ਕਠੂਆ ’ਚ ਮਾਲਗੱਡੀ ਦਾ ਡੱਬਾ ਲੀਹੋਂ ਲੱਥਾ, ਕਈ ਘੰਟੇ ਰੇਲ ਆਵਾਜਾਈ ਪ੍ਰਭਾਵਿਤ

Wednesday, Sep 09, 2026 - 08:05 PM (IST)

ਕਠੂਆ ’ਚ ਮਾਲਗੱਡੀ ਦਾ ਡੱਬਾ ਲੀਹੋਂ ਲੱਥਾ, ਕਈ ਘੰਟੇ ਰੇਲ ਆਵਾਜਾਈ ਪ੍ਰਭਾਵਿਤ

ਕਠੂਆ/ਮੜ੍ਹੀਨ (ਏਜੰਸੀ, ਪ੍ਰਦੀਪ)- ਜੰਮੂ ਕਸ਼ਮੀਰ ਦੇ ਕਠੂਆ ਜ਼ਿਲੇ ਦੇ ਛੰਨ ਅਰੋੜੀਆਂ ਰੇਲਵੇ ਸਟੇਸ਼ਨ ’ਤੇ ਮਾਲਗੱਡੀ ਦਾ ਇਕ ਡੱਬਾ ਲੀਹੋਂ ਲਹਿ ਗਿਆ, ਜਿਸ ਕਾਰਨ ਜੰਮੂ-ਕਠੂਆ ਰੇਲ ਮਾਰਗ ’ਤੇ ਬੁੱਧਵਾਰ ਨੂੰ ਕਈ ਘੰਟਿਆਂ ਤੱਕ ਰੇਲ ਆਵਾਜਾਈ ਪ੍ਰਭਾਵਿਤ ਰਹੀ। ਅਧਿਕਾਰੀਆਂ ਮੁਤਾਬਕ, ਇਹ ਘਟਨਾ ਸਵੇਰੇ ਲੱਗਭਗ ਸਾਢੇ 9 ਵਜੇ ਹੋਈ। ਇਹ ਮਹੱਤਵਪੂਰਨ ਰੇਲ ਮਾਰਗ ਜੰਮੂ ਕਸ਼ਮੀਰ ਨੂੰ ਦੇਸ਼ ਦੇ ਹੋਰ ਹਿੱਸਿਆਂ ਨਾਲ ਜੋੜਦਾ ਹੈ।

ਉਨ੍ਹਾਂ ਦੱਸਿਆ ਕਿ ਘਟਨਾ ਤੋਂ ਤੁਰੰਤ ਬਾਅਦ ਰੇਲਵੇ ਦੇ ਅਧਿਕਾਰੀ ਅਤੇ ਕਰਮਚਾਰੀ ਮੌਕੇ ’ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਲੀਹ ਤੋਂ ਲੱਥੇ ਡੱਬੇ ਨੂੰ ਬਾਅਦ ’ਚ ਮਾਰਗ ਤੋਂ ਹਟਾ ਦਿੱਤਾ ਗਿਆ, ਜਿਸ ਤੋਂ ਬਾਅਦ ਦੁਪਹਿਰ ਲੱਗਭਗ 12 ਵਜੇ ਰੇਲ ਆਵਾਜਾਈ ਬਹਾਲ ਕਰ ਦਿੱਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਰੇਲਵੇ ਦੀ ਜਾਇਦਾਦ ਨੂੰ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਸੂਚਨਾ ਨਹੀਂ ਹੈ। ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਘਟਨਾ ਦੇ ਅਸਲ ਕਾਰਨ ਦਾ ਪਤਾ ਲਾਇਆ ਜਾ ਰਿਹਾ ਹੈ।


author

Anmol Tagra

Content Editor

Related News