ਫਿਰ ਡਰਾਉਣ ਲੱਗਾ ਕੋਰੋਨਾ: ਦੇਸ਼ ’ਚ ਬੀਤੇ 24 ਘੰਟਿਆਂ ’ਚ ਆਏ 2.47 ਲੱਖ ਨਵੇਂ ਮਾਮਲੇ, 380 ਲੋਕਾਂ ਦੀ ਮੌਤ
Thursday, Jan 13, 2022 - 11:46 AM (IST)
ਨਵੀਂ ਦਿੱਲੀ– ਭਾਰਤ ’ਚ ਕੋਰੋਨਾ ਦੀ ਤੀਜੀ ਹਿਰ ਨੇ ਹੁਣ ਡਰਾਉਣ ਵਾਲੇ ਰਫ਼ਤਾਰ ਫੜ ਲਈ ਹੈ। ਕੋਰੋਨਾ ਇਨਫੈਕਸ਼ਨ ਦੀ ਇਹ ਰਫ਼ਤਾਰ ਦੂਜੀ ਲਹਿਰ ਤੋਂ ਵੀ ਤੇਜ ਮੰਨੀ ਜਾ ਰਹੀ ਹੈ। ਸਿਹਤ ਮੰਤਰਾਲਾ ਦੁਆਰਾ ਜਾਰੀ ਵੀਰਵਾਰ ਦੇ ਅੰਕੜਿਆਂ ਮੁਤਾਬਕ, ਬੀਤੇ 24 ਘੰਟਿਆਂ ’ਚ 2.47 ਲੱਖ (2,47,417) ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ ਜੋ ਕਿ ਬੁੱਧਵਾਰ ਦੇ ਮੁਕਾਬਲੇ 52 ਹਜ਼ਾਰ ਤੋਂ ਜ਼ਿਆਦਾ ਹਨ। ਉਥੇ ਹੀ ਬੀਤੇ 24 ਘੰਟਿਆਂ ’ਚ 380 ਲੋਕਾਂ ਦੀ ਕੋਰੋਨਾ ਨਾਲ ਮੌਤ ਹੋਈ ਹੈ। ਪਿਛਲੇ ਚਾਰ ਦਿਨਾਂ ’ਚ ਕੁੱਲ 1280 ਲੋਕਾਂ ਦੀ ਮੌਤ ਹੋ ਗਈ ਹੈ ਜੋ ਕਿ ਚਿੰਤਾਜਨਕ ਹੈ। ਉਥੇ ਹੀ ਦੇਸ਼ ’ਚ ਸਰਗਰਮ ਮਾਮਲੇ 11 ਲੱਖ (11,17,531) ਨੂੰ ਪਾਰ ਕਰ ਗਏ ਹਨ। ਇਸ ਦੌਰਾਨ 84 ਹਜ਼ਾਰ ਤੋਂ ਜ਼ਿਆਦਾ (84,825) ਲੋਕ ਠੀਕ ਵੀ ਹੋਏ ਹਨ। ਦੇਸ਼ ’ਚ ਦੈਨਿਕ ਪਾਜ਼ੇਟੀਵਿਟੀ ਰੇਟ ਹੁਣ 13.11 ਫੀਸਦੀ ਹੋ ਗਈ ਹੈ। ਦੇਸ਼ ’ਚ ਲੋਕਾਂ ਦੇ ਠੀਕ ਹੋਣ ਦੀ ਦਰ 95.59 ਫੀਸਦੀ ਹੈ। ਰਾਸ਼ਟਰਵਿਆਪੀ ਟੀਕਾਕਰਨ ਤਹਿਤ ਹੁਣ ਤਕ 154.61 ਕਰੋੜ ਟੀਕੇ ਲਗਾਏ ਜਾ ਚੁੱਕੇ ਹਨ।
ਇਹ ਵੀ ਪੜ੍ਹੋ– ਆਸਾਮ, ਉੱਤਰਾਖੰਡ ਤੇ ਹਿਮਾਚਲ ਦੇ ਮੁੱਖ ਮੰਤਰੀਆਂ ਵਲੋਂ ਦੋਸ਼, ਪੰਜਾਬ ’ਚ PM ਮੋਦੀ ਦੇ ਕਤਲ ਦੀ ਰਚੀ ਗਈ ਸੀ ਸਾਜ਼ਿਸ਼
