ਖਾਣ ਵਾਲੇ ਤੇਲ ਦੀ ਕੀਮਤ ''ਚ ਹਲਚਲ, 2 ਹਫਤਿਆਂ ''ਚ ਵੱਡੇ ਪੱਧਰ ''ਤੇ ਵਧੀਆ ਕੀਮਤਾਂ

Thursday, May 21, 2026 - 11:10 AM (IST)

ਖਾਣ ਵਾਲੇ ਤੇਲ ਦੀ ਕੀਮਤ ''ਚ ਹਲਚਲ, 2 ਹਫਤਿਆਂ ''ਚ ਵੱਡੇ ਪੱਧਰ ''ਤੇ ਵਧੀਆ ਕੀਮਤਾਂ

ਨਵੀਂ ਦਿੱਲੀ : ਅੰਤਰਰਾਸ਼ਟਰੀ ਬਾਜ਼ਾਰ ਵਿੱਚ ਖਾਣ ਵਾਲੇ ਤੇਲ, ਖਾਸ ਕਰ ਕੇ ਪਾਮ ਤੇਲ ਦੀਆਂ ਕੀਮਤਾਂ ਵਿੱਚ ਫਿਰ ਤੋਂ ਤੇਜ਼ ਮਿਲ ਰਹੀ ਹੈ । ਬਾਇਓਫਿਊਲ ਦੀ ਵਧਦੀ ਮੰਗ ਅਤੇ ਮਜ਼ਬੂਤ ਗਲੋਬਲ ਸੰਕੇਤਾਂ ਦੇ ਚਲਦੇ ਮਲੇਲ਼ੀਆਈ ਬਾਜ਼ਾਰ ਵਿੱਚ ਪਾਮ ਤੇਲ ਦੀ ਕੀਮਤ ਦੋ ਹਫਤਿਆਂ ਵਿੱਚ ਕੀਮਤਾਂ ਵੱਡੇ ਪੱਧਰ 'ਤੇ ਪਹੁੰਚ ਗਈਆਂ ਹਨ । ਫਿਲਹਾਲ ਇਸ ਦੀ ਕੀਮਤ 46,00 ਰਿੰਗਿੱਤ ਪ੍ਰਤੀ ਟਨ ਦੇ ਪਾਰ ਨਿਕਲ ਚੁੱਕੀ ਹੈ ।

ਕਮੋਡਿਟੀ ਐਕਸਪੋਰਟਸ ਦੇ ਮੁਤਾਬਕ, ਅਮਰੀਕਾ ਅਤੇ ਯੂਰਪ ਦੀ ਗਾਇਓਫਿਊਲ ਨੀਤੀਆਂ ਦੇ ਕਾਰਨ ਖਾਣ ਵਾਲੇ ਤੇਲ ਦੀ ਮੰਗ ਲਗਾਤਾਰ ਬਣੀ ਹੋਈ ਹੈ । ਇਹੀ ਕਾਰਨ ਹੈ ਕਿ ਜੂਨ ਮਹੀਨੇ ਵਿੱਚ ਕੀਮਤਾਂ ਵਿੱਚ ਵੱਡੀ ਨਰਮੀ ਦੀ ਉਮੀਦ ਘੱਟ ਨਜ਼ਰ ਆ ਰਹੀ ਹੈ ।

ਉਤਪਾਦਨ ਅਤੇ ਸਪਲਾਈ ਦਾ ਅਸਰ
ਮਲੇਸ਼ੀਆ ਅਤੇ ਇੰਡੋਨੇਸ਼ੀਆ ਵੈਸ਼ਵਿਕ ਪਾਮ ਤੇਲ ਸਪਲਾਈ ਦੇ ਸਭ ਤੋਂ ਵੱਡੇ ਕੇਂਦਰ ਮੰਨੇ ਜਾਂਦੇ ਹਨ । ਅਪ੍ਰੈਲ ਵਿੱਚ ਪਾਮ ਤੇਲ ਦੀਆਂ ਕੀਮਤਾਂ 48,00 ਰਿਗਿੰਟ ਪ੍ਰਤੀ ਟਨ ਤਕ ਪਹੁੰਚ ਗਈ ਸੀ । ਹਾਲਾਂਕਿ ਬਾਅਦ ਵਿੱਚ ਮੁਨਾਫਾ ਵਸੂਲੀ ਦੇ ਕਾਰਨ ਥੋੜੀ ਗਿਰਾਵਟ ਆਈ ਪਰ ਹੇਠਲੇ ਪੱਧਰ 'ਤੇ ਮਜ਼ਬੂਤ ਖਰੀਦਦਾਰੀ ਨੇ ਬਾਜ਼ਾਰ ਨੂੰ ਫਿਰ ਸਹਾਰਾ ਦਿੱਤਾ। ਮਲੇਸ਼ੀਅਨ ਪਾਮ ਤੇਲ ਬੋਰਡ (MPOB) ਦੇ ਅਨੁਸਾਰ ਜੂਨ ਵਿੱਚ ਕੱਚੇ ਪਾਮ ਤੇਲ ਦੀਆਂ ਕੀਮਤਾਂ ਔਸਤ 4,400 ਰਿਗਿੱਟ ਪ੍ਰਤੀ ਟਨ ਦੇ ਨੇੜੇ ਰਹਿ ਸਕਦੀ ਹੈ । ਮਾਰਚ ਤੋਂ ਅਕਤੂਬਰ ਦਾ ਸਮਾਂ ਪਾਮ ਤੇਲ ਉਤਪਾਦ ਦੇ ਲਈ ਸਭ ਤੋਂ ਅਨੁਕੂਲ ਮੰਨਿਆ ਜਾਂਦਾ ਹੈ । ਜਿਸ ਨਾਲ ਸਪਲਾਈ ਵਿੱਚ ਕੁਝ ਵਾਧਾ ਦੇਖਣ ਨੂੰ ਮਿਲ ਰਿਹਾ ਹੈ ।

