ਇਹ ਹਨ ਦੇਸ਼ ''ਚ ਚੋਟੀ ਦੇ 10 ਪੁਲਸ ਥਾਣੇ
Sunday, Jan 07, 2018 - 12:28 AM (IST)

ਨਵੀਂ ਦਿੱਲੀ— ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਸ਼ਨੀਵਾਰ ਨੂੰ ਡੀ. ਜੀ. ਕਾਨਫਰੰਸ 'ਚ ਦੇਸ਼ ਦੇ ਤਿੰਨ ਸਭ ਤੋਂ ਬਿਹਤਰੀਨ ਪੁਲਸ ਥਾਣਿਆਂ ਨੂੰ ਐਵਾਰਡ ਦਿੱਤਾ ਹੈ। ਦੇਸ਼ ਦੇ ਚੋਟੀ 3 ਪੁਲਸ ਥਾਣਿਆਂ 'ਚੋਂ ਕੋਇੰਬਟੂਰ ਦਾ ਆਰ. ਐੱਸ. ਪੁਰਮ ਥਾਣਾ, ਹੈਦਰਾਬਾਦ ਦਾ ਪੰਜਗੁੱਟਾ ਪੁਲਸ ਥਾਣਾ ਅਤੇ ਲਖਨਊਂ ਦਾ ਗੁਦੰਬਾ ਪੁਲਸ ਥਾਣਾ ਸ਼ਾਮਲ ਹੈ।
ਦੱਸ ਦਈਏ ਕਿ ਮੱਧ ਪ੍ਰਦੇਸ਼ ਦੇ ਟੇਕਾਨਪੁਰ ਸਥਿਤ ਬੀ. ਐੱਸ. ਐੱਫ. ਅਕੈਡਮੀ 'ਚ ਸਾਰੇ ਸੂਬਿਆਂ ਦੇ ਡੀ. ਜੀ. ਪੀ. ਅਤੇ ਆਈ. ਜੀ. ਪੀ. ਦੀ ਸਲਾਨਾ ਕਾਨਫਰੰਸ ਚੱਲ ਰਹੀ ਹੈ। ਕੇਂਦਰ ਸਰਕਾਰ ਨੇ ਦੇਸ਼ ਭਰ ਦੇ ਪੁਲਸ ਸਟੇਸ਼ਨਾਂ ਦੀ ਰੈਕਿੰਗ ਲਈ ਇਕ ਯੂਨੀਫਾਰਮ ਵਿਵਸਥਾ ਸ਼ੁਰੂ ਕੀਤੀ ਹੈ। ਇਸ ਦੇ ਅਧੀਨ ਦੇਸ਼ ਦੇ 10 ਚੋਟੀ ਪੁਲਸ ਥਾਣਿਆਂ ਦੀ ਪਛਾਣ ਕੀਤੀ ਗਈ ਹੈ। ਇਸ ਸਰਵੇ ਦਾ ਮੁੱਖ ਉਦੇਸ਼ ਪੁਲਸ ਦੀ ਗੁਣਵੱਤਾ ਨੂੰ ਸੁਧਾਰਨਾ ਅਤੇ ਇਸ ਸਿਟੀਜ਼ਨ ਫ੍ਰੈਂਡਲੀ ਬਣਾਉਣਾ ਹੈ।
ਇਹ ਨੇ ਦੇਸ਼ ਦੇ ਚੋਟੀ 10 ਪੁਲਸ ਥਾਣੇ
ਆਰ. ਐੱਸ. ਪੁਰਮ ਥਾਣਾ ਕੋਇੰਬਟੂਰ, ਪੰਜਾਗੁੱਟਾ ਥਾਣਾ ਹੈਦਰਾਬਾਦ, ਗੁਦੰਬਾ ਲਖਨਊਂ, ਧੁਪਗੁਰੀ ਜਲਪਾਈਗੁੜੀ, ਕੇ 4 ਪੁਲਸ ਥਾਣਾ ਚੇਨੰਈ, ਬਨਫੂਲਪਾਰਾ ਨੈਨੀਤਾਲ, ਘਰੋਰ ਮੈਨਪੁਰੀ, ਰਿਸ਼ੀਕੇਸ਼ ਦੇਹਰਾਦੂਨ, ਵਲਾਪਟਨਮ ਕਨੂੰਰ, ਕਿਰਤੀ ਨਗਰ ਦਿੱਲੀ।