ਸ਼ਿਮਲਾ ਪਹੁੰਚੇ ਗ੍ਰਹਿ ਮੰਤਰੀ ਅਮਿਤ ਸ਼ਾਹ, ਸੁਰੱਖਿਆ ਦੇ ਸਖਤ ਪ੍ਰਬੰਧ
Friday, Dec 27, 2019 - 01:08 PM (IST)

ਸ਼ਿਮਲਾ—ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਭਾਵ ਸ਼ੁੱਕਰਵਾਰ ਨੂੰ ਸ਼ਿਮਲਾ ਪਹੁੰਚ ਗਏ। ਮਿਲੀ ਜਾਣਕਾਰੀ ਅਨੁਸਾਰ ਅਨਾਡੇਲ ਮੈਦਾਨ 'ਚ ਅਮਿਤ ਸ਼ਾਹ ਦਾ ਹੈਲੀਕਾਪਟਰ ਉਤਾਰਿਆ ਗਿਆ। ਸ਼ਿਮਲਾ ਦੇ ਇਤਿਹਾਸਿਕ ਰਿਜ ਮੈਦਾਨ ਦੇ ਟਕਾ ਬੈਂਚ 'ਤੇ ਮੁੱਖ ਮੰਤਰੀ ਜੈਰਾਮ ਅਤੇ ਹੋਰ ਮੰਤਰੀਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਰਿਜ ਮੈਦਾਨ 'ਚ ਹੋਣ ਵਾਲੀ ਰੈਲੀ ਨੂੰ ਲੈ ਕੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ। ਸੁਰੱਖਿਆ ਵਿਵਸਥਾ 'ਚ ਲਗਭਗ 900 ਜਵਾਨ ਤਾਇਨਾਤ ਕੀਤੇ ਗਏ ਹਨ।
ਦੱਸ ਦੇਈਏ ਕਿ ਸੂਬਾ ਸਰਕਾਰ ਵੱਲੋਂ 2 ਸਾਲ ਦਾ ਕਾਰਜਕਾਲ ਪੂਰਾ ਹੋਣ 'ਤੇ ਜਸ਼ਨ ਮਨਾਇਆ ਜਾ ਰਿਹਾ ਹੈ। ਇਸ ਸਮਾਗਮ 'ਚ ਅਮਿਤ ਸ਼ਾਹ ਮੁੱਖ ਮਹਿਮਾਨ ਵਜੋਂ ਪਹੁੰਚੇ। ਮੁੱਖ ਸਮਾਗਮ ਦੇ ਸਮਾਪਤੀ ਤੋਂ ਬਾਅਦ ਸ਼ਾਹ ਪੀਟਰਹਾਫ ਲਈ ਰਵਾਨਾ ਹੋਣਗੇ।
ਦੱਸਣਯੋਗ ਹੈ ਕਿ ਇੱਥੇ ਗਲੋਬਲ ਇਨਵੈਸਟਰ ਮੀਟ 2019 ਦੇ ਗ੍ਰਾਊਂਡ ਬ੍ਰੇਕਿੰਗ ਸਮਾਰੋਹ ਦਾ ਆਯੋਜਨ ਹੋਵੇਗਾ। ਇਸ 'ਚ 200 ਤੋਂ ਜ਼ਿਆਦਾ ਨਿਵੇਸ਼ਕ ਭਾਗ ਲੈਣਗੇ। ਇਸ ਤੋਂ ਬਾਅਦ ਅਮਿਤ ਸ਼ਾਹ ਦੀ ਨਿਵੇਸ਼ਕਾਂ ਦੇ ਨਾਲ ਵੱਖਰੀ ਬੈਠਕ ਵੀ ਹੋਵੇਗੀ।