#UPDATE | 380 COVID patients lost lives in India in the last 24 hours, taking the death toll to 4,85,035: Union Health Ministry
— ANI (@ANI) January 13, 2022
ਇਹ ਵੀ ਪੜ੍ਹੋ– ਡਾਕਟਰਾਂ ਦੀ ਲਾਪਰਵਾਹੀ ਕਾਰਨ ਗਰਭਵਤੀ ਜਨਾਨੀ ਨੇ ਸੜਕ ’ਤੇ ਦਿੱਤਾ ਬੱਚੇ ਨੂੰ ਜਨਮ, ਮੌਕੇ ’ਤੇ ਮੌਤ
ਦੇਸ਼ ’ਚ ਅੱਜ ਬੁੱਧਵਾਰ ਦੇ ਮੁਕਾਬਲੇ 52,697 ਮਰੀਜ਼ ਜ਼ਿਆਦਾ
ਦੇਸ਼ ’ਚ ਅੱਜ ਯਾਨੀ ਵੀਰਵਾਰ ਨੂੰ ਬੁੱਧਵਾਰ ਦੇ ਮੁਕਾਬਲੇ 52,697 ਜ਼ਿਆਦਾ ਮਾਮਲਾ ਸਾਹਮਣੇ ਆਏ ਹਨ, ਦੱਸ ਦੇਈਏ ਕਿ ਬੁੱਧਵਾਰ ਨੂੰ ਕੋਰੋਨਾ ਵਾਇਰਸ ਦੇ 1,94,720 ਮਾਮਲੇ ਆਏ ਸਨ। ਬੀਤੇ 24 ਘੰਟਿਆਂ ’ਚ ਸਰਗਰਮ ਮਾਮਲਿਆਂ ’ਚ 1,62,212 ਦਾ ਵਾਧਾ ਹੋਇਆ ਹੈ। ਦੱਸ ਦੇਈਏ ਕਿ ਬੁੱਧਵਾਰ ਨੂੰ 9,55,319 ਸਰਗਰਮ ਮਾਮਲੇ ਆਏ ਸਨ।
ਇਹ ਵੀ ਪੜ੍ਹੋ– ਕੋਰੋਨਾ ਨਿਯਮਾਂ ਦੀ ਉਲੰਘਣਾ ਕੀਤੇ ਬਿਨਾਂ ਵਿਆਹ ’ਚ ਬੁਲਾ ਸਕਦੇ ਹੋ ਹਜ਼ਾਰਾਂ ਲੋਕ, ਜਾਣੋ ਕਿਵੇਂ
ਦੇਸ਼ ’ਚ ਓਮੀਕਰੋਨ ਗਿਣਤੀ 5 ਹਜ਼ਾਰ ਤੋਂ ਪਾਰ
ਦੇਸ਼ ’ਚ ਓਮੀਕਰੋਨ ਮਰੀਜ਼ਾਂ ਦੀ ਗਿਣਤੀ 5 ਹਜ਼ਾਰ ਤੋਂ ਪਾਰ ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲਾ ਮੁਤਾਬਕ ਬੀਤੇ 24 ਘੰਟਿਆਂ ’ਚ 5488 ਮਾਮਲੇ ਸਾਹਮਣੇ ਆਏ ਹਨ। ਮਹਾਰਾਸ਼ਟਰ ’ਚ ਸਭ ਤੋਂ ਜ਼ਿਆਦਾ 1281 ਮਾਮਲੇ ਹਨ ਤਾਂ ਰਾਜਸਥਾਨ ’ਚ 645 ਮਾਮਲੇ ਹਨ। 546 ਮਾਮਲਿਆਂ ਦੇ ਨਾਲ ਦਿੱਲੀ ਤੀਜੇ ਸਥਾਨ ’ਤੇ ਹੈ।
ਇਹ ਵੀ ਪੜ੍ਹੋ– ਬ੍ਰਹਮਦੇਵ ਮੰਡਲ ਨੂੰ 12 ਵਾਰ ਕੋਰੋਨਾ ਵੈਕਸੀਨ ਲਗਵਾਉਣੀ ਪਈ ਮਹਿੰਗੀ, ਫਸਿਆ ਮੁਸੀਬਤ 'ਚ