ਗਰਮੀ ਦੀਆਂ ਛੁੱਟੀਆਂ ਤੋਂ ਪਹਿਲਾਂ Air India ਦਾ ਵੱਡਾ ਐਲਾਨ ! ਹਵਾਈ ਸਫ਼ਰ ਕਰਨ ਵਾਲੇ ਯਾਤਰੀ ਦੇਣ ਧਿਆਨ

Wednesday, May 27, 2026 - 01:42 PM (IST)

ਗਰਮੀ ਦੀਆਂ ਛੁੱਟੀਆਂ ਤੋਂ ਪਹਿਲਾਂ Air India ਦਾ ਵੱਡਾ ਐਲਾਨ ! ਹਵਾਈ ਸਫ਼ਰ ਕਰਨ ਵਾਲੇ ਯਾਤਰੀ ਦੇਣ ਧਿਆਨ

ਨਵੀਂ ਦਿੱਲੀ- ਗਰਮੀ ਦੀਆਂ ਛੁੱਟੀਆਂ ਤੋਂ ਐਨ ਪਹਿਲਾਂ ਹਵਾਈ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਇੱਕ ਅਹਿਮ ਖ਼ਬਰ ਸਾਹਮਣੇ ਆਈ ਹੈ। ਜੈੱਟ ਫਿਊਲ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਅਤੇ ਸੰਚਾਲਨ ਲਾਗਤ ਦੇ ਚਲਦਿਆਂ, ਨਿੱਜੀ ਖੇਤਰ ਦੀ ਪ੍ਰਮੁੱਖ ਹਵਾਈ ਕੰਪਨੀ 'ਏਅਰ ਇੰਡੀਆ' ਨੇ ਆਪਣੀਆਂ ਘਰੇਲੂ ਉਡਾਣਾਂ ਵਿੱਚ 22 ਫ਼ੀਸਦੀ ਤੱਕ ਦੀ ਕਟੌਤੀ ਕਰਨ ਦਾ ਵੱਡਾ ਫੈਸਲਾ ਲਿਆ ਹੈ। ਸੂਤਰਾਂ ਮੁਤਾਬਕ, ਕੰਪਨੀ ਨੇ ਆਪਣੇ ਘਾਟੇ ਨੂੰ ਘੱਟ ਕਰਨ ਲਈ ਕੌਮਾਂਤਰੀ ਉਡਾਣਾਂ ਵਿੱਚ ਵੀ ਕਰੀਬ 27 ਫ਼ੀਸਦੀ ਦੀ ਕਮੀ ਕੀਤੀ ਹੈ।

ਜ਼ਿਕਰਯੋਗ ਹੈ ਕਿ ਏਅਰ ਇੰਡੀਆ ਹਰ ਹਫ਼ਤੇ ਲਗਭਗ 4,400 ਉਡਾਣਾਂ ਦਾ ਸੰਚਾਲਨ ਕਰਦੀ ਹੈ, ਜਿਨ੍ਹਾਂ ਵਿੱਚੋਂ 3,600 ਘਰੇਲੂ ਅਤੇ 800 ਅੰਤਰਰਾਸ਼ਟਰੀ ਉਡਾਣਾਂ ਸ਼ਾਮਲ ਹਨ। ਕੰਪਨੀ ਵੱਲੋਂ ਬੁੱਧਵਾਰ ਨੂੰ ਜਾਰੀ ਕੀਤੇ ਗਏ ਅਧਿਕਾਰਤ ਬਿਆਨ ਮੁਤਾਬਕ, ਜੂਨ ਤੋਂ ਅਗਸਤ 2026 ਦੇ ਵਿਚਕਾਰ ਕੁਝ ਚੋਣਵੇਂ ਅੰਤਰਰਾਸ਼ਟਰੀ ਰੂਟਾਂ ਦੇ ਨਾਲ-ਨਾਲ ਕਈ ਘਰੇਲੂ ਰੂਟਾਂ 'ਤੇ ਵੀ ਉਡਾਣਾਂ ਦੀ ਗਿਣਤੀ ਆਰਜ਼ੀ ਤੌਰ 'ਤੇ ਘਟਾਈ ਗਈ ਹੈ।

ਇਹ ਵੀ ਪੜ੍ਹੋ- ਟਰੰਪ ਨੇ ਸੱਦ ਲਈ ਕੈਬਨਿਟ ਮੰਤਰੀਆਂ ਦੀ ਬੈਠਕ ! ਇਰਾਨ ਮੁੱਦੇ 'ਤੇ ਹੋ ਸਕਦੈ ਵੱਡਾ ਐਲਾਨ

ਏਅਰ ਇੰਡੀਆ ਨੇ ਸਪੱਸ਼ਟ ਕੀਤਾ ਹੈ ਕਿ ਇਹ ਕਦਮ ਸਿਰਫ਼ ਜੈੱਟ ਫਿਊਲ ਦੀਆਂ ਵਧ ਰਹੀਆਂ ਕੀਮਤਾਂ ਕਾਰਨ ਪੈ ਰਹੇ ਵਿੱਤੀ ਦਬਾਅ ਨੂੰ ਸੰਭਾਲਣ ਲਈ ਚੁੱਕਿਆ ਗਿਆ ਹੈ। ਆਉਣ ਵਾਲੇ ਸਮੇਂ ਵਿੱਚ ਹਾਲਾਤ ਆਮ ਵਰਗੇ ਹੋਣ 'ਤੇ ਉਡਾਣਾਂ ਦੀ ਗਿਣਤੀ ਦੁਬਾਰਾ ਵਧਾਈ ਜਾ ਸਕਦੀ ਹੈ।

ਉਡਾਣਾਂ ਰੱਦ ਹੋਣ ਕਾਰਨ ਪ੍ਰੇਸ਼ਾਨ ਹੋਣ ਵਾਲੇ ਮੁਸਾਫ਼ਰਾਂ ਨੂੰ ਰਾਹਤ ਦਿੰਦਿਆਂ ਏਅਰਲਾਈਨ ਨੇ ਕਿਹਾ ਹੈ ਕਿ ਜਿਨ੍ਹਾਂ ਯਾਤਰੀਆਂ ਦੀਆਂ ਟਿਕਟਾਂ ਪ੍ਰਭਾਵਿਤ ਹੋਣਗੀਆਂ, ਉਨ੍ਹਾਂ ਨੂੰ ਬਿਨਾਂ ਕਿਸੇ ਵਾਧੂ ਚਾਰਜ ਦੇ ਯਾਤਰਾ ਦੀ ਤਰੀਕ ਬਦਲਣ, ਦੂਜੀਆਂ ਉਡਾਣਾਂ ਵਿੱਚ ਐਡਜਸਟਮੈਂਟ ਤੇ ਜੇਕਰ ਕੋਈ ਯਾਤਰੀ ਸਫ਼ਰ ਨਹੀਂ ਕਰਨਾ ਚਾਹੁੰਦਾ ਤਾਂ ਉਸ ਨੂੰ ਟਿਕਟ ਦਾ ਪੂਰਾ ਪੈਸਾ ਵਾਪਸ ਕੀਤਾ ਜਾਵੇਗਾ।

ਇਹ ਵੀ ਪੜ੍ਹੋ- ਭਲਕੇ ਅਸਤੀਫ਼ਾ ਦੇਣਗੇ CM ! ਕੈਬਨਿਟ ਮੰਤਰੀਆਂ ਦੀ ਸੱਦ ਲਈ ਮੀਟਿੰਗ, ਕਰਨਾਟਕ 'ਚ ਆਇਆ ਸਿਆਸੀ ਭੂਚਾਲ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News