ਬਰਫ਼ ਨਾਲ ਢਕੇ ਸ਼ਿਮਲਾ ''ਚ ਸੈਲਾਨੀਆਂ ਦੀ ਗਿਣਤੀ ਵਧੀ, ਹੋਟਲਾਂ ਦੇ 70 ਫ਼ੀਸਦੀ ਕਮਰੇ ਬੁੱਕ

01/14/2023 5:56:41 PM

ਸ਼ਿਮਲਾ- ਹਿਮਾਚਲ ਪ੍ਰਦੇਸ਼ ਵਿਚ ਬਰਫ਼ਬਾਰੀ ਮਗਰੋਂ ਸ਼ਿਮਲਾ, ਮਨਾਲੀ ਅਤੇ ਕੁਰਫੀ ਵਿਚ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਵਧ ਗਈ ਹੈ। ਹੋਟਲਾਂ ਵਿਚ 70 ਫ਼ੀਸਦੀ ਕਮਰੇ ਭਰ ਚੁੱਕੇ ਹਨ। ਸ਼ੁੱਕਰਵਾਰ ਰਾਤ 8 ਵਜੇ ਖ਼ਤਮ ਹੋਏ 12 ਘੰਟੇ ਦੇ ਸਮੇਂ ਦੌਰਾਨ 7,164 ਵਾਹਨ ਸ਼ੋਘੀ ਸਰਹੱਦ ਦੇ ਰਸਤਿਓਂ ਸ਼ਿਮਲਾ 'ਚ ਦਾਖ਼ਲ ਹੋਏ। 

PunjabKesari

ਸ਼ਿਮਲਾ ਹੋਟਲ ਅਤੇ ਰੈਸਟੋਰੈਂਟ ਸੰਘ ਦੇ ਉੱਪ ਪ੍ਰਧਾਨ ਕੁਕਰੇਜਾ ਨੇ ਦੱਸਿਆ ਕਿ ਸ਼ਾਮ ਤੱਕ ਹੋਟਲਾਂ ਦੇ ਕਮਰਿਆਂ ਦੀ ਬੁਕਿੰਗ 'ਚ 10 ਫ਼ੀਸਦੀ ਹੋਰ ਵਾਧੇ ਦੀ ਸੰਭਾਵਨਾ ਹੈ। ਪੁਲਸ ਨੇ ਸੈਲਾਨੀਆਂ ਨੂੰ ਸ਼ਿਮਲਾ ਆਉਣ ਦੀ ਯੋਜਨਾ ਬਣਾਉਣ ਤੋਂ ਪਹਿਲਾਂ ਆਵਾਜਾਈ ਨੂੰ ਧਿਆਨ ਵਿਚ ਰੱਖਣ, ਫਿਸਲਣ ਵਾਲੀਆਂ ਥਾਵਾਂ 'ਤੇ ਸਾਵਧਾਨੀਪੂਰਵਕ ਵਾਹਨ ਚਲਾਉਣ ਅਤੇ ਐਮਰਜੈਂਸੀ ਸਥਿਤੀ ਵਿਚ 0177-2812344 ਜਾਂ 112 ਨੰਬਰ 'ਤੇ ਸੰਪਰਕ ਕਰਨ ਦੀ ਸਲਾਹ ਦਿੱਤੀ ਹੈ। 

PunjabKesari

ਪੁਲਸ ਨੇ ਕਿਹਾ ਕਿ ਮੀਂਹ ਤੋਂ ਬਾਅਦ ਸੜਕਾਂ 'ਤੇ ਜਮ੍ਹਾ ਮਲਬਾ ਪੈਦਲ ਚੱਲਣ ਵਾਲਿਆਂ ਲਈ ਪਰੇਸ਼ਾਨੀ ਦਾ ਕਾਰਨ ਬਣ ਸਕਦਾ ਹੈ ਅਤੇ ਲੋਕ ਬਰਫ ਸਾਫ ਹੋਣ ਤੋਂ ਬਾਅਦ ਹੀ ਬਾਹਰ ਨਿਕਲਣ। ਦੱਸਣਯੋਗ ਹੈ ਕਿ ਮਨਾਲੀ 'ਚ 23 ਸੈਂਟੀਮੀਟਰ ਬਰਫ਼ਬਾਰੀ ਹੋਈ ਹੈ, ਜਦੋਂ ਕਿ ਕੁਫ਼ਰੀ 'ਚ 12 ਸੈਂਟੀਮੀਟਰ, ਭਰਮੌਰ 'ਚ 10 ਸੈਂਟੀਮੀਟਰ, ਸ਼ਿਮਲਾ ਅਤੇ ਗੋਂਡਾਲਾ ਵਿਚ 6-6 ਸੈਂਟੀਮੀਟਰ, ਡਲਹੌਜ਼ੀ ਅਤੇ ਕਲਪਾ ਵਿਚ 4-4 ਸੈਂਟੀਮੀਟਰ ਅਤੇ ਹੰਸਾ ਵਿਚ 3 ਸੈਂਟੀਮੀਟਰ ਬਰਫ਼ਬਾਰੀ ਹੋਈ ਹੈ। ਖੇਤੀ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਬਰਫ਼ਬਾਰੀ ਅਤੇ ਮੀਂਹ ਨਾਲ ਹੀ ਖੁਸ਼ਕ ਦੌਰ ਖ਼ਤਮ ਹੋਇਆ ਹੈ।


Tanu

Content Editor

Related News