15 ਅਗਸਤ ਨੂੰ ਜਾ ਰਹੇ ਹੋ ਬਾਹਰ ਤਾਂ ਜ਼ਰੂਰ ਪੜ੍ਹੋ ਟ੍ਰੈਫਿਕ ਐਡਵਾਈਜ਼ਰੀ, ਨਹੀਂ ਹੋਵੋਗੇ ਖੱਜਲ-ਖੁਆਰ
Thursday, Aug 15, 2024 - 12:28 AM (IST)
ਨੈਸ਼ਨਲ ਡੈਸਕ - ਸੁਤੰਤਰਤਾ ਦਿਵਸ ਨੂੰ ਲੈ ਕੇ ਦਿੱਲੀ ਪੁਲਸ ਪੂਰੀ ਤਰ੍ਹਾਂ ਚੌਕਸ ਹੈ। ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਦਿੱਲੀ ਪੁਲਸ ਨੇ ਟ੍ਰੈਫਿਕ ਵਿਵਸਥਾ ਨੂੰ ਲੈ ਕੇ ਐਡਵਾਈਜ਼ਰੀ ਜਾਰੀ ਕੀਤੀ ਹੈ, ਤਾਂ ਜੋ ਲੋਕਾਂ ਨੂੰ ਆਉਣ-ਜਾਣ 'ਚ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ। ਵੀਰਵਾਰ ਭਾਵ ਭਲਕੇ 15 ਅਗਸਤ ਨੂੰ ਲਾਲ ਕਿਲਾ ਖੇਤਰ ਦੇ ਆਲੇ-ਦੁਆਲੇ ਘੁੰਮਣ-ਫਿਰਨ 'ਤੇ ਕੁਝ ਪਾਬੰਦੀਆਂ ਲਗਾਈਆਂ ਗਈਆਂ ਹਨ।
ਲਾਲ ਕਿਲ੍ਹੇ ਦੇ ਆਲੇ-ਦੁਆਲੇ ਆਵਾਜਾਈ ਪਾਬੰਦੀਆਂ-
ਹੇਠ ਲਿਖੀਆਂ ਸੜਕਾਂ 15 ਅਗਸਤ ਨੂੰ ਸ਼ਾਮ 4:00 ਵਜੇ ਤੋਂ ਸਵੇਰੇ 10:00 ਵਜੇ ਤੱਕ ਆਮ ਆਵਾਜਾਈ ਲਈ ਬੰਦ ਰਹਿਣਗੀਆਂ ਅਤੇ ਸਿਰਫ਼ ਲੇਬਲ ਵਾਲੇ ਵਾਹਨਾਂ ਦੀ ਹੀ ਇਜਾਜ਼ਤ ਹੋਵੇਗੀ।
ਇਨ੍ਹਾਂ ਰੂਟਾਂ 'ਤੇ ਹੋਵੇਗੀ ਪਾਬੰਦੀਆਂ-
- ਦਿੱਲੀ ਗੇਟ ਤੋਂ ਛੱਤਾ ਰੇਲ ਤੱਕ ਨੇਤਾਜੀ ਸੁਭਾਸ਼ ਮਾਰਗ।
- ਜੀਪੀਓ ਦਿੱਲੀ ਤੋਂ ਛੱਤਾ ਰੇਲ ਤੱਕ ਲੋਥੀਆਂ ਰੋਡ।
- ਐਚ.ਸੀ. ਸੇਨ ਮਾਰਗ ਤੋਂ ਯਮੁਨਾ ਬਾਜ਼ਾਰ ਚੌਕ ਤੱਕ ਐੱਸ.ਪੀ. ਮੁਖਰਜੀ ਮਾਰਗ।
- ਫੁਵਾਰਾ ਚੌਕ ਤੋਂ ਲਾਲ ਕਿਲ੍ਹੇ ਤੱਕ ਚਾਂਦਨੀ ਚੌਂਕ ਰੋਡ।
- ਨਿਸ਼ਾਦ ਰਾਜ ਮਾਰਗ ਰਿੰਗ ਰੋਡ ਤੋਂ ਨੇਤਾਜੀ ਸੁਭਾਸ਼ ਮਾਰਗ ਤੱਕ।
- ਏਸਪਲੈਂਡ ਰੋਡ ਅਤੇ ਨੇਤਾਜੀ ਸੁਭਾਸ਼ ਮਾਰਗ ਤੱਕ ਇਸਦੀ ਲਿੰਕ ਰੋਡ।
- ਰਾਜਘਾਟ ਤੋਂ ISBT ਤੱਕ ਰਿੰਗ ਰੋਡ।
- ISBT ਤੋਂ IP ਫਲਾਈਓਵਰ।
ਵਿਕਾਸ ਮਾਰਗ ਵੱਲੋਂ
- ਉੱਤਰੀ ਦਿੱਲੀ ਲਈ ਜਾਣ ਵਾਲੀਆਂ ਬੱਸਾਂ ਮਾਰਜਿਨਲ ਡੈਮ ਰੋਡ (ਪੁਸ਼ਤਾ), ਜੀਟੀ ਰੋਡ, ਸ਼ਾਸਤਰੀ ਪਾਰਕ, ਆਈਐਸਬੀਟੀ ਬ੍ਰਿਜ, ਬੁਲੇਵਾਰਡ ਰੋਡ ਰਾਹੀਂ ਚੱਲਣਗੀਆਂ।
- ਦੱਖਣੀ ਦਿੱਲੀ ਨੂੰ ਜਾਣ ਵਾਲੀਆਂ ਬੱਸਾਂ ਮਦਰ ਡੇਅਰੀ ਰੋਡ, NH-24 ਰਾਹੀਂ ਨਿਜ਼ਾਮੂਦੀਨ ਬ੍ਰਿਜ-ਰਿੰਗ ਰੋਡ ਰਾਹੀਂ ਆਸ਼ਰਮ ਚੌਂਕ ਰਾਹੀਂ ਅੱਗੇ ਵਧਣਗੀਆਂ।
- ਨਵੀਂ ਦਿੱਲੀ ਲਈ ਜਾਣ ਵਾਲੀਆਂ ਬੱਸਾਂ ਵਿਕਾਸ ਮਾਰਗ, ਨਿਊ ਸਕੱਤਰੇਤ ਬੱਸ ਸਟੈਂਡ 'ਤੇ ਯਾਤਰੀਆਂ ਨੂੰ ਉਤਾਰਨਗੀਆਂ ਅਤੇ ਵਿਕਾਸ ਮਾਰਗ ਵੱਲ ਵਾਪਸੀ ਦੀ ਯਾਤਰਾ ਲਈ IP ਫਲਾਈਓਵਰ ਦੇ ਹੇਠਾਂ ਯੂ-ਟਰਨ ਲੈਣਗੀਆਂ।