ਕੋਰੋਨਾ ਤੋਂ ਜੰਗ ''ਚ ਭਾਰਤ ਨਹੀਂ ਹੈ ਪਿੱਛੇ, ਨਮੂਨਿਆਂ ਦੀ ਜਾਂਚ ਦਾ ਅੰਕੜਾ ਪੌਣੇ 5 ਕਰੋੜ ਦੇ ਕਰੀਬ ਪੁੱਜਾ

Sunday, Sep 06, 2020 - 11:53 AM (IST)

ਕੋਰੋਨਾ ਤੋਂ ਜੰਗ ''ਚ ਭਾਰਤ ਨਹੀਂ ਹੈ ਪਿੱਛੇ, ਨਮੂਨਿਆਂ ਦੀ ਜਾਂਚ ਦਾ ਅੰਕੜਾ ਪੌਣੇ 5 ਕਰੋੜ ਦੇ ਕਰੀਬ ਪੁੱਜਾ

ਨਵੀਂ ਦਿੱਲੀ— ਦੇਸ਼ 'ਚ ਗਲੋਬਲ ਮਹਾਮਾਰੀ ਕੋਵਿਡ-19 ਦੇ ਲਗਾਤਾਰ ਵੱਧਦੇ ਕਹਿਰ ਅਤੇ ਹਰ ਦਿਨ ਰਿਕਾਰਡ ਨਵੇਂ ਕੇਸਾਂ ਨਾਲ ਹੀ ਇਸ ਨੂੰ ਕੰਟਰੋਲ ਕਰਨ ਦੀ ਮੁਹਿੰਮ ਤਹਿਤ ਪਿਛਲੇ 5 ਦਿਨਾਂ ਤੋਂ ਲਗਾਤਾਰ 10 ਲੱਖ ਤੋਂ ਵਧੇਰੇ ਕੋਰੋਨਾ ਨਮੂਨਿਆਂ ਦੀ ਜਾਂਚ ਹੋ ਰਹੀ ਹੈ। 5 ਸਤੰਬਰ ਤੱਕ ਕੁੱਲ ਨਮੂਨਿਆਂ ਦੀ ਜਾਂਚ ਦਾ ਅੰਕੜਾ 4 ਕਰੋੜ 88 ਲੱਖ 31 ਹਜ਼ਾਰ 145 'ਤੇ ਪਹੁੰਚ ਗਿਆ ਹੈ। ਭਾਰਤੀ ਮੈਡੀਕਲ ਖੋਜ ਪਰੀਸ਼ਦ (ਆਈ. ਸੀ. ਐੱਮ. ਆਰ.) ਵਲੋਂ ਐਤਵਾਰ ਨੂੰ ਦੱਸਿਆ ਗਿਆ ਹੈ ਕਿ 5 ਸਤੰਬਰ ਨੂੰ 10,92,654 ਕੋਰੋਨਾ ਵਾਇਰਸ ਦੇ ਨਮੂਨਿਆਂ ਦੀ ਜਾਂਚ ਕੀਤੀ ਗਈ ਅਤੇ ਜਾਂਚ ਦਾ ਕੁੱਲ ਅੰਕੜਾ 4,88,31,145 'ਤੇ ਪਹੁੰਚ ਗਿਆ ਹੈ। ਜੋ ਦੁਨੀਆ ਵਿਚ ਇਕ ਦਿਨ ਵਿਚ 'ਚ ਵਾਇਰਸ ਦੀ ਸਭ ਤੋਂ ਵਧੇਰੇ ਜਾਂਚ ਦਾ ਰਿਕਾਰਡ ਵੀ ਹੈ। ਕੋਰੋਨਾ ਦੇ ਦੇਸ਼ ਵਿਚ ਲਗਾਤਾਰ ਵੱਧਦੇ ਕਹਿਰ ਨੂੰ ਦੇਖਦਿਆਂ ਇਸ ਦੀ ਰੋਕਥਾਮ ਲਈ ਜਾਂਚ, ਇਲਾਜ ਅਤੇ ਸੰਪਰਕ ਦਾ ਪਤਾ ਲਾਉਣ 'ਤੇ ਲਗਾਤਾਰ ਜ਼ੋਰ ਦਿੱਤਾ ਜਾ ਰਿਹਾ ਹੈ।

