ਸੁਰੱਖਿਆ ਕਾਰਨਾਂ ਕਰਕੇ ਬੰਦ ਰੇਲ ਸੇਵਾ ਫਿਰ ਤੋਂ ਬਹਾਲ
Saturday, Jan 27, 2018 - 02:41 PM (IST)
ਸ਼੍ਰੀਨਗਰ— ਗਣਤੰਤਰ ਦਿਵਸ ਮੌਕੇ 'ਤੇ ਵੱਖਵਾਦੀਆਂ ਸੰਗਠਨਾਂ ਵੱਲੋਂ ਹੜਤਾਲ ਅਤੇ ਵਿਰੋਧ ਪ੍ਰਦਰਸ਼ਨ ਦੇ ਸ਼ੱਕ ਕਰਕੇ ਸੁਰੱਖਿਆ ਕਾਰਨਾਂ ਕਰਕੇ ਕਸ਼ਮੀਰ ਘਾਟੀ 'ਚ ਬੀਤੇ ਸ਼ੁੱਕਰਵਾਰ ਨੂੰ ਰੇਲ ਸੇਵਾ ਬੰਦ ਕਰ ਦਿੱਤੀ ਗਈ ਸੀ। ਦੱਸਣਾ ਚਾਹੁੰਦੇ ਹਾਂ ਕਿ ਅੱਜ ਇਸ ਨੂੰ ਬਹਾਲ ਕਰ ਦਿੱਤਾ ਗਿਆ ਹੈ। ਰੇਲਵੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਕਸ਼ਮੀਰ ਘਾਟੀ 'ਚ ਅੱਜ ਟ੍ਰੇਨਾਂ ਸਮੇਂ ਨਾਲ ਹੀ ਚੱਲਣਗੀਆਂ। ਜੰਮੂ-ਕਸ਼ਮੀਰ ਦੇ ਸ਼ੋਪੀਆ ਜ਼ਿਲੇ 'ਚ ਬੁੱਧਵਾਰ ਨੂੰ ਸੁਰੱਖਿਆ ਫੋਰਸ ਨਾਲ ਹੋਈ ਮੁੱਠਭੇੜ 'ਚ ਹਿਜ਼ਬੁਲ ਮੁਜਾਹਿਦੀਨ ਦੇ ਦੋ ਅੱਤਵਾਦੀਆਂ ਦੇ ਮਾਰੇ ਜਾਣ ਤੋਂ ਬਾਅਦ ਸੁਰੱਖਿਆ ਕਾਰਨਾਂ ਨਾਲ ਸ਼ੁੱਕਰਵਾਰ ਨੂੰ ਗਣਤੰਤਰ ਦਿਵਸ ਦੇ ਮੌਕੇ 'ਤੇ ਰੇਲ ਸੇਵਾ ਲਗਾਤਾਰ ਦੂਜੇ ਦਿਨ ਵੀ ਬੰਦ ਰਹੀ। ਮੁੱਠਭੇੜ ਤੋਂ ਬਾਅਦ ਹੋਏ ਵਿਰੋਧ ਪ੍ਰਦਰਸ਼ਨ ਦੌਰਾਨ ਸੁਰੱਖਿਆ ਫੋਰਸ ਦੀ ਕਥਿਤ ਗੋਲੀਬਾਰੀ 'ਚ ਇਕ ਨੌਜਵਾਨ ਦੀ ਮੌਤ ਹੋ ਗਈ ਸੀ ਅਤੇ ਦੋ ਮਹਿਲਾਵਾਂ ਜ਼ਖਮੀ ਹੋਈਆਂ ਸਨ।
ਰੇਲਵੇ ਅਧਿਕਾਰੀਆਂ ਅਨੁਸਾਰ ਦੱਖਣੀ ਕਸ਼ਮੀਰ 'ਚ ਸਾਰੀਆਂ ਰੇਲ ਸੇਵਾਵਾਂ ਨੂੰ ਬਹਾਲ ਕਰ ਦਿੱਤਾ ਗਿਆ ਹੈ। ਬੜਗਾਮ-ਸ਼੍ਰੀਨਗਰ-ਅਨੰਤਨਾਗ ਰੇਲ ਮਾਰਗ ਤੋਂ ਇਲਾਵਾ ਕਾਜੀਗੁੰਡ ਤੋਂ ਜੰਮੂ ਦੇ ਬਨਿਹਾਲ ਵਿਚਕਾਰ ਸਾਰੀਆਂ ਰੇਲ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ ਹਨ।
