ਭਗਵਾਨ ਸ਼ਿਵ ਨੂੰ ਖੁਸ਼ ਕਰਨ ਲਈ ਨੌਜਵਾਨ ਨੇ ਚੁੱਕਿਆ ਖੌਫ਼ਨਾਕ ਕਦਮ, ਕਟਰ ਮਸ਼ੀਨ ਨਾਲ ਵੱਢੀ ਆਪਣੀ ਧੌਣ

Thursday, Aug 17, 2023 - 08:31 AM (IST)

ਭਗਵਾਨ ਸ਼ਿਵ ਨੂੰ ਖੁਸ਼ ਕਰਨ ਲਈ ਨੌਜਵਾਨ ਨੇ ਚੁੱਕਿਆ ਖੌਫ਼ਨਾਕ ਕਦਮ, ਕਟਰ ਮਸ਼ੀਨ ਨਾਲ ਵੱਢੀ ਆਪਣੀ ਧੌਣ

ਲਲਿਤਪੁਰ (ਇੰਟ.)– ਉੱਤਰ ਪ੍ਰਦੇਸ਼ ਦੇ ਲਲਿਤਪੁਰ ਜ਼ਿਲ੍ਹੇ ਤੋਂ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਇਕ ਸ਼ਖਸ ਨੇ ਭਗਵਾਨ ਸ਼ਿਵ ਨੂੰ ਖੁਸ਼ ਕਰਨ ਲਈ ਕਟਰ ਮਸ਼ੀਨ ਨਾਲ ਆਪਣੀ ਧੌਣ ਵੱਢ ਲਈ ਅਤੇ ਫਿਰ ਉਹ ਭੋਲੇਨਾਥ ਦੇ ਜੈਕਾਰੇ ਲਾਉਂਦਾ ਹੋਇਆ ਜ਼ਮੀਨ ’ਤੇ ਡਿੱਗ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁੱਜੇ ਪਰਿਵਾਰਕ ਮੈਂਬਰਾਂ ਨੇ ਨੌਜਵਾਨ ਨੂੰ ਸਥਾਨਕ ਹਸਪਤਾਲ ਦਾਖ਼ਲ ਕਰਵਾਇਆ, ਜਿਥੇ ਨੌਜਵਾਨ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਜਾਣਕਾਰੀ ਮੁਤਾਬਕ ਮਾਮਲਾ ਜ਼ਿਲ੍ਹੇ ਦੇ ਰਘੂਨਾਥਪੁਰਾ ਪਿੰਡ ਦਾ ਹੈ। ਜਿਥੇ ਦੇ ਵਾਸੀ ਦੀਪਕ ਕੁਸ਼ਵਾਹਾ (30) ਮੰਗਲਵਾਰ ਸਵੇਰੇ ਕਰੀਬ 4 ਵਜੇ ਪਿੰਡ ਦੇ ਇਕ ਮੰਦਰ ਵਿਚ ਗਿਆ। ਜਿਥੇ ਉਸ ਨੇ ਭਗਵਾਨ ਭੋਲੇਨਾਥ ਦੀ ਮੂਰਤੀ ਦੇ ਸਾਹਮਣੇ ਦਰੱਖਤ ਕੱਟਣ ਵਾਲੀ ਮਸ਼ੀਨ ਨਾਲ ਆਪਣੀ ਧੌਣ ਵੱਢ ਲਈ ਅਤੇ ਜੈਕਾਰੇ ਲਾਉਣ ਲੱਗਾ। ਝਾਂਸੀ ਮੈਡੀਕਲ ਕਾਲਜ ਦੇ ਡਾਕਟਰਾਂ ਮੁਤਾਬਕ ਦੀਪਕ ਦੀ ਹਾਲਤ ਕਾਫੀ ਨਾਜ਼ੁਕ ਹੈ। ਅਜੇ ਕੁਝ ਕਿਹਾ ਨਹੀਂ ਜਾ ਸਕਦਾ।