PunjabKesari

ਪਰੀਸ਼ਦ ਮੁਤਾਬਕ 3 ਸਤੰਬਰ ਨੂੰ 11,69,765 ਕੋਰੋਨਾ ਨਮੂਨਿਆਂ ਦੀ ਜਾਂਚ ਕੀਤੀ ਗਈ ਸੀ। ਇਸ ਤੋਂ ਪਹਿਲਾਂ 2 ਸਤੰਬਰ ਨੂੰ ਪਹਿਲੀ ਵਾਰ ਦੇਸ਼ ਵਿਚ ਜਾਂਚ ਦਾ ਅੰਕੜਾ 11 ਲੱਖ ਤੋਂ ਵਧੇਰੇ ਰਿਹਾ ਅਤੇ 11,72,179 ਨਮੂਨਿਆਂ ਦੀ ਰਿਕਾਰਡ ਜਾਂਚ ਕੀਤੀ ਗਈ ਸੀ। ਓਧਰ ਦੇਸ਼ 'ਚ ਪਿਛਲੇ 24 ਘੰਟਿਆਂ ਵਿਚ 90,633 ਨਵੇਂ ਕੇਸਾਂ ਨਾਲ ਕੁੱਲ ਅੰਕੜਾ 41,13,812 ਹੋ ਗਿਆ ਹੈ ਅਤੇ 1,065 ਮਰੀਜ਼ਾਂ ਦੀ ਮੌਤ ਹੋ ਗਈ। ਭਾਰਤ ਦੁਨੀਆ ਵਿਚ ਅਮਰੀਕਾ ਤੋਂ ਬਾਅਦ ਵਾਇਰਸ ਦੇ ਮਾਮਲੇ ਵਿਚ ਦੂਜੇ ਸਥਾਨ 'ਤੇ ਆ ਗਿਆ ਹੈ ਅਤੇ ਇਹ ਜਾਨਲੇਵਾ ਵਾਇਰਸ 70,626 ਲੋਕਾਂ ਦੀ ਜਾਨ ਲੈ ਚੁੱਕਾ ਹੈ। 

ਵਾਇਰਸ ਦੇ ਵੇਗ ਨਾਲ ਇਸ ਤੋਂ ਸਿਹਤਯਾਬ ਹੋਣ ਵਾਲਿਆਂ ਦੀ ਗਿਣਤੀ ਵੀ ਰੋਜ਼ ਵੱਧ ਰਹੀ ਹੈ ਅਤੇ ਪਿਛਲੇ 24 ਘੰਟਿਆਂ ਵਿਚ 73,643 ਰਿਕਾਰਡ ਗਿਣਤੀ ਵਿਚ ਲੋਕਾਂ ਨੇ ਇਸ ਨੂੰ ਮਾਤ ਦਿੱਤੀ। ਵਾਇਰਸ ਦੇ ਕੁੱਲ 31,80,867 ਲੋਕ ਮਾਤ ਦੇ ਚੁੱਕੇ ਹਨ, ਜਦਕਿ 8,62, 320 ਇਸ ਤੋਂ ਫ਼ਿਲਹਾਲ ਪ੍ਰਭਾਵਿਤ ਹਨ। ਕੋਰੋਨਾ ਦੇ ਵੱਧਦੇ ਕੇਸਾਂ ਦਰਮਿਆਨ ਰਾਹਤ ਦੀ ਖ਼ਬਰ ਇਹ ਹੈ ਕਿ ਮੌਤ ਦਰ ਘੱਟ ਕੇ 1.72 ਫੀਸਦੀ ਅਤੇ ਰਿਕਵਰੀ ਦਰ ਥੋੜ੍ਹੀ ਹੋਰ ਸੁਧਰ ਕੇ 77.32 ਫੀਸਦੀ ਹੋ ਗਈ ਹੈ।
ਇਹ ਵੀ ਪੜ੍ਹੋ: 'ਕੋਰੋਨਾ' ਹੋਇਆ ਹੋਰ ਚਿੰਤਾਜਨਕ: ਬ੍ਰਾਜ਼ੀਲ ਨੂੰ ਪਛਾੜ ਕੇ ਦੂਜੇ ਨੰਬਰ 'ਤੇ ਪੁੱਜਾ ਭਾਰਤ


author

Tanu

Content Editor

Related News