ਟਰੈਕਟਰ ਮਾਰਚ ਦੌਰਾਨ ਵਾਪਰੀ ਘਟਨਾ ਦੀ ਜਾਂਚ ਸ਼ੁਰੂ, 2 ਜਥੇਬੰਦੀਆਂ ਮੁਅੱਤਲ ਤਾਂ 2 ਹੋਰਾਂ ਨੇ ਮੰਨੀ ਗ਼ਲਤੀ
Wednesday, Feb 10, 2021 - 11:20 AM (IST)
ਨਵੀਂ ਦਿੱਲੀ- ਟਰੈਕਟਰ ਪਰੇਡ ਦੌਰਾਨ ਦਿੱਲੀ 'ਚ ਹੋਏ ਹੰਗਾਮੇ ਤੋਂ ਬਾਅਦ ਸੰਯੁਕਤ ਕਿਸਾਨ ਮੋਰਚਾ ਨੇ ਰੂਟ ਬਦਲ ਕੇ ਜਾਣ ਵਾਲੇ 2 ਸੰਗਠਨਾਂ ਨੂੰ ਮੁਅੱਤਲ ਕਰ ਕੇ ਜਾਂਚ ਸ਼ੁਰੂ ਕਰਵਾਈ। ਅਜਿਹੇ 'ਚ ਹੋਰ 2 ਸੰਗਠਨਾਂ ਦੇ ਆਗੂਆਂ ਦਾ ਰੂਟ ਬਦਲ ਕੇ ਆਊਟਰ ਰਿੰਗ ਰੋਡ 'ਤੇ ਜਾਣ ਦਾ ਪਤਾ ਲੱਗਾ ਹੈ। ਦੋਹਾਂ ਸੰਗਠਨਾਂ ਦੇ ਆਗੂਆਂ ਨੇ ਸੰਯੁਕਤ ਕਿਸਾਨ ਮੋਰਚਾ ਨੂੰ ਚਿੱਠੀ ਲਿਖ ਕੇ ਰਸਤਾ ਭਟਕਣ ਦੀ ਗੱਲ ਕਹਿੰਦੇ ਹੋਏ ਆਪਣੀ ਗਲਤੀ ਵੀ ਮੰਨੀ ਹੈ। ਉੱਥੇ ਹੀ ਜਿਨ੍ਹਾਂ 2 ਸੰਗਠਨਾਂ ਨੂੰ ਪਹਿਲਾਂ ਹੀ ਮੁਅੱਤਲ ਕੀਤਾ ਜਾ ਚੁਕਿਆ ਹੈ, ਉਨ੍ਹਾਂ ਦੇ ਆਗੂਆਂ ਨੇ ਜਾਂਚ ਕਮੇਟੀ ਨੂੰ ਆਪਣੇ ਬਿਆਨ ਲਿਖਤੀ 'ਚ ਦਿੱਤੇ ਹਨ। ਜਿਸ ਦੀ ਜਾਂਚ ਰਿਪੋਰਟ ਸੰਯੁਕਤ ਕਿਸਾਨ ਮੋਰਚਾ ਦੀ ਬੈਠਕ 'ਚ ਰੱਖੀ ਜਾਵੇਗੀ ਅਤੇ ਉਸ 'ਚ ਹੀ ਫ਼ੈਸਲਾ ਹੋਵੇਗਾ ਕਿ ਦੋਵੇਂ ਸੰਗਠਨਾਂ ਨੂੰ ਮੁਅੱਤਲ ਕਰਨਾ ਹੈ ਜਾਂ ਉਨ੍ਹਾਂ ਨੂੰ ਮੋਰਚੇ ਤੋਂ ਪੂਰੀ ਤਰ੍ਹਾਂ ਬਾਹਰ ਕੱਢਣਾ ਹੈ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ : ਸੰਯੁਕਤ ਕਿਸਾਨ ਮੋਰਚਾ ਦੀ ਬੈਠਕ ਅੱਜ, ਬਣੇਗੀ ਅੱਗੇ ਦੀ ਰਣਨੀਤੀ
ਸੰਯੁਕਤ ਕਿਸਾਨ ਮੋਰਚਾ ਨੇ ਗਣਤੰਤਰ ਦਿਵਸ 'ਤੇ ਦਿੱਲੀ 'ਚ ਕਿਸਾਨ ਟਰੈਕਟਰ ਪਰੇਡ ਲਈ ਪਹਿਲੇ ਆਊਟਰ ਰਿੰਗ ਦਾ ਰੂਟ ਤੈਅ ਕੀਤਾ ਸੀ ਪਰ ਦਿੱਲੀ ਪੁਲਸ ਦੇ ਅਧਿਕਾਰੀਆਂ ਨਾਲ ਕਈ ਦੌਰ ਦੀ ਬੈਠਕ ਤੋਂ ਬਾਅਦ ਟਰੈਕਟਰ ਪਰੇਡ ਦੇ ਸਾਰੇ ਧਰਨਾ ਸਥਾਨਾਂ ਤੋਂ ਵੱਖ-ਵੱਖ ਰੂਟ ਤੈਅ ਕੀਤੇ ਗਏ ਸਨ। ਇਸ ਦੇ ਬਾਵਜੂਦ ਟਰੈਕਟਰ ਪਰੇਡ ਦੌਰਾਨ ਕਾਫ਼ੀ ਕਿਸਾਨ ਆਊਟਰ ਰਿੰਗ ਰੋਡ 'ਤੇ ਚੱਲੇ ਗਏ। ਰੂਟ ਬਦਲਣ ਵਾਲਿਆਂ 'ਤੇ ਕਾਰਵਾਈ ਸ਼ੁਰੂ ਹੋਈ ਤਾਂ ਪਤਾ ਲੱਗਾ ਕਿ ਅਖਿਲ ਭਾਰਤੀ ਕਿਸਾਨ ਸਭਾ ਸੀ.