ਅੱਜ ਮੇਰੇ ਬਿਹਾਰ ਵਾਸੀ ਸਦਮੇ ''ਚ ਹਨ : ਲਾਲੂ

Saturday, Jun 13, 2020 - 12:05 AM (IST)

ਅੱਜ ਮੇਰੇ ਬਿਹਾਰ ਵਾਸੀ ਸਦਮੇ ''ਚ ਹਨ : ਲਾਲੂ

ਪਟਨਾ : ਰਾਸ਼ਟਰੀ ਜਨਤਾ ਦਲ (ਰਾਜਦ) ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੇ ਜਨਮਦਿਨ ਦੀ ਵਧਾਈ ਦੇਣ ਵਾਲਿਆਂ ਨੂੰ ਧੰਨਵਾਦ ਕਰਣ ਦੇ ਬਹਾਨੇ ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਇੱਕ ਵਾਰ ਫਿਰ ਬਿਹਾਰ ਦੀ ਨਿਤੀਸ਼ ਸਰਕਾਰ 'ਤੇ ਹਮਲਾ ਬੋਲਿਆ ਅਤੇ ਕਿਹਾ, ‘‘ਮੈਨੂੰ ਅਫਸੋਸ ਹੁੰਦਾ ਹੈ ਉਨ੍ਹਾਂ 'ਤੇ, ਜੋ ਆਜ਼ਾਦ ਹਨ, ਸੱਤਾ 'ਚ ਬੈਠ ਕੇ ਵੀ ਬੇਵੱਸ ਹਨ।’’
ਬਹੁਚਰਚਿਤ ਚਾਰਾ ਘਪਲਾ ਮਾਮਲੇ 'ਚ ਦੋਸ਼ੀ ਠਹਿਰਾਏ ਗਏ ਯਾਦਵ ਦੇ ਆਧਿਕਾਰਕ ਟਵਿੱਟਰ ਹੈਂਡਲ 'ਤੇ ਉਨ੍ਹਾਂ ਦਾ ਇੱਕ ਪੱਤਰ ਜਾਰੀ ਕੀਤਾ ਗਿਆ, ਜਿਸ 'ਚ ਉਨ੍ਹਾਂ ਨੇ ਕਿਹਾ, ‘‘ਅੱਜ ਮੇਰੇ ਬਿਹਾਰ ਵਾਸੀ ਸਦਮੇ 'ਚ ਹਨ, ਦੁੱਖੀ ਹਨ, ਸਹੂਲਤਾਂ ਦੀ ਕਮੀ 'ਚ ਜੀਅ ਰਹੇ ਹਨ, ਸੜਕਾਂ 'ਤੇ ਪੈਦਲ ਚੱਲ ਰਹੇ ਹਨ। ਯਾਦਵ ਨੇ ਕਿਹਾ ਕਿ ਸਾਰੀ ਉਮਰ ਵਿਰੋਧੀ ਇਹ ਕਹਿੰਦੇ ਰਹੇ ਕਿ ਲਾਲੂ ਹਾਸਾ-ਮਜ਼ਾਕ ਕਰਦਾ ਹੈ, ਗੰਭੀਰ ਨਹੀਂ ਹੁੰਦਾ ਪਰ ਬਿਹਾਰ ਵਾਸੀਆਂ ਨੂੰ ਅੱਜ ਕਹਿਣਾ ਚਾਹੁੰਦੇ ਹਨ ਕਿ ਉਹ ਸਾਰੀ ਉਮਰ ਆਪਣੇ ਦਿਮਾਗ ਨਾਲ ਹਰ ਉਹ ਕੋਸ਼ਿਸ਼ ਗੰਭੀਰ ਹੋ ਕੇ ਕਰਦੇ ਰਹਿਣ, ਜੋ ਗਰੀਬ, ਦਲਿਤ, ਸ਼ੋਸ਼ਿਤ, ਵਾਂਝੇ ਅਤੇ ਪਿੱਛੜੇ ਭਰਾਵਾਂ ਦਾ ਹੱਕ ਦਿਵਾਉਣ। ਉਨ੍ਹਾਂ ਦੇ ਛੋਟੇ ਪੁੱਤਰ ਅਤੇ ਬਿਹਾਰ ਵਿਧਾਨ ਸਭਾ 'ਚ ਨੇਤਾ ਵਿਰੋਧੀ ਧਿਰ ਤੇਜਸਵੀ ਯਾਦਵ ਨੂੰ ਲੈ ਕੇ ਹੋਣ ਵਾਲੇ ਵਿਧਾਨ ਸਭਾ ਚੋਣ 'ਚ ਰਾਜਦ ਦੀ ਅਗਵਾਈ ਦੀ ਭੂਮਿਕਾ ਤੈਅ ਕਰਦੇ ਹੋਏ ਕਿਹਾ, ‘‘ਛੋਟੀ ਉਮਰ 'ਚ ਤੁਸੀਂ ਜੋ ਕੀਤਾ ਉਸ 'ਤੇ ਮੈਨੂੰ ਮਾਣ ਹੈ।’’
 


author

Inder Prajapati

Content Editor

Related News