ਦੇਸ਼ ਦੇ ਇਸ ਵੱਡੇ ਐਕਸਪ੍ਰੈਸ ਵੇਅ ''ਤੇ ਬੈਨ ਬਾਈਕ-ਆਟੋ ਸਣੇ ਇਹ ਵਾਹਨ, ਘਰੋਂ ਨਿਕਲਣ ਤੋਂ ਪਹਿਲਾਂ ਜਾਣ ਲਓ ਨਿਯਮ

Tuesday, Apr 14, 2026 - 01:36 PM (IST)

ਦੇਸ਼ ਦੇ ਇਸ ਵੱਡੇ ਐਕਸਪ੍ਰੈਸ ਵੇਅ ''ਤੇ ਬੈਨ ਬਾਈਕ-ਆਟੋ ਸਣੇ ਇਹ ਵਾਹਨ, ਘਰੋਂ ਨਿਕਲਣ ਤੋਂ ਪਹਿਲਾਂ ਜਾਣ ਲਓ ਨਿਯਮ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ ਮੰਗਲਵਾਰ ਨੂੰ ਉੱਤਰਾਖੰਡ ਦੇ ਦੌਰੇ 'ਤੇ ਹਨ, ਜਿੱਥੇ ਉਨ੍ਹਾਂ ਨੇ ਦੇਸ਼ ਨੂੰ ਲਗਭਗ 12,000 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਏ ਦਿੱਲੀ-ਦੇਹਰਾਦੂਨ ਐਕਸਪ੍ਰੈਸ-ਵੇਅ ਦਾ ਤੋਹਫ਼ਾ ਦਿੱਤਾ ਹੈ। ਇਸ 213 ਕਿਲੋਮੀਟਰ ਲੰਬੇ ਐਕਸਪ੍ਰੈਸ-ਵੇਅ ਦੇ ਸ਼ੁਰੂ ਹੋਣ ਨਾਲ ਦਿੱਲੀ ਅਤੇ ਦੇਹਰਾਦੂਨ ਵਿਚਕਾਰ ਸਫ਼ਰ ਦਾ ਸਮਾਂ ਘਟ ਕੇ ਸਿਰਫ਼ ਢਾਈ ਘੰਟੇ ਰਹਿ ਜਾਵੇਗਾ, ਜਿਸ ਨਾਲ ਸਫ਼ਰ ਕਰਨ ਵਾਲੇ ਲੋਕਾਂ ਨੂੰ ਵੱਡੀ ਰਾਹਤ ਮਿਲਣ ਵਾਲੀ ਹੈ। 

ਇਹ ਵੀ ਪੜ੍ਹੋ - ਪ੍ਰਦਰਸ਼ਨ ਵਿਚਾਲੇ ਸਰਕਾਰ ਨੇ ਵਧਾ'ਤੀ ਕਰਮਚਾਰੀਆਂ ਦੀ ਤਨਖ਼ਾਹ, CM ਯੋਗੀ ਨੇ ਕੀਤਾ ਐਲਾਨ

ਐਕਸਪ੍ਰੈਸ-ਵੇਅ ਦੀਆਂ ਜਾਣੋ ਕੁਝ ਖ਼ਾਸ ਗੱਲਾਂ:
ਲੰਬਾਈ: 213 ਕਿਲੋਮੀਟਰ (6 ਲੇਨ)।
ਸਹੂਲਤਾਂ: 10 ਇੰਟਰਚੇਂਜ, 3 ਰੇਲਵੇ ਓਵਰਬ੍ਰਿਜ, 4 ਮੁੱਖ ਪੁਲ ਅਤੇ ਸੜਕ ਕਿਨਾਰੇ 12 ਜਨਤਕ ਸੁਵਿਧਾਵਾਂ।
ਘੱਟ ਸਮਾਂ: ਪਹਿਲਾਂ ਦੇ ਮੁਕਾਬਲੇ ਯਾਤਰਾ ਦਾ ਸਮਾਂ ਅੱਧਾ ਰਹਿ ਜਾਵੇਗਾ।

ਇਹ ਵੀ ਪੜ੍ਹੋ - ਹੁਣ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਮਿਲੇਗਾ ਬਰਾਬਰ DA! ਸੁਪਰੀਮ ਕੋਰਟ ਦਾ ਵੱਡਾ ਫੈਸਲਾ

