ਟਰੈਕਟਰ ਹੇਠਾਂ ਦੱਬਣ ਨਾਲ 4 ਲੋਕਾਂ ਦੀ ਮੌਤ, 7 ਜ਼ਖਮੀ

Friday, Dec 01, 2017 - 12:29 PM (IST)

ਟਰੈਕਟਰ ਹੇਠਾਂ ਦੱਬਣ ਨਾਲ 4 ਲੋਕਾਂ ਦੀ ਮੌਤ, 7 ਜ਼ਖਮੀ

ਝਾਂਸੀ— ਯੂ.ਪੀ ਦੇ ਲਲਿਤਪੁਰ 'ਚ ਟਰੈਕਟਰ ਪਲਟਣ ਨਾਲ 4 ਲੋਕਾਂ ਦੀ ਮੌਤ ਹੋ ਗਈ ਜਦਕਿ 7 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਇਨ੍ਹਾਂ ਦਾ ਇਲਾਜ ਹਸਪਤਾਲ 'ਚ ਚੱਲ ਰਿਹਾ ਹੈ। ਸਾਰੇ ਲੋਕ ਇਕ ਪ੍ਰੋਗਰਾਮ 'ਚ ਸ਼ਾਮਲ ਹੋਣ ਦੇ ਬਾਅਦ ਵਾਪਸ ਆ ਰਹੇ ਸੀ। ਦੱਸਿਆ ਜਾ ਰਿਹਾ ਹੈ ਇਸ ਵਿਚਕਾਰ ਤੇਜ਼ ਰਫਤਾਰ ਹੋਣ ਕਾਰਨ ਟਰੈਕਟਰ ਪਲਟ ਗਿਆ। 

PunjabKesari
ਮਾਮਲਾ ਲਲਿਤਪੁਰ ਜ਼ਿਲੇ ਦਾ ਹੈ। ਇੱਥੇ ਵੀਰਵਾਰ ਨੂੰ ਪਿੰਡ 'ਚ ਪ੍ਰੋਗਰਾਮ ਸੀ। ਉਸ 'ਚ ਸ਼ਾਮਲ ਹੋਣ ਲਈ ਗੁਆਂਢ ਦੇ ਕਲਰਵ ਪਿੰਡ ਤੋਂ ਬਹੁਤ ਲੋਕ ਆਏ ਸੀ। ਦੇਰ ਰਾਤੀ ਸਾਰੇ ਲੋਕ ਇਕ ਟਰੈਕਟਰ-ਟਰਾਲੀ 'ਤੇ ਸਵਾਰ ਹੋ ਕੇ ਵਾਪਸ ਆ ਰਹੇ ਸੀ। ਨਸ਼ੇ 'ਚ ਟੱਲੀ ਡਰਾਈਵਰ ਟਰੈਕਟਰ ਤੇਜ਼ ਚਲਾ ਰਿਹਾ ਸੀ। ਟਰੈਕਟਰ 'ਤੇ ਬੈਠੀ ਔਰਤਾਂ ਨੇ ਉਸ ਦਾ ਵਿਰੋਧ ਕੀਤਾ। ਔਰਤਾਂ ਨੇ ਉਸ ਨੂੰ ਉਤਾਰਨ ਲਈ ਕਿਹਾ ਤਾਂ ਉਹ ਗੱਡੀ ਹੋਰ ਤੇਜ਼ ਚਲਾਉਣ ਲੱਗ ਪਿਆ। ਇਸ ਵਿਚਕਾਰ ਸਜਨਾਮ ਬੰਨ੍ਹ ਦੇ ਗੜਾਘਾਟ ਨੇੜੇ ਟਰੈਕਟਰ ਬੇਕਾਬੂ ਹੋ ਕੇ ਸੜਕ 'ਤੇ ਪਲਟ ਗਿਆ। ਡਰਾਈਵਰ ਨਸ਼ੇ 'ਚ ਟੱਲੀ ਹੋਣ ਕਾਰਨ ਉਸ ਨੂੰ ਕੰਟਰੋਲ ਨਾ ਕਰ ਸਕਿਆ, ਜਿਸ ਨਾਲ ਪਲਟ ਗਿਆ। ਟਰੈਕਟਰ-ਟਰਾਲੀ 'ਚ 25 ਲੋਕ ਉਸ ਦੇ ਹੇਠਾਂ ਦੱਬ ਗਏ।

PunjabKesari

ਚੀਕਾਂ ਦੀ ਆਵਾਜ਼ ਸੁਣ ਕੇ ਲੋਕ ਉਥੇ ਪੁੱਜੇ ਅਤੇ ਕਿਸੇ ਤਰ੍ਹਾਂ ਫਸੇ ਲੋਕਾਂ ਨੂੰ ਬਾਹਰ ਕੱਢਿਆ। ਜਿਸ 'ਚ ਟਰਾਲੀ ਹੇਠਾਂ ਦੱਬ ਕੇ ਕਮਲ, ਸ਼ਰਵਾਨੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਮੀਨਾ ਅਤੇ 4 ਸਾਲ ਦੇ ਇਕ ਮਾਸੂਮ ਦੀ ਮੌਤ ਹੋ ਗਈ। ਇਸ ਦੇ ਬਾਅਦ ਗੰਭੀਰ ਰੂਪ ਨਾਲ ਜ਼ਖਮੀ 7 ਲੋਕਾਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਪੁਲਸ ਨੇ ਮੌਕੇ 'ਤੇ ਪੁੱਜ ਕੇ ਟਰੈਕਟਰ ਨੂੰ ਕਬਜ਼ੇ 'ਚ ਲੈਂਦੇ ਹੋਏ ਚਾਲਕ ਨੂੰ ਹਿਰਾਸਤ 'ਚ ਲੈ ਲਿਆ ਹੈ।


Related News