ਹਿਮਾਚਲ : ਸੈਰ-ਸਪਾਟਾ ਨੂੰ ਉਤਸ਼ਾਹਿਤ ਕਰਨ ਲਈ 7 ਜ਼ਿਲਿਆਂ ''ਚ ਸ਼ੁਰੂ ਹੋਵੇਗੀ ''ਪੈਰਾਗਲਾਈਡਿੰਗ''

01/07/2020 2:03:14 PM

ਸ਼ਿਮਲਾ— ਸੈਰ-ਸਪਾਟਾ ਨੂੰ ਉਤਸ਼ਾਹਿਤ ਕਰਨ ਲਈ ਹਿਮਾਚਲ ਪ੍ਰਦੇਸ਼ ਦੇ 7 ਜ਼ਿਲਿਆਂ ਵਿਚ ਪੈਰਾਗਲਾਈਡਿੰਗ ਨੂੰ ਸ਼ੁਰੂ ਕੀਤਾ ਜਾਵੇਗੀ। ਸੈਰ-ਸਪਾਟਾ ਵਿਭਾਗ ਨੇ ਇਸ ਲਈ 16 ਸਾਈਟਾਂ ਦੀ ਚੋਣ ਕੀਤੀ ਹੈ। ਪੈਰਾਗਲਾਈਡਿੰਗ ਲਈ ਸਥਾਨਕ ਨੌਜਵਾਨਾਂ ਨੂੰ ਤਰਜੀਹ ਦਿੱਤੀ ਜਾਵੇਗੀ, ਤਾਂ ਕਿ ਇਸ ਨਾਲ ਉੱਥੋਂ ਦੇ ਲੋਕਾਂ ਨੂੰ ਰੋਜ਼ਗਾਰ ਦੇ ਮੌਕੇ ਮਿਲ ਸਕਣ। ਸੈਰ-ਸਪਾਟਾ ਵਿਭਾਗ ਨੌਜਵਾਨਾਂ ਨੂੰ ਇਸ ਲਈ ਸਿਖਲਾਈ ਦੇਵੇਗਾ। ਇਸ ਲਈ ਪਹਿਲਾਂ ਨੌਜਵਾਨਾਂ ਦਾ ਰਜਿਸਟ੍ਰੇਸ਼ਨ ਕੀਤਾ ਜਾਵੇਗਾ। 
ਦਰਅਸਲ ਗਰਮੀਆਂ ਦੇ ਮੌਸਮ 'ਚ ਟੂਰਿਸਟ ਸੀਜ਼ਨ ਨੂੰ ਧਿਆਨ 'ਚ ਰੱਖਦੇ ਹੋਏ ਵਿਭਾਗ ਨੇ ਪੈਰਾਗਲਾਈਡਿੰਗ ਨੂੰ ਸ਼ੁਰੂ ਕਰਨ ਦਾ ਟੀਚਾ ਤੈਅ ਕੀਤਾ ਹੈ, ਤਾਂ ਕਿ ਹਿਮਾਚਲ ਪ੍ਰਦੇਸ਼ ਆਉਣ ਵਾਲੇ ਸੈਲਾਨੀਆਂ ਨੂੰ ਇੱਥੇ ਨਵੇਂ ਸੈਰ-ਸਪਾਟੇ ਵਾਲੀਆਂ ਥਾਵਾਂ 'ਤੇ ਲਿਜਾਇਆ ਜਾ ਸਕੇ। ਸੈਰ-ਸਪਾਟਾ ਵਿਭਾਗ ਨੇ ਪ੍ਰਦੇਸ਼ ਦੇ 7 ਜ਼ਿਲਿਆਂ 'ਚ 16 ਸਾਈਟਾਂ ਦੀ ਚੋਣ ਪੈਰਾਗਲਾਈਡਿੰਗ ਲਈ ਕੀਤੀ ਹੈ। ਇਸ ਵਿਚ ਕੁੱਲੂ, ਕਾਂਗੜਾ, ਚੰਬਾ, ਸੋਲਨ, ਸਿਰਮੌਰ, ਮੰਡੀ ਅਤੇ ਸ਼ਿਮਲਾ ਸ਼ਾਮਲ ਹਨ। ਪੈਰਾਗਲਾਈਡਿੰਗ ਲਈ ਵਿਭਾਗ ਨੇ ਟੇਕ ਆਫ ਅਤੇ ਲੈਂਡਿੰਗ ਦੋਵੇਂ ਸਾਈਟਾਂ ਦੀ ਚੋਣ ਕੀਤੀ ਹੈ।


Tanu

Content Editor

Related News