ਨਾਗਪੁਰ ’ਚ ਸ਼ਾਲੀਮਾਰ ਐਕਸਪ੍ਰੈੱਸ ਦੀਆਂ 2 ਬੋਗੀਆਂ ਲੀਹੋਂ ਲੱਥੀਆਂ

Wednesday, Oct 23, 2024 - 12:33 AM (IST)

ਨਾਗਪੁਰ ’ਚ ਸ਼ਾਲੀਮਾਰ ਐਕਸਪ੍ਰੈੱਸ ਦੀਆਂ 2 ਬੋਗੀਆਂ ਲੀਹੋਂ ਲੱਥੀਆਂ

ਨਾਗਪੁਰ (ਮਹਾਰਾਸ਼ਟਰ), (ਭਾਸ਼ਾ)- ਲੋਕਮਾਨਿਆ ਤਿਲਕ ਟਰਮੀਨਸ-ਸ਼ਾਲੀਮਾਰ ਐਕਸਪ੍ਰੈੱਸ ਦੀਆਂ 2 ਬੋਗੀਆਂ ਮੰਗਲਵਾਰ ਦੁਪਹਿਰ ਇਥੇ ਲੀਹੋਂ ਲੱਥ ਗਈਆਂ, ਪਰ ਇਸ ਹਾਦਸੇ ਵਿਚ ਕਿਸੇ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ। ਰੇਲਵੇ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।

ਉਨ੍ਹਾਂ ਦੱਸਿਆ ਕਿ ਮੁੰਬਈ ਤੋਂ ਕੋਲਕਾਤਾ ਜਾ ਰਹੀ ਲੋਕਮਾਨਿਆ ਤਿਲਕ ਟਰਮੀਨਸ-ਸ਼ਾਲੀਮਾਰ ਕੁਰਲਾ ਐਕਸਪ੍ਰੈੱਸ ਦੀ ਪਾਰਸਲ ਵੈਨ ਦੇ ਚਾਰ ਪਹੀਏ ਅਤੇ ਇਕ ਬੋਗੀ ਦੇ ਚਾਰ ਪਹੀਏ ਨਾਗਪੁਰ ਵਿਚ ਕਲਮਨਾ ਲਾਈਨ ’ਤੇ ਲੀਹੋਂ ਲੱਥ ਗਏ। ਇਹ ਘਟਨਾ ਦੁਪਹਿਰ ਲੱਗਭਗ 2 ਵਜੇ ਵਾਪਰੀ। ਅਧਿਕਾਰੀ ਨੇ ਦੱਸਿਆ ਕਿ ਘਟਨਾ ਵਿਚ ਕੋਈ ਯਾਤਰੀ ਜ਼ਖਮੀ ਨਹੀਂ ਹੋਇਆ ਅਤੇ ਰੇਲਵੇ ਦੀ ਟੀਮ 5 ਮਿੰਟ ਦੇ ਅੰਦਰ ਘਟਨਾ ਸਥਾਨ ’ਤੇ ਪਹੁੰਚ ਗਈ।


author

Rakesh

Content Editor

Related News