ਇਹ ਵੀ ਪੜੋ : ਰਿਆਨ ਪ੍ਰਾਗ ਨੇ IPL ਕਮੈਂਟੇਟਰਾਂ ਨੂੰ ਲੈ ਕੇ ਕਹੀ ਇਹ ਗੱਲ, ਕ੍ਰਿਕਟ ’ਤੇ ਕਰੋ...

ਸੋਇਆਬੀਨ ਤੇਲ ਦੀਆਂ ਕੀਮਤਾਂ ਵਧੀਆਂ, ਪਾਮ ਤੇਲ ਵਧਿਆ
ਅਮਰੀਕਾ ਅਤੇ ਯੂਰਪ ਵਿੱਚ ਬਾਇਓਫਿਊਲ ਸੈਕਟਰ ਦੀ ਮੰਗ ਵਧਣ ਕਾਰਨ, ਸੋਇਆਬੀਨ ਤੇਲ ਦੀਆਂ ਕੀਮਤਾਂ ਨਵੰਬਰ 2022 ਤੋਂ ਬਾਅਦ ਆਪਣੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਈਆਂ ਹਨ। ਇਸ ਨਾਲ ਪਾਮ ਤੇਲ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਇੱਕ ਮੁਕਾਬਲਤਨ ਸਸਤਾ ਅਤੇ ਪ੍ਰਤੀਯੋਗੀ ਵਿਕਲਪ ਬਣ ਗਿਆ ਹੈ।

ਸੋਇਆਬੀਨ ਤੇਲ ਰੇਪਸੀਡ ਤੇਲ ਨਾਲੋਂ ਲਗਭਗ $145 ਪ੍ਰਤੀ ਟਨ ਮਹਿੰਗਾ ਹੈ।

ਇਸਦੀ ਕੀਮਤ ਪਾਮ ਤੇਲ ਨਾਲੋਂ ਲਗਭਗ $110 ਪ੍ਰਤੀ ਟਨ ਜ਼ਿਆਦਾ ਹੈ।

ਸੋਇਆਬੀਨ ਤੇਲ ਸੂਰਜਮੁਖੀ ਤੇਲ ਨਾਲੋਂ ਲਗਭਗ $45 ਪ੍ਰਤੀ ਟਨ ਮਹਿੰਗਾ ਹੈ।

ਭਾਰਤੀ ਬਾਜ਼ਾਰ ਲਈ ਰਾਹਤ
ਭਾਰਤੀ ਆਯਾਤਕਾਂ ਅਤੇ ਖਪਤਕਾਰਾਂ ਲਈ ਰਾਹਤ ਇਹ ਹੈ ਕਿ ਪਾਮ ਤੇਲ ਸਭ ਤੋਂ ਕਿਫਾਇਤੀ ਬਨਸਪਤੀ ਤੇਲ ਬਣਿਆ ਹੋਇਆ ਹੈ। ਮਲੇਸ਼ੀਆ ਤੋਂ ਪਾਮ ਓਲੀਨ ਅਰਜਨਟੀਨਾ ਤੋਂ ਸੋਇਆਬੀਨ ਤੇਲ ਨਾਲੋਂ ਸਸਤਾ ਹੈ, ਜਿਸ ਕਾਰਨ ਭਾਰਤੀ ਖਰੀਦਦਾਰ ਪਾਮ ਤੇਲ ਨੂੰ ਤਰਜੀਹ ਦਿੰਦੇ ਹਨ। ਅੰਕੜਿਆਂ ਦੇ ਅਨੁਸਾਰ, 2026 ਦੇ ਪਹਿਲੇ ਚਾਰ ਮਹੀਨਿਆਂ ਵਿੱਚ ਮਲੇਸ਼ੀਆ ਦੇ ਪਾਮ ਤੇਲ ਦਾ ਨਿਰਯਾਤ 25.5% ਵਧ ਕੇ 5.38 ਮਿਲੀਅਨ ਟਨ ਹੋ ਗਿਆ, ਜੋ ਕਿ 2019 ਤੋਂ ਬਾਅਦ ਸਭ ਤੋਂ ਉੱਚਾ ਪੱਧਰ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

SATPAL

Content Editor

Related News