ਅੱਜ ਹੈ ਦੇਸ਼ ਦੀ ਧੀ ਕਲਪਨਾ ਚਾਵਲਾ ਦਾ ਜਨਮਦਿਨ, ਜਾਣੋ ਉਨ੍ਹਾਂ ਬਾਰੇ ਕੁਝ ਖ਼ਾਸ ਗੱਲਾਂ

Wednesday, Mar 17, 2021 - 02:18 PM (IST)

ਨਵੀਂ ਦਿੱਲੀ: ਦੇਸ਼ ਦੀ ਧੀ ਕਲਪਨਾ ਚਾਵਲਾ ਨੇ ਪੂਰੀ ਦੁਨੀਆ 'ਚ ਭਾਰਤ ਦਾ ਨਾਂ ਰੌਸ਼ਨ ਕੀਤਾ। ਅੱਜ 17 ਮਾਰਚ ਨੂੰ ਕਲਪਨਾ ਦਾ ਜਨਮਦਿਨ ਹੈ। ਇਸ ਖ਼ਾਸ ਦਿਨ 'ਤੇ ਪੂਰਾ ਦੇਸ਼ ਕਲਪਨਾ ਚਾਵਲਾ ਨੂੰ ਯਾਦ ਕਰ ਰਿਹਾ ਹੈ।

PunjabKesari
ਜਨਮ ਅਤੇ ਮਾਤਾ-ਪਿਤਾ
ਹਰਿਆਣਾ ਦੇ ਕਰਨਾਲ 'ਚ ਕਲਪਨਾ ਦਾ ਜਨਮ 17 ਮਾਰਚ 1962 'ਚ ਹੋਇਆ ਸੀ। ਕਲਪਨਾ ਦੇ ਪਿਤਾ ਦਾ ਨਾਂ ਬਨਾਰਸੀ ਲਾਲ ਚਾਵਲਾ ਅਤੇ ਮਾਤਾ ਦਾ ਨਾਂ ਸੰਜਯੋਤੀ ਹੈ। ਕਲਪਨਾ ਘਰ 'ਚ ਸਭ ਤੋਂ ਛੋਟੀ ਸੀ ਪਰ ਉਨ੍ਹਾਂ ਦੇ ਕੰਮ ਇੰਨੇ ਵੱਡੇ ਸਨ ਕਿ ਅੱਜ ਵੀ ਭਾਰਤ ਹੀ ਨਹੀਂ ਸਗੋਂ ਪੂਰੀ ਦੁਨੀਆ 'ਚ ਉਨ੍ਹਾਂ ਦਾ ਨਾਂ ਲਿਆ ਜਾਂਦਾ ਹੈ। ਕਲਪਨਾ ਦੀ ਜਨਮ ਤਾਰੀਖ ਨੂੰ ਲੈ ਕੇ ਵੀ ਰੌਚਕ ਕਿੱਸਾ ਹੈ। ਉਂਝ ਤਾਂ ਕਲਪਨਾ ਦਾ ਜਨਮ 17 ਮਾਰਚ, 1962 ਨੂੰ ਹੋਇਆ ਸੀ ਪਰ ਕਾਗਜ਼ਾਂ 'ਚ ਉਨ੍ਹਾਂ ਦੀ ਤਾਰੀਖ 1 ਜੁਲਾਈ, 1961 ਦਰਜ ਕਰਵਾਈ ਗਈ। ਇਸ ਦੇ ਪਿੱਛੇ ਕਾਰਨ ਸੀ ਕਿ ਸਕੂਲ 'ਚ ਉਨ੍ਹਾਂ ਦਾ ਬਿਨਾਂ ਪਰੇਸ਼ਾਨੀ ਦਾਖ਼ਲਾ ਹੋਣਾ। 

