ਅੱਜ ਹਰ ਘਰ ਵਿਚ ਸ਼ਿਵਾ ਜੀ ਦੀ ਲੋੜ : ਭਾਗਵਤ

04/01/2018 1:26:41 AM

ਮੁੰਬਈ— ਛੱਤਰਪਤੀ ਸ਼ਿਵਾ ਜੀ  ਮਹਾਰਾਜ ਦੇ ਰਾਜ ਨੂੰ ਯਾਦ ਕਰਦਿਆਂ ਆਰ. ਐੱਸ. ਐੱਸ. ਦੇ ਮੁਖੀ ਮੋਹਨ ਭਾਗਵਤ ਨੇ ਸ਼ਨੀਵਾਰ ਪੁੱਛਿਆ ਕਿ ਬਦਲੇ ਹੋਏ ਸਮੇਂ 'ਚ ਕਿਸ ਨੂੰ ਉਸ ਹਾਲਤ ਲਈ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ ਜਿਥੇ ਔਰਤਾਂ ਦੀ ਸੁਰੱਖਿਆ ਦੀ ਕੋਈ ਗਾਰੰਟੀ ਨਹੀਂ।
ਉਨ੍ਹਾਂ ਇਥੇ ਕਿਹਾ ਕਿ ਸ਼ਿਵਾ ਜੀ ਮਹਾਰਾਜ ਉਨ੍ਹਾਂ ਸਭ ਲਈ ਪ੍ਰੇਰਣਾ ਦਾ ਸੋਮਾ ਸਨ ਜੋ ਬੇਇਨਸਾਫੀ ਵਿਰੁੱਧ ਲੜਦੇ ਸਨ। ਸ਼ਿਵਾ ਜੀ ਦੀ ਅੱਜ ਵੀ ਹਰ ਘਰ 'ਚ ਲੋੜ ਹੈ। ਉਨ੍ਹਾਂ ਨੂੰ ਮੇਰੇ ਘਰ 'ਚ ਪੈਦਾ ਹੋਣਾ ਚਾਹੀਦਾ ਹੈ। ਸਾਨੂੰ ਖੁਦ ਆਪਣਿਆਂ ਤੋਂ ਸ਼ੁਰੂਆਤ ਕਰਨੀ ਚਾਹੀਦੀ ਹੈ। ਭਾਗਵਤ ਦੀ ਉਕਤ ਗੱਲ ਉਸ ਪੁਰਾਣੀ ਮਰਾਠੀ ਕਹਾਵਤ ਵੱਲ ਇਸ਼ਾਰਾ ਕਰਦੀ ਹੈ, ਜਿਸ ਵਿਚ ਕਿਹਾ ਜਾਂਦਾ ਹੈ, ''ਸ਼ਿਵਾ ਜੀ ਨੂੰ ਪੈਦਾ ਹੋਣਾ ਚਾਹੀਦਾ ਹੈ ਪਰ ਮੇਰੇ ਘਰ 'ਚ ਨਹੀਂ।''


Related News