ਪੁਣੇ-ਮੁੰਬਈ ਐਕਸਪ੍ਰੈਸਵੇਅ ''ਤੇ ਲੱਗਾ ਟ੍ਰੈਫਿਕ ਜਾਮ, ਘੰਟਿਆਂ ਤੱਕ ਫਸੇ ਰਹੇ ਵਾਹਨ

Thursday, May 01, 2025 - 04:37 PM (IST)

ਪੁਣੇ-ਮੁੰਬਈ ਐਕਸਪ੍ਰੈਸਵੇਅ ''ਤੇ ਲੱਗਾ ਟ੍ਰੈਫਿਕ ਜਾਮ, ਘੰਟਿਆਂ ਤੱਕ ਫਸੇ ਰਹੇ ਵਾਹਨ

ਮੁੰਬਈ- ਮਹਾਰਾਸ਼ਟਰ ਦਿਵਸ ਦੀ ਛੁੱਟੀ ਦੇ ਚੱਲਦੇ ਭਾਰੀ ਭੀੜ ਕਾਰਨ ਵੀਰਵਾਰ ਨੂੰ ਪੁਣੇ-ਮੁੰਬਈ ਐਕਸਪ੍ਰੈਸਵੇਅ 'ਤੇ ਵੱਡਾ ਟ੍ਰੈਫਿਕ ਜਾਮ ਲੱਗ ਗਿਆ, ਜਿਸ ਕਾਰਨ ਵੱਡੀ ਗਿਣਤੀ 'ਚ ਵਾਹਨ ਫਸ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਐਕਸਪ੍ਰੈਸਵੇਅ ਕੰਟਰੋਲ ਰੂਮ ਨੇ ਕਿਹਾ ਕਿ ਪੁਣੇ ਜਾਣ ਵਾਲੇ ਕੋਰੀਡੋਰ 'ਤੇ ਭੋਰਘਾਟ ਸੈਕਸ਼ਨ 'ਤੇ ਲਗਭਗ 5 ਕਿਲੋਮੀਟਰ ਤੱਕ ਵਾਹਨਾਂ ਦੀਆਂ ਕਤਾਰਾਂ ਲੱਗੀਆਂ ਰਹੀਆਂ, ਜਦੋਂ ਕਿ ਮੁੰਬਈ ਜਾਣ ਵਾਲੇ ਕੋਰੀਡੋਰ 'ਤੇ ਆਵਾਜਾਈ ਆਮ ਰਹੀ।

ਹਾਲਾਂਕਿ ਵਾਹਨਾਂ ਦੀ ਗਿਣਤੀ ਆਮ ਨਾਲੋਂ ਥੋੜ੍ਹੀ ਜ਼ਿਆਦਾ ਸੀ। ਇਕ ਅਧਿਕਾਰੀ ਨੇ ਦੱਸਿਆ ਕਿ ਟ੍ਰੈਫਿਕ ਕੰਟਰੋਲ ਕਰਮੀਆਂ ਨੇ ਦੁਪਹਿਰ ਤੋਂ ਪਹਿਲਾਂ ਪੁਣੇ ਜਾਣ ਵਾਲੇ ਰੂਟ 'ਤੇ ਵਾਹਨਾਂ ਦੀ ਆਮ ਆਵਾਜਾਈ ਬਹਾਲ ਕਰ ਦਿੱਤੀ। ਕੱਲ੍ਹ ਰਾਤ ਇਕ ਵਿਆਹ ਸਮਾਰੋਹ 'ਚ ਸ਼ਾਮਲ ਹੋਣ ਲਈ ਪੁਣੇ ਜਾ ਰਹੇ ਇਕ ਯਾਤਰੀ ਨੇ ਦੱਸਿਆ ਕਿ ਉਸ ਦੀ ਬੱਸ ਨੂੰ ਘਾਟ ਸੈਕਸ਼ਨ 'ਤੇ ਅਮਰੁਤਾਂਜਨ ਪੁਲ ਨੂੰ ਪਾਰ ਕਰਨ ਵਿਚ ਇਕ ਘੰਟੇ ਤੋਂ ਵੱਧ ਸਮਾਂ ਲੱਗਿਆ। ਐਕਸਪ੍ਰੈਸਵੇਅ 'ਤੇ ਪੁਲ ਦੇ ਨੇੜੇ ਅਕਸਰ ਟ੍ਰੈਫਿਕ ਜਾਮ ਹੁੰਦਾ ਹੈ, ਕਿਉਂਕਿ ਢਲਾਣ 'ਤੇ ਜਾਂਦੇ ਸਮੇਂ ਭਾਰੀ ਵਾਹਨ ਹੌਲੀ ਹੋ ਜਾਂਦੇ ਹਨ।


author

Tanu

Content Editor

Related News