ਸ਼ਰਧਾਲੂਆਂ ਨਾਲ ਭਰੀ ਟਰੈਕਟਰ-ਟਰਾਲੀ ਪਲਟੀ, ਇਕ ਵਿਅਕਤੀ ਦੀ ਮੌਤ, 23 ਜ਼ਖਮੀ

12/12/2017 6:15:54 PM

ਬਾਂਦਾ— ਯੂ.ਪੀ ਦੇ ਬਾਂਦਾ 'ਚ ਸੋਮਵਾਰ ਨੂੰ ਇਕ ਦਰਦਨਾਕ ਹਾਦਸਾ ਹੋ ਗਿਆ। ਇੱਥੇ ਧਾਰਮਿਕ ਸਥਾਨ ਮੜਫਾ ਪਹਾੜ ਜਾ ਰਹੀ ਸ਼ਰਧਾਲੂਆਂ ਨਾਲ ਭਰੀ ਇਕ ਟਰੈਕਟਰ-ਟਰਾਲੀ ਬੇਕਾਬੂ ਹੋ ਕੇ ਭਗਵਤਪੁਰ ਪਿੰਡ ਨੇੜੇ ਪਲਟ ਗਈ। ਇਸ ਹਾਦਸੇ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ 23 ਹੋਰ ਸ਼ਰਧਾਲੂ ਜ਼ਖਮੀ ਹੋ ਗਏ।
ਜਾਣਕਾਰੀ ਮੁਤਾਬਕ ਬਘੇਲਾਬਾਰੀ ਪਿੰਡ ਦੇ ਇਕ ਪਰਿਵਾਰ 'ਚ ਕਰੀਬ 35 ਲੋਕ ਟਰੈਕਟਰ-ਟਰਾਲੀ 'ਚ ਸਵਾਰ ਹੋ ਕੇ ਕੰਨਿਆ ਭੋਜ ਕਰਾਉਣ ਲਈ ਮੜਫਾ ਪਹਾੜ 'ਚ ਸਥਿਤ ਸ਼ਿਵ ਮੰਦਰ ਜਾ ਰਹੇ ਸਨ। ਅਚਾਨਕ ਉਨ੍ਹਾਂ ਦੀ ਟਰੈਕਟਰ-ਟਰਾਲੀ ਬੇਕਾਬੂ ਹੋ ਕੇ ਭਗਵਤਪੁਰ ਪਿੰਡ ਨੇੜੇ ਪਲਟ ਗਈ ਜਿਸ 'ਚ ਦੱਬ ਕੇ ਦਿਨੇਸ਼ ਕੁਮਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ 23 ਲੋਕ ਜ਼ਖਮੀ ਹੋ ਗਏ। ਜਿਸ 'ਚ 4 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜ਼ਖਮੀਆਂ ਨੂੰ ਇਲਾਜ ਲਈ ਬਾਂਦਾ ਅਤੇ ਚਿਤਰਕੂਟ ਜ਼ਿਲੇ ਦੇ ਸਰਕਾਰੀ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


Related News