ਪੰਜਾਬ, ਹਰਿਆਣਾ ਸਮੇਤ ਸੂਬਿਆਂ ’ਚ ਪਖਾਨਾ ਸਹੂਲਤ ਤੇ ਰਸੋਈ ਗੈਸ ਇਸਤੇਮਾਲ ਕਰਨ ਵਾਲਿਆਂ ਦੀ ਗਿਣਤੀ ਘਟੀ

Thursday, Feb 03, 2022 - 11:02 AM (IST)

ਨੈਸ਼ਨਲ ਡੈਸਕ- ਸਰਕਾਰ ਭਾਵੇਂ ਬਿਹਤਰ ਪਖਾਨਾ ਸਹੂਲਤਾਂ ਅਤੇ ਖਾਣਾ ਪਕਾਉਣ ਲਈ ਸਵੱਛ ਈਂਧਨ ਵਧੇਰੇ ਲੋਕਾਂ ਤੱਕ ਪਹੁੰਚਾਉਣ ਦਾ ਦਾਅਵਾ ਕਰ ਰਹੀ ਹੈ ਪਰ ਹਰਿਅਾਣਾ, ਪੰਜਾਬ, ਮਹਾਰਾਸ਼ਟਰ ਸਮੇਤ ਸੂਬਿਅਾਂ ਵਿਚ ਸਥਿਤੀ ਬਿਲਕੁਲ ਉਲਟ ਹੈ। ਕੇਂਦਰ ਸਰਕਾਰ ਨੇ ਦਾਅਵਾ ਕੀਤਾ ਕਿ ਦੇਸ਼ ਭਰ ਵਿਚ ਪਖਾਨਾ ਇਸਤੇਮਾਲ ਕਰਨ ਵਾਲਿਅਾਂ ਦੀ ਗਿਣਤੀ 48.5 ਫੀਸਦੀ ਤੋਂ ਵਧ ਕੇ 70 ਫੀਸਦੀ ਹੋਈ ਗਈ ਪਰ ਮਹਾਰਾਸ਼ਟਰ ਵਿਚ ਇਹ ਅੰਕੜਾ 72 ਫੀਸਦੀ ਤੋਂ ਘੱਟ ਕੇ 52 ਫੀਸਦੀ ਹੋ ਗਿਅਾ ਹੈ। ਉਥੇ ਹੀ ਖਾਣਾ ਪਕਾਉਣ ਲਈ ਰਸੋਈ ਗੈਸ ਇਸਤੇਮਾਲ ਕਰਨ ਵਾਲਿਅਾਂ ਦੀ ਗਿਣਤੀ ਵੀ ਦੇਸ਼ ਭਰ ਵਿਚ ਵਧੀ ਪਰ ਮਹਾਰਾਸ਼ਟਰ ਵਿਚ ਅਜਿਹੇ ਲੋਕਾਂ ਦੀ ਗਿਣਤੀ ਘੱਟ ਹੋਈ ਹੈ।

ਅਾਰਥਿਕ ਸਰਵੇ ਦਾ ਜੇਕਰ ਬਾਰੀਕੀ ਨਾਲ ਅਧਿਐਨ ਕਰੀਏ ਤਾਂ ਪਾਵਾਂਗੇ ਕਿ ਮਹਾਰਾਸ਼ਟਰ ਵਿਚ 2015-16 ਵਿਚ 79.7 ਫੀਸਦੀ ਪਰਿਵਾਰ ਖਾਣਾ ਪਕਾਉਣ ਲਈ ਰਸੋਈ ਗੈਸ ਵਰਗੇ ਸਾਫ ਈਂਧਨ ਦੀ ਵਰਤੋਂ ਕਰ ਰਹੇ ਸਨ, ਜਿਨ੍ਹਾਂ ਦੀ ਗਿਣਤੀ 2019-21 ਵਿਚ ਘੱਟ ਕੇ ਸਿਰਫ 59.9 ਫੀਸਦੀ ਰਹਿ ਗਈ।

ਹਰਿਅਾਣਾ, ਪੰਜਾਬ ’ਚ ਵੀ ਇਹੀ ਸਥਿਤੀ ਪਾਈ ਗਈ ਅਤੇ ਇਥੇ ਵੀ ਭਾਰੀ ਗਿਰਾਵਟ ਦੇਖੀ ਗਈ। ਪਖਾਨਾ ਇਸਤੇਮਾਲ ਦੀ ਗਿਣਤੀ 28 ਸੂਬਿਅਾਂ ਵਿਚ ਘੱਟ ਹੋਈ, ਉਥੇ ਹੀ 30 ਸੂਬਿਅਾਂ ਵਿਚ ਰਸੋਈ ਗੈਸ ਇਸਤੇਮਾਲ ਕਰਨ ਵਾਲਿਅਾਂ ਵਿਚ ਕਮੀ ਹੋਈ। ਇਨ੍ਹਾਂ ਵਿਚ ਪਖਾਨਾ ਦੀ ਵਰਤੋਂ ਕਰਨ ਵਾਲਿਅਾਂ ਵਿਚ ਸਭ ਤੋਂ ਵੱਧ ਕਮੀ ਛੱਤੀਸਗੜ੍ਹ, ਉੱਤਰ ਪ੍ਰਦੇਸ਼, ਝਾਰਖੰਡ, ਓਡਿਸ਼ਾ, ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿਚ ਹੋਈ ਹੈ। ਉਥੇ ਹੀ ਰਸੋਈ ਗੈਸ ਦਾ ਇਸਤੇਮਾਲ ਕਰਨ ਵਾਲਿਅਾਂ ਦੀ ਗਿਣਤੀ ਵਿਚ ਕਮੀ ਸਭ ਤੋਂ ਵਧ ਮਣੀਪੁਰ, ਲਕਸ਼ਦੀਪ, ਕਰਨਾਟਕ, ਤੇਲੰਗਾਨਾ ਅਤੇ ਬਿਹਾਰ ਵਿਚ ਹੋਈ।

ਸਿਰਫ ਕੇਂਦਰ ਸ਼ਾਸਿਤ ਸੂਬਿਅਾਂ ਵਿਚ ਵਧੀ ਗਿਣਤੀ

ਸਰਵੇ ਵਿਚ ਦਿੱਤੇ ਗਏ ਅੰਕੜਿਅਾਂ ਦੇ ਹਿਸਾਬ ਨਾਲ ਸਿਰਫ ਕੇਂਦਰ ਸ਼ਾਸਿਤ ਸੂਬੇ ਦਾਦਰ ਨਾਗਰ ਹਵੇਲੀ, ਅੰਡੇਮਾਨ-ਨਿਕੋਬਾਰ, ਪੁੱਡੂਚੇਰੀ, ਚੰਡੀਗੜ੍ਹ, ਦਿੱਲੀ ਅਤੇ ਲੱਦਾਖ ਵਿਚ ਹੀ ਬਿਹਤਰ ਪਖਾਨਾ ਅਤੇ ਖਾਣਾ ਪਕਾਉਣ ਲਈ ਸਾਫ ਈਂਧਨ ਇਸਤੇਮਾਲ ਕਰਨ ਵਾਲੇ ਲੋਕਾਂ ਦੀ ਗਿਣਤੀ ਵਿਚ ਇਹ ਵਾਧਾ ਹੋਇਅਾ ਹੈ।


Tanu

Content Editor

Related News