗਤ

-ਇਕ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਨੇ ਕਿਹਾ ਕਿ ਟ੍ਰੇਨਿੰਗ ਦਾ ਅਨੁਭਵ ਬੇਹੱਦ ਵਧੀਆ ਰਿਹਾ। ਸਾਡੀ ਟ੍ਰੇਨਿੰਗ 9 ਤੋਂ 5 ਵਜੇ ਤੱਕ ਹੁੰਦੀ ਸੀ ਪਰ ਅਸੀਂ ਆਪਣੇ ਸਮੇਂ ਤੋਂ ਪਹਿਲਾਂ ਪਹੁੰਚਦੇ ਸੀ ਅਤੇ ਟ੍ਰੇਨਿੰਗ ਖ਼ਤਮ ਹੋਣ ਮਗਰੋਂ ਵੀ ਚਰਚਾ ਛਿੜੀ ਰਹਿੰਦੀ ਸੀ। ਇਹ ਬੇਹੱਦ ਸਫ਼ਲ ਰਹੀ। ਸਾਡਾ ਟੀਚਾ ਬੱਚਿਆਂ ਦਾ ਭਵਿੱਖ ਸੰਵਾਰਨਾ ਹੈ।

-ਪ੍ਰਿੰਸੀਪਲ ਮੁਤਾਬਕ ਅਸੀਂ ਉਥੋਂ ਸਿੱਖਿਆ ਹੈ ਕਿ ਅਸੀਂ ਬੱਚਿਆਂ 'ਤੇ ਥੋਪਣਾ ਨਹੀਂ ਸਗੋਂ ਉਨ੍ਹਾਂ ਨੂੰ ਸਿਖਾਉਣਾ ਹੈ। ਅਸੀਂ ਬੱਚਿਆਂ ਨੂੰ ਅੰਗਰੇਜ਼ੀ, ਗਣਿਤ ਸਿਖਾਉਣਾ ਹੈ, ਤਾਂ ਕਿ ਉਨ੍ਹਾਂ ਦੀ ਸਿੱਖਣ ਦੀ ਕਲਾ ਲੰਬੇ ਸਮੇਂ ਤੱਕ ਕੰਮ ਆਵੇ। ਅਸੀਂ ਵੀ ਆਪਣੇ ਸਕੂਲਾਂ ਵਿਚ ਬੱਚਿਆਂ ਨੂੰ ਸਿਖਾਉਣਾ ਹੈ, ਇਹ ਲਾਜ਼ਮੀ ਕਰਾਂਗੇ। 

ਇਹ ਵੀ ਪੜ੍ਹੋ- ਪੰਜਾਬ ਦੇ 36 ਅਧਿਆਪਕ ਅੱਜ ਜਾਣਗੇ ਸਿੰਗਾਪੁਰ, CM ਮਾਨ ਨੇ ਹਰੀ ਝੰਡੀ ਦੇ ਕੇ ਕੀਤਾ ਰਵਾਨਾ (ਤਸਵੀਰਾਂ)

- ਇਕ ਪ੍ਰਿੰਸੀਪਲ ਨੇ ਕਿਹਾ ਕਿ ਇਕੱਲੇ ਅਸੀਂ ਹੀ ਨਹੀਂ ਸਗੋਂ ਸਿੰਗਾਪੁਰ ਦੇ ਪ੍ਰਿੰਸੀਪਲ ਵੀ ਦੂਜੇ ਦੇਸ਼ਾਂ ਵਿਚ ਟ੍ਰੇਨਿੰਗ ਲਈ ਜਾ ਰਹੇ ਹਨ। ਉਨ੍ਹਾਂ ਮੁਤਾਬਕ ਸਾਡੇ ਅਧਿਆਪਕਾਂ ਅਤੇ ਪ੍ਰਿੰਸੀਪਲਾਂ ਦਾ ਟੀਚਾ ਸਿਰਫ਼ ਇਕੋ ਹੈ- ਬੱਚਿਆਂ ਨੂੰ ਚੰਗੀ ਸਿੱਖਿਆ ਦੇਣਾ ਹੈ ਅਤੇ ਉਨ੍ਹਾਂ ਨੂੰ ਚੰਗੇ ਨਾਗਰਿਕ ਬਣਾਉਣਾ। 

ਇਹ ਵੀ ਪੜ੍ਹੋ- ਪਿਓ ਨੇ ਪੁੱਤ ਦੇ ਬਚਪਨ ਦਾ ਸੁਫ਼ਨਾ ਕੀਤਾ ਪੂਰਾ; ਹੈਲੀਕਾਪਟਰ 'ਚ ਵਿਆਹ ਕੇ ਲਿਆਇਆ ਲਾੜੀ, ਖੜ੍ਹ-ਖੜ੍ਹ ਤੱਕਦੇ ਰਹੇ ਲੋਕ

ਦੱਸ ਦੇਈਏ ਕਿ ਭਗਵੰਤ ਮਾਨ ਨੇ 4 ਫਰਵਰੀ ਨੂੰ 36 ਪ੍ਰਿੰਸੀਪਲਾਂ ਦੇ ਪਹਿਲੇ ਬੈਚ ਨੂੰ ਸਿੰਗਾਪੁਰ ਲਈ ਰਵਾਨਾ ਕੀਤਾ ਸੀ, ਜੋ ਕਿ 6 ਤੋਂ 10 ਫਰਵਰੀ ਤੱਕ ਸਿੰਗਾਪੁਰ 'ਚ ਪ੍ਰੋਫੈਸ਼ਨਲ ਟੀਚਿੰਗ ਟ੍ਰੇਨਿੰਗ ਸੈਮੀਨਾਰ 'ਚ ਸ਼ਾਮਲ ਹੋਣ ਮਗਰੋਂ ਅੱਜ ਯਾਨੀ 11 ਫਰਵਰੀ ਨੂੰ ਵਾਪਸ ਪਰਤੇ। ਇਸ ਦਾ ਮਕਸਦ ਵਿਦਿਆਰਥੀਆਂ ਨੂੰ ਸਿੱਖਿਆ ਦੇਣ ਲਈ ਅਧਿਆਪਕਾਂ ਦੇ ਪੇਸ਼ੇਵਰ ਹੁਨਰ ਨੂੰ ਨਿਖਾਰਨਾ ਹੈ ਤਾਂ ਜੋ ਉਹ ਬਿਹਤਰੀਨ ਸੇਵਾਵਾਂ ਪ੍ਰਦਾਨ ਕਰ ਸਕਣ।

 


Tanu

Content Editor

Related News