ਟੂਲਕਿੱਟ ਮਾਮਲਾ : ਸ਼ਾਂਤਨੂੰ ਦੀ ਪੇਸ਼ਗੀ ਜ਼ਮਾਨਤ ਪਟੀਸ਼ਨ ''ਤੇ ਕੋਰਟ ਨੇ ਦਿੱਲੀ ਪੁਲਸ ਤੋਂ ਮੰਗਿਆ ਜਵਾਬ

2/24/2021 1:00:35 PM

ਨਵੀਂ ਦਿੱਲੀ- ਕਿਸਾਨ ਅੰਦੋਲਨ ਨਾਲ ਸੰਬੰਧਤ 'ਟੂਲਕਿੱਟ' ਸੋਸ਼ਲ ਮੀਡੀਆ 'ਤੇ ਸਾਂਝੀ ਕਰਨ ਦੇ ਦੋਸ਼ੀ ਸ਼ਾਂਤਨੂੰ ਮੁਲੁਕ ਦੀ ਪੇਸ਼ਗੀ ਜ਼ਮਾਨਤ ਪਟੀਸ਼ਨ 'ਤੇ ਇੱਥੋਂ ਦੀ ਇਕ ਕੋਰਟ ਨੇ ਬੁੱਧਵਾਰ ਨੂੰ ਦਿੱਲੀ ਪੁਲਸ ਤੋਂ ਜਵਾਬ ਮੰਗਿਆ ਹੈ। ਸ਼ਾਂਤਨੂੰ ਨਾਲ ਦਿਸ਼ਾ ਰਵੀ ਵੀ ਮਾਮਲੇ 'ਚ ਦੋਸ਼ੀ ਹੈ। ਐਡੀਸ਼ਨਲ ਸੈਸ਼ਨ ਜੱਜ ਧਰਮੇਂਦਰ ਰਾਣਾ ਨੇ ਮੰਗਲਵਾਰ ਨੂੰ ਰਵੀ ਨੂੰ ਜ਼ਮਾਨਤ ਦੇ ਦਿੱਤੀ ਸੀ। ਜੱਜ ਨੇ ਮੁਲੁਕ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਲਈ ਸ਼ੁੱਕਰਵਾਰ ਦਾ ਦਿਨ ਤੈਅ ਕੀਤਾ।

ਇਹ ਵੀ ਪੜ੍ਹੋ : ਟੂਲਕਿੱਟ ਕੇਸ: ਸ਼ਾਂਤਨੂੰ ਨੇ ਪੇਸ਼ਗੀ ਜ਼ਮਾਨਤ ਲਈ ਅਦਾਲਤ ਦਾ ਕੀਤਾ ਰੁਖ਼

ਮੁਲੁਕ ਨੂੰ ਬੰਬਈ ਹਾਈ ਕੋਰਟ ਨੇ 16 ਫਰਵਰੀ ਨੂੰ 10 ਦਿਨਾਂ ਦੀ ਟਰਾਂਜਿਟ ਜ਼ਮਾਨਤ ਦਿੱਤੀ ਸੀ। ਵੀਡੀਓ ਕਾਨਫਰੰਸ ਰਾਹੀਂ ਬੁੱਧਵਾਰ ਨੂੰ ਹੋਈ ਸੁਣਵਾਈ ਦੌਰਾਨ ਅਦਾਲਤ ਨੇ ਇਸ ਗੱਲ ਦਾ ਵੀ ਨੋਟਿਸ ਲਿਆ ਕਿ ਮੁਲੁਕ ਨੂੰ 26 ਫਰਵਰੀ ਤੱਕ ਗ੍ਰਿਫ਼ਤਾਰੀ ਤੋਂ ਸੁਰੱਖਿਆ ਦਿੱਤੀ ਗਈ ਹੈ। ਸਰਕਾਰੀ ਵਕੀਲ ਨੇ ਦਲੀਲ ਦਿੱਤੀ ਕਿ ਮਾਮਲੇ 'ਚ ਜਾਂਚ ਕਰ ਰਹੇ ਅਧਿਕਾਰੀ ਅੱਜ ਹਾਜ਼ਰ ਨਹੀਂ ਹਨ ਅਤੇ ਬਿਹਤਰ ਹੋਵੇਗਾ ਕਿ ਉਨਾਂ ਦੀ ਹਾਜ਼ਰੀ 'ਚ ਮਾਮਲੇ ਦੀ ਸੁਣਵਾਈ ਹੋਵੇ, ਜਿਸ ਤੋਂ ਬਾਅਦ ਸੁਣਵਾਈ ਮੁਲਤਵੀ ਕਰ ਦਿੱਤੀ ਗਈ। ਮੁਲੁਕ, ਰਵੀ ਅਤੇ ਨਿਕਿਤਾ ਜੈਕਬ 'ਤੇ ਰਾਜਧ੍ਰੋਹ ਅਤੇ ਹੋਰ ਮਾਮਲੇ ਚੱਲ ਰਹੇ ਹਨ।

ਇਹ ਵੀ ਪੜ੍ਹੋ : ਦਿਸ਼ਾ ਰਵੀ ਦੇ ਮਾਮਲੇ 'ਚ ਕੋਰਟ ਦੀ ਸਖ਼ਤ ਟਿੱਪਣੀ,  ਕਿਹਾ- ਟੂਲਕਿੱਟ ਐਡਿਟ ਕਰਨਾ ਅਪਰਾਧ ਨਹੀਂ


DIsha

Content Editor DIsha