ਪੀ.ਐੱਮ. ਦੇ ਆਗੂ ਮੇਜਰ ਸਿੰਘ ਪੁੰਨਾਵਾਲ ਅਤੇ ਅਖਿਲ ਭਾਰਤੀ ਕਿਸਾਨ ਸਭਾ ਸੀ.ਪੀ.ਆਈ. ਦੇ ਬਲਦੇਵ ਸਿੰਘ ਨਿਹਾਲਗੜ੍ਹ ਵੀ ਤੈਅ ਰੂਟ ਦੀ ਜਗ੍ਹਾ ਆਊਟਰ ਰਿੰਗ ਰੋਡ 'ਤੇ ਗਏ ਅਤੇ ਉਨ੍ਹਾਂ ਨਾਲ ਕਾਫ਼ੀ ਕਿਸਾਨ ਸਨ। ਦੋਹਾਂ ਆਗੂਆਂ ਨੇ ਸੰਯੁਕਤ ਕਿਸਾਨ ਮੋਰਚਾ ਨੂੰ ਚਿੱਠੀ ਲਿਖ ਕੇ ਖ਼ੁਦ ਇਹ ਸਵੀਕਾਰ ਕੀਤਾ ਹੈ ਕਿ ਉਹ ਦੂਜੇ ਰੂਟ 'ਤੇ ਚੱਲੇ ਗਏ ਸਨ। ਉਨ੍ਹਾਂ ਨੂੰ ਦਿੱਲੀ ਦੀ ਜ਼ਿਆਦਾ ਜਾਣਕਾਰੀ ਨਹੀਂ ਸੀ ਅਤੇ ਇਸ ਕਾਰਨ ਉਨ੍ਹਾਂ ਤੋਂ ਗਲਤੀ ਹੋਈ ਹੈ। ਇਸ ਤਰ੍ਹਾਂ ਨਾਲ ਟਰੈਕਟਰ ਪਰੇਡ ਦੌਰਾਨ ਰੂਟ ਬਦਲਣ ਵਾਲੇ ਸੰਗਠਨਾਂ ਦੇ ਆਗੂ ਵੀ ਲਗਾਤਾਰ ਸਾਹਮਣੇ ਆ ਰਹੇ ਹਨ।
ਇਹ ਵੀ ਪੜ੍ਹੋ : ਲਾਲ ਕਿਲ੍ਹਾ ਹਿੰਸਾ ਮਾਮਲੇ 'ਚ ਦੀਪ ਸਿੱਧੂ ਗ੍ਰਿਫ਼ਤਾਰ, ਪੁਲਸ ਨੇ ਰੱਖਿਆ ਸੀ 1 ਲੱਖ ਰੁਪਏ ਦਾ ਇਨਾਮ
ਟਰੈਕਟਰ ਪਰੇਡ ਦੌਰਾਨ ਰੂਟ ਬਦਲਣ ਵਾਲੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਪ੍ਰਧਾਨ ਸੁਰਜੀਤ ਸਿੰਘ ਫੂਲ ਅਤੇ ਆਜ਼ਾਦ ਕਿਸਾਨ ਕਮੇਟੀ ਦੇ ਹਰਪਾਲ ਸੰਘਾ ਵਿਰੁੱਧ ਕਮੇਟੀ ਜਾਂਚ ਕਰ ਰਹੀ ਹੈ। ਉਸ ਜਾਂਚ ਕਮੇਟੀ ਨੇ 2 ਦਿਨ ਪਹਿਲਾਂ ਹੀ ਪੰਜਾਬ ਦੇ ਸੰਗਠਨਾਂ ਦੀ ਬੈਠਕ 'ਚ ਰਿਪੋਰਟ ਦੇਣ ਲਈ ਕੁਝ ਸਮਾਂ ਮੰਗਿਆ ਸੀ।
ਇਹ ਵੀ ਪੜ੍ਹੋ : ਕਿਸਾਨੀ ਘੋਲ: ਪੀ. ਐੱਮ. ਮੋਦੀ ਦੇ ਭਾਸ਼ਣ ਮਗਰੋਂ ਬੋਲੇ ਕਿਸਾਨ- ‘ਸਾਨੂੰ ਬਿਆਨ ਨਹੀਂ ਗਾਰੰਟੀ ਚਾਹੀਦੀ ਹੈ’
ਨੋਟ : 2 ਕਿਸਾਨ ਸੰਗਠਨਾਂ ਨੇ ਆਊਟਰ ਰਿੰਗ ਰੋਡ ਵੱਲ ਜਾਣ ਦੀ ਮੰਨੀ ਗਲਤੀ, ਇਸ ਬਾਰੇ ਦਿਓ ਆਪਣੀ ਰਾਏ