ਸਾਵਧਾਨ! ਨਿਯਮ ਤੋੜਿਆ ਤਾਂ ਲੱਗੇਗਾ 20 ਹਜ਼ਾਰ ਰੁਪਏ ਜੁਰਮਾਨਾ
ਇਸ ਐਕਸਪ੍ਰੈਸ-ਵੇਅ 'ਤੇ ਟ੍ਰੈਫਿਕ ਨੂੰ ਲੈ ਕੇ ਸਖ਼ਤ ਨਿਯਮ ਬਣਾਏ ਗਏ ਹਨ, ਜਿਨ੍ਹਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਹੁਕਮ ਦਿੱਤੇ ਗਏ ਹਨ। ਨਵੇਂ ਨਿਯਮ ਲਾਗੂ ਹੋਣ ਤੋਂ ਬਾਅਦ ਇਸ ਰੂਟ 'ਤੇ ਕਿਸੇ ਵੀ ਵਿਅਕਤੀ ਨੂੰ ਜੇਕਰ ਵਰਜਿਤ ਵਾਹਨ ਚਲਾਉਂਦੇ ਹੋਏ ਪਾਇਆ ਗਿਆ ਤਾਂ ਉਸ 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਅਧਿਕਾਰੀਆਂ ਅਨੁਸਾਰ, ਟ੍ਰੈਫਿਕ ਨਿਯਮਾਂ ਦੇ ਤਹਿਤ ਨਿਯਮ ਤੋੜਨ ਵਾਲਿਆਂ ਨੂੰ 20,000 ਰੁਪਏ ਤੱਕ ਦਾ ਭਾਰੀ ਜੁਰਮਾਨਾ ਭਰਨਾ ਪੈ ਸਕਦਾ ਹੈ। ਪੁਲਸ ਨੇ ਵੀ ਸਖ਼ਤ ਕਾਰਵਾਈ ਕਰਨ ਦੇ ਸੰਕੇਤ ਦਿੱਤੇ ਹਨ।

ਇਹ ਵੀ ਪੜ੍ਹੋ - ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ! ਦਿੱਲੀ 'ਚ ਭਾਰੀ ਜਾਮ ਦਾ ਅਲਰਟ, ਟ੍ਰੈਫਿਕ ਐਡਵਾਈਜ਼ਰੀ ਜਾਰੀ

ਖ਼ਾਸ ਪਾਬੰਦੀਆਂ:
ਹੌਲੀ ਰਫ਼ਤਾਰ ਵਾਲੇ ਵਾਹਨਾਂ 'ਤੇ ਰੋਕ:
ਗੀਤਾ ਕਲੋਨੀ (ਦਿੱਲੀ) ਤੋਂ ਬਾਗਪਤ ਤੱਕ ਦੇ 26 ਕਿਲੋਮੀਟਰ ਲੰਬੇ ਐਲੀਵੇਟਿਡ ਹਿੱਸੇ 'ਤੇ ਬਾਈਕ, ਆਟੋ-ਰਿਕਸ਼ਾ ਅਤੇ ਟ੍ਰੈਕਟਰ ਚਲਾਉਣ ਦੀ ਇਜਾਜ਼ਤ ਨਹੀਂ ਹੋਵੇਗੀ। ਇਹ ਹਿੱਸਾ ਸਿਰਫ਼ ਤੇਜ਼ ਰਫ਼ਤਾਰ ਵਾਹਨਾਂ ਲਈ ਹੈ।
ਐਂਟਰੀ ਤੇ ਐਗਜ਼ਿਟ: ਵਾਹਨ ਸਿਰਫ਼ ਨਿਰਧਾਰਿਤ ਪੁਆਇੰਟਾਂ ਤੋਂ ਹੀ ਚੜ੍ਹ-ਉਤਰ ਸਕਣਗੇ। ਵਿਚਕਾਰ ਗੱਡੀ ਰੋਕਣਾ ਜਾਂ ਗਲਤ ਦਿਸ਼ਾ ਵਿੱਚ ਚਲਾਉਣਾ ਸਖ਼ਤ ਮਨ੍ਹਾ ਹੈ।
ਰਾਜਾਜੀ ਨੈਸ਼ਨਲ ਪਾਰਕ: ਜਦੋਂ ਵਾਹਨ ਇਸ ਪਾਰਕ ਦੇ ਵਿਚਕਾਰੋਂ ਗੁਜ਼ਰਨਗੇ, ਤਾਂ ਉੱਥੇ ਹਾਰਨ ਵਜਾਉਣ 'ਤੇ ਪੂਰੀ ਤਰ੍ਹਾਂ ਪਾਬੰਦੀ ਰਹੇਗੀ।

ਰੁਜ਼ਗਾਰ ਅਤੇ ਸੈਰ-ਸਪਾਟੇ ਨੂੰ ਮਿਲੇਗਾ ਹੁਲਾਰਾ
ਕੇਂਦਰੀ ਮੰਤਰੀ ਨਿਤਿਨ ਗਡਕਰੀ ਵੱਲੋਂ ਫਰਵਰੀ 2021 ਵਿੱਚ ਐਲਾਨੇ ਗਏ ਇਸ ਪ੍ਰੋਜੈਕਟ ਨੂੰ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਇਤਿਹਾਸਕ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਹ ਆਰਥਿਕ ਗਲਿਆਰਾ ਸੂਬੇ ਵਿੱਚ ਸੈਰ-ਸਪਾਟਾ, ਵਪਾਰ ਅਤੇ ਰੁਜ਼ਗਾਰ ਦੇ ਨਵੇਂ ਰਾਹ ਖੋਲ੍ਹੇਗਾ।

ਇਹ ਵੀ ਪੜ੍ਹੋ - Rain Alert : ਅਗਲੇ 24 ਘੰਟੇ ਖ਼ਤਰਨਾਕ! ਇਨ੍ਹਾਂ 11 ਸੂਬਿਆਂ 'ਚ ਭਾਰੀ ਮੀਂਹ, ਹਨ੍ਹੇਰੀ-ਤੂਫ਼ਾਨ ਦਾ ਅਲਰਟ ਜਾਰੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News