PunjabKesari
ਕਲਪਨਾ ਦੀ ਸ਼ੁਰੂਆਤੀ ਸਿੱਖਿਆ 
ਕਲਪਨਾ ਦੀ ਸ਼ੁਰੂਆਤੀ ਸਿੱਖਿਆ ਕਰਨਾਲ ਦੇ ਟੈਗੋਰ ਬਾਲ ਨਿਕੇਤਨ ਤੋਂ ਹੋਈ। ਜਦੋਂ ਉਹ ਥੋੜੀ ਵੱਡੀ ਹੋਈ ਤਾਂ ਉਨ੍ਹਾਂ ਨੇ ਪਿਤਾ ਨੂੰ ਕਿਹਾ ਕਿ ਉਹ ਇੰਜੀਨੀਅਰ ਬਣਨਾ ਚਾਹੁੰਦੀ ਹੈ। ਕਲਪਨਾ ਹਮੇਸ਼ਾ ਹੀ ਆਪਣੇ ਪਾਪਾ ਨੂੰ ਪੁੱਛਿਆ ਕਰਦੀ ਕਿ ਪੁਲਾੜ ਯਾਨ ਕੀ ਹੁੰਦਾ ਹੈ? ਇਹ ਆਸਮਾਨ 'ਚ ਕਿਵੇਂ ਉੱਡਦੇ ਹਨ? ਮੈਂ ਉਡਾ ਸਕਦੀ ਹਾਂ? ਛੋਟੀ ਕਲਪਨਾ ਦੀ ਉਡਾਣ ਵੱਡੀ ਸੀ ਪਰ ਕਈ ਵਾਰ ਉਨ੍ਹਾਂ ਦੇ ਸਵਾਲਾਂ ਨੂੰ ਘਰ ਦੇ ਲੋਕ ਹੱਸ ਕੇ ਟਾਲ ਦਿੰਦੇ ਸਨ।

PunjabKesari
ਏਅਰੋਸਪੇਸ 'ਚ ਮਾਸਟਰ ਡਿਗਰੀ ਕੀਤੀ 
ਕਲਪਨਾ ਦੇ ਕਦਮ ਅੱਗੇ ਵਧਦੇ ਗਏ ਅਤੇ 1982 'ਚ ਉਹ ਅਮਰੀਕਾ ਗਈ। ਜਿਥੇ ਉਨ੍ਹਾਂ ਨੇ ਯੂਨੀਵਰਸਿਟੀ ਆਫ ਟੈਕਸਾਸ 'ਚ ਏਅਰੋਸਪੇਸ ਇੰਜਨੀਅਰਿੰਗ 'ਚ ਮਾਸਟਰ ਡਿਗਰੀ ਕੀਤੀ। ਕਲਪਨਾ ਪਹਿਲੀ ਭਾਰਤੀ ਮਹਿਲਾ ਸੀ ਜੋ ਨਾਸਾ 'ਚ ਪੁਲਾੜ ਯਾਤਰੀ ਦੇ ਤੌਰ 'ਤੇ ਸ਼ਾਮਲ ਹੋਈ। ਪਹਿਲੀ ਫਰਵਰੀ, 2003 ਨੂੰ ਪੁਲਾੜ 'ਚ 16 ਦਿਨ ਬਿਤਾਉਣ ਮਗਰੋਂ ਜਦੋਂ ਕਲਪਨਾ ਚਾਵਲਾ ਛੇ ਸਾਥੀਆਂ ਨਾਲ ਵਾਪਸ ਧਰਤੀ ਤੇ ਪਰਤ ਰਹੀ ਸੀ ਤਾਂ ਉਨ੍ਹਾਂ ਦਾ ਯਾਨ ਹਾਦਸਾਗ੍ਰਸਤ ਹੋ ਗਿਆ ਸੀ। ਇਸ ਘਟਨਾ 'ਚ ਕਲਪਨਾ ਸਮੇਤ ਸਾਰੇ ਯਾਤਰੀਆਂ ਦੀ ਮੌਤ ਹੋ ਗਈ ਸੀ। ਇਸ ਹਾਦਸੇ ਤੇ ਫਲੋਰਿਡਾ ਦੇ ਪੁਲਾੜ ਸਪੇਸ ਸਟੇਸ਼ਨ ਦਾ ਝੰਡਾ ਅੱਧਾ ਝੁਕਾ ਦਿੱਤਾ ਗਿਆ ਸੀ। ਦੇਸ਼ ਦੀ ਧੀ ਨੂੰ ਦੁਨੀਆ ਅੱਜ ਵੀ ਯਾਦ ਕਰਦੀ ਹੈ।

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।  


Aarti dhillon

Content Editor

Related News