ਗਰਮੀ ਦੀਆਂ ਛੁੱਟੀਆਂ ਤੋਂ ਪਹਿਲਾਂ ਭਾਰਤੀਆਂ ਲਈ Good News ! ਫ੍ਰੀ On Arrival Visa ਦੇ ਰਿਹੈ ਇਹ ਦੇਸ਼

Tuesday, May 26, 2026 - 10:29 AM (IST)

ਗਰਮੀ ਦੀਆਂ ਛੁੱਟੀਆਂ ਤੋਂ ਪਹਿਲਾਂ ਭਾਰਤੀਆਂ ਲਈ Good News ! ਫ੍ਰੀ On Arrival Visa ਦੇ ਰਿਹੈ ਇਹ ਦੇਸ਼

ਇੰਟਰਨੈਸ਼ਨਲ ਡੈਸਕ- ਇਸ ਸਮੇਂ ਜਦੋਂ ਪੂਰੇ ਭਾਰਤ 'ਚ ਗਰਮੀ ਕਹਿਰ ਢਾਹ ਰਹੀ ਹੈ ਤਾਂ ਗਰਮੀ ਦੀਆਂ ਛੁੱਟੀਆਂ ਤੋਂ ਪਹਿਲਾਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਸ਼੍ਰੀਲੰਕਾ ਸਰਕਾਰ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ 40 ਦੇਸ਼ਾਂ ਦੇ ਜਿਨ੍ਹਾਂ ਯਾਤਰੀਆਂ ਨੂੰ 30 ਦਿਨਾਂ ਲਈ ਵੈਲਿਡ ਮੁਫ਼ਤ ਵੀਜ਼ਾ ਆਨ ਅਰਾਈਵਲ ਦਿੱਤਾ ਜਾਵੇਗਾ, ਉਨ੍ਹਾਂ 'ਚ ਭਾਰਤੀ ਸੈਲਾਨੀ ਵੀ ਸ਼ਾਮਲ ਹਨ। 

ਇਮੀਗ੍ਰੇਸ਼ਨ ਤੇ ਐਮੀਗ੍ਰੇਸ਼ਨ ਵਿਭਾਗ ਨੇ ਕਿਹਾ ਕਿ ਸ਼੍ਰੀਲੰਕਾ ਨਾਲ ਦੁਵੱਲੇ ਆਪਸੀ ਸਮਝੌਤੇ ਵਾਲੇ ਦੇਸ਼ਾਂ- ਜਿਵੇਂ ਸਿੰਗਾਪੁਰ, ਮਾਲਦੀਵ ਤੇ ਸੇਸ਼ੇਲਸ ਦੇ ਸਾਰੇ ਯਾਤਰੀਆਂ ਸਮੇਤ 40 ਦੇਸ਼ਾਂ ਦੇ ਨਾਗਰਿਕਾਂ ਲਈ ਆਗਮਨ ਤੋਂ ਪਹਿਲਾਂ ਇਲੈਕਟ੍ਰਾਨਿਕ ਯਾਤਰਾ ਮਨਜ਼ੂਰੀ (ਈ.ਟੀ.ਏ.) ਪ੍ਰਾਪਤ ਕਰਨਾ ਲਾਜ਼ਮੀ ਹੈ।

ਇਹ ਵੀ ਪੜ੍ਹੋ- ਵਿਦੇਸ਼ ਜਾਣ ਦੇ ਚਾਹਵਾਨਾਂ ਦੀ ਲੱਗੀ ਲਾਟਰੀ ! ਪੂਰੇ ਪਰਿਵਾਰ ਲਈ ਮਿਲ ਰਿਹਾ ਮਲਟੀਪਲ ਐਂਟਰੀ ਵੀਜ਼ਾ

ਇਸ ਵਿਵਸਥਾ ਤਹਿਤ ਸੈਲਾਨੀਆਂ ਨੂੰ ਪਹਿਲੇ ਆਗਮਨ ਦੀ ਮਿਤੀ ਤੋਂ 2 ਵਾਰ ਐਂਟਰੀ ਦੀ ਸਹੂਲਤ ਦੇ ਨਾਲ 30 ਦਿਨਾਂ ਦਾ ਮੁਫ਼ਤ ਵੀਜ਼ਾ ਮਿਲੇਗਾ। ਸ਼੍ਰੀਲੰਕਾ ਆਉਣ ਵਾਲੇ ਵਿਦੇਸ਼ੀ ਸੈਲਾਨੀਆਂ ਲਈ ਭਾਰਤ ਅਜੇ ਵੀ ਸਭ ਤੋਂ ਵੱਡਾ ਸਰੋਤ ਬਾਜ਼ਾਰ ਬਣਿਆ ਹੋਇਆ ਹੈ। ਭਾਰਤ ਤੋਂ ਇਲਾਵਾ ਹੋਰਨਾਂ ਦੇਸ਼ਾਂ ਵਿਚ ਰੂਸ, ਬ੍ਰਿਟੇਨ, ਅਮਰੀਕਾ, ਜਰਮਨੀ, ਚੀਨ ਤੇ ਡੈੱਨਮਾਰਕ ਵੀ ਸ਼੍ਰੀਲੰਕਾ ਦੀ ਇਸ ਲਿਸਟ 'ਚ ਸ਼ਾਮਲ ਹਨ।

ਇਹ ਵੀ ਪੜ੍ਹੋ- ਈਦ ਦੀਆਂ ਛੁੱਟੀਆਂ ਰੱਦ ! ਹੁਣ ਸਿਰਫ਼ ਇਸ ਦਿਨ ਹੋਵੇਗੀ Holiday, CM ਸ਼ੁਭੇਂਦੂ ਨੇ ਕੀਤਾ ਐਲਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News