ਟਰੇਨ ਦਾ ਟਿਕਟ ਹੀ ਬਣੇਗਾ ਕਰਫਿਊ ਪਾਸ, ਸਟੇਸ਼ਨ ਤੋਂ ਘਰ ਬਿਨਾਂ ਰੁਕਾਵਟ ਜਾ ਸਕਣਗੇ ਯਾਤਰੀ
Monday, May 11, 2020 - 07:40 PM (IST)
ਨਵੀਂ ਦਿੱਲੀ - ਕੋਰੋਨਾ ਵਾਇਰਸ ਅਤੇ ਲਾਕਡਾਊਨ ਦੀ ਵਜ੍ਹਾ ਨਾਲ ਲੰਬੇ ਸਮੇਂ ਤੋਂ ਬੰਦ ਟਰੇਨਾਂ ਦਾ ਸੰਚਾਲਨ ਕੱਲ ਭਾਵ ਮੰਗਲਵਾਰ ਤੋਂ ਸ਼ੁਰੂ ਹੋ ਰਿਹਾ ਹੈ। ਇਸ ਸੰਬੰਧ 'ਚ ਗ੍ਰਹਿ ਮੰਤਰਾਲਾ ਨੇ ਸੋਮਵਾਰ ਨੂੰ ਦੱਸਿਆ ਕਿ ਉਨ੍ਹਾਂ ਰੇਲ ਮੁਸਾਫਰਾਂ ਨੂੰ ਕਰਫਿਊ ਪਾਸ ਬਣਵਾਉਣ ਦੀ ਕੋਈ ਜ਼ਰੂਰਤ ਨਹੀਂ ਹੋਵੇਗੀ ਜਿਨ੍ਹਾਂ ਕੋਲ ਕੰਫਰਮ ਈ-ਟਿਕਟ ਹੈ।
ਗ੍ਰਹਿ ਮੰਤਰਾਲਾ ਨੇ ਮੰਗਲਵਾਰ ਤੋਂ ਮੁੜ ਸ਼ੁਰੂ ਹੋ ਰਹੀ ਟਰੇਨ ਸੇਵਾ ਬਾਰੇ ਦੱਸਿਆ ਕਿ ਕੱਲ ਤੋਂ ਨਵੀਂ ਦਿੱਲੀ ਤੋਂ 15 ਟਰੇਨਾਂ ਚੱਲਣਗੀਆਂ। ਕੰਫਰਮ ਟਿਕਟ ਵਾਲੇ ਯਾਤਰੀ ਹੀ ਯਾਤਰਾ ਕਰ ਸਕਣਗੇ ਅਤੇ ਇਸ ਦੇ ਲਈ ਉਨ੍ਹਾਂ ਨੂੰ ਕਰਫਿਊ ਪਾਸ ਲੈਣ ਦੀ ਕੋਈ ਲੋੜ ਨਹੀਂ ਹੋਵੇਗੀ।
ਗ੍ਰਹਿ ਮੰਤਰਾਲਾ ਨੇ ਰੇਲ 'ਚ ਸਫਰ ਕਰਣ ਵਾਲੇ ਮੁਸਾਫਰਾਂ ਦੇ ਆਉਣ ਜਾਣ ਦੇ ਸੰਬੰਧ 'ਚ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤਾ ਹੈ, ਜਿਸਦੇ ਅਨੁਸਾਰ ਸਿਰਫ ਕੰਫਰਮ ਈ-ਟਿਕਟ ਵਾਲੇ ਯਾਤਰੀ ਹੀ ਰੇਲਵੇ ਸਟੇਸ਼ਨ 'ਚ ਪ੍ਰਵੇਸ਼ ਕਰ ਸਕਣਗੇ। ਉੱਥੇ ਉਨ੍ਹਾਂ ਦੀ ਸਕ੍ਰੀਨਿੰਗ ਕੀਤੀ ਜਾਵੇਗੀ, ਜਿਨ੍ਹਾਂ 'ਚ ਲੱਛਣ ਨਹੀਂ ਹਨ ਸਿਰਫ ਉਹੀ ਯਾਤਰੀ ਯਾਤਰਾ ਕਰ ਸਕਣਗੇ। ਇਸ ਤੋਂ ਇਲਾਵਾ ਸੋਸ਼ਲ ਡਿਸਟੈਂਸਿੰਗ ਅਤੇ ਮਾਸਕ ਲਗਾਉਣਾ ਲਾਜ਼ਮੀ ਹੋਵੇਗਾ।