ਇੰਡੀਅਨ ਆਰਮੀ 'ਚ +2 ਪਾਸ ਉਮੀਦਵਾਰਾਂ ਲਈ ਖਾਸ ਮੌਕਾ, 56 ਹਜ਼ਾਰ ਤੱਕ ਸੈਲਰੀ (ਵੀਡੀਓ)

05/24/2018 9:59:40 AM

ਨਵੀਂ ਦਿੱਲੀ— 'ਸ਼ੋਅ ਜੋਬ ਜੰਕਸ਼ਨ' ਵਿਚ ਤੁਹਾਡਾ ਸੁਆਗਤ ਹੈ। ਸ਼ੋਅ ਦੇਖਣ ਵਾਲੇ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਇੰਡੀਅਨ ਆਰਮੀ 'ਚ ਭਰਤੀਆਂ ਨਿਕਲੀਆਂ ਹਨ। ਜੇਕਰ ਉਮੀਦਵਾਰਾਂ ਨੇ ਫਿਜ਼ਿਕਸ, ਕੈਮਿਸਟ੍ਰੀ ਤੇ ਗਣਿਤ ਵਿਚ +2 ਕੀਤੀ ਹੈ ਜਾਂ ਇਸਦੇ ਬਰਾਬਰ ਦੀ ਡਿਗਰੀ ਹਾਸਿਲ ਕੀਤੀ ਹੈ ਤਾਂ ਉਨ੍ਹਾਂ ਲਈ ਇੰਡੀਅਨ ਆਰਮੀ ਨੌਕਰੀਆਂ ਦਾ ਇਕ ਬਹੁਤ ਵਧੀਆ ਮੌਕਾ ਲੈ ਕੇ ਆਇਆ ਹੈ। ਇੰਡੀਅਨ ਆਰਮੀ ਨੇ ਕੁਲ 90 ਅਸਾਮੀਆਂ ਲਈ ਨੌਕਰੀਆਂ ਕੱਢੀਆਂ ਹਨ। ਇਸ ਬਾਰੇ ਵਧੇਰੇ ਜਾਣਕਾਰੀ ਤੁਸੀਂ ਇੰਡੀਅਨ ਆਰਮੀ ਦੀ ਆਫੀਸ਼ੀਅਲ ਵੈੱਬਸਾਈਟ ਤੋਂ ਹਾਸਿਲ ਕਰ ਸਕਦੇ ਹੋ। 
ਵੈੱਬਸਾਈਟ -  http://joinindianarmy.nic.in/
ਕੁੱਲ ਅਸਾਮੀਆਂ— 90
ਵਿਦਿਅਕ ਯੋਗਤਾ — +2 (ਬਾਰਵੀਂ )
ਉਮਰ ਹੱਦ - ਉਮੀਦਵਾਰ ਦੀ ਉਮਰ 1 ਜੂਨ, 2019 ਨੂੰ ਸਾਢੇ 16 ਸਾਲ ਤੋਂ ਲੈ ਕੇ ਸਾਢੇ 19 ਸਾਲ ਤਕ ਹੋਣੀ ਚਾਹੀਦੀ ਹੈ। ਵਧੇਰੇ ਜਾਣਕਾਰੀ ਲਈ ਉਮੀਦਵਾਰ ਆਫੀਸ਼ੀਅਲ ਵੈੱਬਸਾਈਟ ਤੋਂ ਲੈ ਸਕਦੇ ਹਨ।
ਤਨਖ਼ਾਹ -  ਇਸ ਨੌਕਰੀ ਨੂੰ ਹਾਸਿਲ ਕਰਨ ਵਾਲੇ ਕਰਮਚਾਰੀ ਦੀ ਤਨਖ਼ਾਹ 56,100/- ਰੁਪਏ ਹੋਵੇਗੀ।
ਇਸ ਤਰ੍ਹਾਂ ਕਰੋ ਅਪਲਾਈ— ਅਰਜ਼ੀਆਂ ਭੇਜਣ ਲਈ ਉਮੀਦਵਾਰ ਦਿੱਤੀ ਗਈ ਵੈੱਬਸਾਈਟ 'ਤੇ ਜਾ ਕੇ ਆਨਲਾਈਨ ਅਪਲਾਈ ਦੀ ਪ੍ਰਕਿਰਿਆ ਨੂੰ ਪੂਰੀ ਕਰਨ।

ਆਖਰੀ ਤਾਰੀਖ- ਇਸ ਨੌਕਰੀ ਨੂੰ ਅਰਜੀ ਲਾਉਣ ਦੀ ਤਾਰੀਖ 14 ਜੂਨ, 2018 ਹੈ।


Related News