ਲਿੱਦੜ ਨਦੀ ’ਚ ਛੜੀ ਮੁਬਾਰਕ ਦਾ ਵਿਸਰਜਨ, ਅਮਰਨਾਥ ਯਾਤਰਾ ਰਸਮੀ ਤੌਰ ’ਤੇ ਸੰਪਨ

Tuesday, Sep 01, 2026 - 01:23 PM (IST)

ਲਿੱਦੜ ਨਦੀ ’ਚ ਛੜੀ ਮੁਬਾਰਕ ਦਾ ਵਿਸਰਜਨ, ਅਮਰਨਾਥ ਯਾਤਰਾ ਰਸਮੀ ਤੌਰ ’ਤੇ ਸੰਪਨ

ਨੈਸ਼ਨਲ ਡੈਸਕ- ਪਹਿਲਗਾਮ ’ਚ ਲਿੱਦੜ ਨਦੀ ਦੇ ਕੰਢੇ ਪਵਿੱਤਰ ਛੜੀ ਮੁਬਾਰਕ ਦੀ ਪੂਜਾ ਅਤੇ ਵਿਸਰਜਨ ਨਾਲ ਅਮਰਨਾਥ ਯਾਤਰਾ ਸੋਮਵਾਰ ਰਸਮੀ ਤੌਰ ’ਤੇ ਸੰਪਨ ਹੋ ਗਈ। ਮਹੰਤ ਦੀਪੇਂਦਰ ਗਿਰੀ ਦੀ ਅਗਵਾਈ ਹੇਠ ਸਾਧੂਆਂ, ਸੁਰੱਖਿਆ ਮੁਲਾਜ਼ਮਾਂ, ਦੇਸ਼ ਤੋਂ ਆਏ ਕੁਝ ਸੈਲਾਨੀਆਂ ਤੇ ਅਨੰਤਨਾਗ ਜ਼ਿਲੇ ਦੇ ਵਾਸੀਆਂ ਨੇ ਪੂਜਾ ’ਚ ਹਿੱਸਾ ਲਿਆ।

ਵਿਸਰਜਨ ਸਮਾਰੋਹ ਧਾਰਮਿਕ ਉਤਸ਼ਾਹ ਤੇ ਸ਼ਰਧਾ ਨਾਲ ਆਯੋਜਿਤ ਕੀਤਾ ਗਿਆ। ਸਮਾਰੋਹ ਦੇ ਸ਼ਾਂਤੀਪੂਰਨ ਸੰਚਾਲਨ ਨੂੰ ਯਕੀਨੀ ਬਣਾਉਣ ਲਈ ਲਿੱਦੜ ਨਦੀ ਦੇ ਨਾਲ-ਨਾਲ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ ਦੀਆਂ ਟੀਮਾਂ ਸ਼ਰਧਾਲੂਆਂ ਦੀ ਸੁਰੱਖਿਆ ਲਈ ਤਾਇਨਾਤ ਕੀਤੀਆਂ ਗਈਆਂ ਸਨ।

ਸਮਾਪਤੀ ਸਮਾਰੋਹ ਤੋਂ ਬਾਅਦ ਮਹੰਤ ਦੀਪੇਂਦਰ ਗਿਰੀ ਨੇ 57 ਦਿਨਾਂ ਤਕ ਚੱਲਣ ਵਾਲੀ ਇਸ ਸਾਲਾਨਾ ਯਾਤਰਾ ਨੂੰ ਅਚਾਨਕ ਮੁਅੱਤਲ ਕਰਨ ’ਤੇ ਚਿੰਤਾ ਪ੍ਰਗਟ ਕੀਤੀ। ਯਾਤਰਾ ਨੂੰ ਸ਼ਰਵਣ ਪੂਰਨਿਮਾ ਤੋਂ 32 ਦਿਨ ਪਹਿਲਾਂ ਰਵਾਇਤੀ ਪਹਿਲਗਾਮ ਰੂਟ ਰਾਹੀਂ ਤੇ 20 ਦਿਨ ਪਹਿਲਾਂ ਬਾਲਟਾਲ ਰੂਟ ਰਾਹੀਂ ਮੁਅੱਤਲ ਕਰ ਦਿੱਤਾ ਗਿਆ ਸੀ। ਇਹ ਲਗਾਤਾਰ 5ਵਾਂ ਸਾਲ ਸੀ ਜਦੋਂ ਸ਼ਰਧਾਲੂਆਂ ਲਈ ਯਾਤਰਾ ਪਹਿਲਾਂ ਹੀ ਰੋਕ ਦਿੱਤੀ ਗਈ।
 


author

Harpreet SIngh

Content Editor

Related News