ਇਹ ਵੀ ਪੜ੍ਹੋ: ਡੌਂਕੀ ਲਗਾ ਇਟਲੀ ਜਾ ਰਹੇ 630 ਲੋਕਾਂ ਦੀ ਜਾਨ 'ਤੇ ਬਣੀ, ਡੁੱਬਦੀਆਂ ਕਿਸ਼ਤੀਆਂ ਨੂੰ ਕੀਤਾ ਗਿਆ ਰੈਸਕਿਊ

ਦੀਪਕ ਦੇ ਪਿਤਾ ਪਲਟੂਰਾਮ ਕੁਸ਼ਵਾਹਾ ਨੇ ਦੱਸਿਆ ਕਿ ਦੀਪਕ ਦੇ 2 ਬੇਟੇ ਹਨ ਅਤੇ ਉਹ ਮਜ਼ਦੂਰੀ ਕਰ ਕੇ ਪੂਰੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦਾ ਹੈ। ਪਿਤਾ ਨੇ ਦੱਸਿਆ ਕਿ ਦੀਪਕ ਭਗਵਾਨ ਭੋਲੇਨਾਥ ਦਾ ਭਗਤ ਹੈ। ਉਹ ਕਾਫੀ ਸਮੇਂ ਤੋਂ ਭਗਵਾਨ ਭੋਲੇਨਾਥ ਦੀ ਪੂਜਾ ਵਿਚ ਲੀਨ ਰਹਿੰਦਾ ਸੀ। ਪਿਛਲੇ ਕੁਝ ਮਹੀਨਿਆਂ ਤੋਂ ਦੀਪਕ ਕਹਿ ਰਿਹਾ ਸੀ ਕਿ ਉਹ ਆਪਣੀ ਧੌਣ ਵੱਢ ਕੇ ਭਗਵਾਨ ਭੋਲੇਨਾਥ ਨੂੰ ਖੁਸ਼ ਕਰੇਗਾ। ਉਨ੍ਹਾਂ ਦੀਪਕ ਨੂੰ ਕਾਫੀ ਸਮਝਾਇਆ ਪਰ ਉਹ ਕੁਝ ਸਮਝਣ ਨੂੰ ਤਿਆਰ ਹੀ ਨਹੀਂ ਸੀ। ਉਥੇ ਹੀ ਦੀਪਕ ਦੇ ਚਾਚਾ ਪ੍ਰਸਾਦੀ ਦਾ ਕਹਿਣਾ ਹੈ ਕਿ ਭਤੀਜਾ ਬੋਲਦਾ ਸੀ ਕਿ ਮੈਂ ਭਗਵਾਨ ਸ਼ੰਕਰ ਜੀ ਦੇ ਦਰਸ਼ਨ ਕਰਨੇ ਹਨ। ਦੱਸਿਆ ਜਾ ਰਿਹਾ ਹੈ ਕਿ ਦੀਪਕ ਇਕ ਨੋਟਬੁੱਕ ਵਿਚ ਵੀ ਭਗਵਾਨ ਸ਼ਿਵ ਨਾਲ ਜੁੜੇ ਮੰਤਰ ਲਿਖਦਾ ਸੀ। ਇਸੇ ਨੋਟਬੁੱਕ ਵਿਚ ਉਸ ਨੇ ਲਿਖਿਆ ਕਿ ਉਹ ਭਗਵਾਨ ਭੋਲੇਨਾਥ ਨੂੰ ਸੀਸ ਅਰਪਿਤ ਕਰੇਗਾ।

ਇਹ ਵੀ ਪੜ੍ਹੋ: ਗੁਆਂਢੀ ਦੇਸ਼ 'ਚ ਤੇਲ ਦੀਆਂ ਕੀਮਤਾਂ ਨੂੰ ਲੱਗੀ 'ਅੱਗ', ਪੈਟਰੋਲ 290 ਤੇ ਡੀਜ਼ਲ ਹੋਇਆ 293 ਰੁਪਏ ਤੋਂ ਪਾਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News