ਨੋਇਡਾ ''ਚ ਹੁਣ ਇਕ ਕੋਰੋਨਾ ਕੇਸ ਹੋਣ ''ਤੇ ਸੀਲ ਨਹੀਂ ਹੋਣਗੇ ਟਾਵਰ
Wednesday, Jun 24, 2020 - 09:50 PM (IST)
ਨਵੀਂ ਦਿੱਲੀ- ਕੋਰੋਨਾ ਵਾਇਰਸ ਦੇ ਕੇਸ ਮਿਲਣ ਤੋਂ ਬਾਅਦ ਟਾਵਰ ਜਾਂ ਅਪਾਰਟਮੈਂਟ ਸੀਲ ਕੀਤੇ ਜਾਣ ਨਾਲ ਆਲੇ-ਦੁਆਲੇ ਰਹਿ ਰਹੇ ਹੋਰ ਲੋਕਾਂ ਨੂੰ ਹੋ ਰਹੀ ਪ੍ਰੇਸ਼ਾਨੀ ਨੂੰ ਦੇਖਦੇ ਹੋਏ ਨੋਇਡਾ ਨੇ ਇਸ ਸੰਬੰਧ 'ਚ ਵੱਡਾ ਬਦਲਾਅ ਕੀਤਾ ਹੈ ਤੇ ਨਵੇਂ ਆਦੇਸ਼ ਦੇ ਤਹਿਤ ਜਿਸ ਫਲੋਅਰ 'ਤੇ ਕੋਰੋਨਾ ਦਾ ਕੇਸ ਆਵੇਗਾ ਹੁਣ ਉਸ ਨੂੰ ਹੀ ਸੀਲ ਕੀਤਾ ਜਾਵੇਗਾ। ਨੋਇਡਾ (ਗੌਤਮ ਬੁੱਧ ਨਗਰ ਜ਼ਿਲ੍ਹਾ) ਉੱਤਰ ਪ੍ਰਦੇਸ਼ 'ਚ ਕੋਰੋਨਾ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਜ਼ਿਲ੍ਹੇ 'ਚੋਂ ਇਕ ਹੈ ਤੇ ਪਾਜ਼ੇਟਿਵ ਦਾ ਕੇਸ ਆਉਣ 'ਤੇ ਟਾਵਰ ਸੀਲ ਕਰ ਦਿੱਤੇ ਜਾ ਰਹੇ ਸਨ ਪਰ ਹੁਣ ਪ੍ਰਸ਼ਾਸਨ ਨੇ ਇਸ 'ਚ ਵੱਡਾ ਬਦਲਾਅ ਕਰਦੇ ਹੋਏ ਨਵਾਂ ਆਦੇਸ਼ ਜਾਰੀ ਕੀਤਾ ਕਿ ਜਿਸ ਫਲੋਰ 'ਤੇ ਕੋਰੋਨਾ ਕੇਸ ਮਿਲੇਗਾ ਉਸ ਨੂੰ ਹੀ ਸੀਲ ਕੀਤਾ ਜਾਵੇਗਾ। ਜੇਕਰ ਇਕ ਤੋਂ ਜ਼ਿਆਦਾ ਮਾਮਲੇ ਸਾਹਣੇ ਆਉਂਦੇ ਹਨ ਤਾਂ ਪੂਰਾ ਟਾਵਰ ਸੀਲ ਕਰ ਦਿੱਤਾ ਜਾਵੇਗਾ।
ਇਸ ਫੈਸਲੇ ਤੋਂ ਬਾਅਦ ਹੁਣ ਜ਼ਿਲ੍ਹੇ 'ਚ ਇਕ ਕੇਸ ਵਾਲੇ ਸਾਰੇ ਅਪਾਰਮੈਂਟ ਤੇ ਟਾਵਰਾਂ ਦੀ ਡੀ-ਸੀਲਿੰਗ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਹੁਣ ਸਿਰਫ ਫਲੋਰ ਨੂੰ ਹੀ ਸੀਲ ਕੀਤਾ ਜਾਵੇਗਾ। ਟਾਵਰ 'ਤੇ ਰਹਿਣ ਵਾਲੇ ਹੋਰ ਲੋਕਾਂ ਨੂੰ ਖੁੱਲ ਦੇ ਰੂਪ 'ਚ ਆਉਣ ਜਾਣ ਦੀ ਆਗਿਆ ਦਿੱਤੀ ਜਾਵੇਗੀ।