12ਵੀਂ ਦੀ ਪ੍ਰੀਖਿਆ 2024 ਦੇ ਨਤੀਜਿਆਂ ਦਾ ਐਲਾਨ, ਕੁੜੀਆਂ ਨੇ ਮਾਰੀ ਬਾਜ਼ੀ

Monday, May 06, 2024 - 02:43 PM (IST)

12ਵੀਂ ਦੀ ਪ੍ਰੀਖਿਆ 2024 ਦੇ ਨਤੀਜਿਆਂ ਦਾ ਐਲਾਨ, ਕੁੜੀਆਂ ਨੇ ਮਾਰੀ ਬਾਜ਼ੀ

ਨੈਸ਼ਨਲ ਡੈਸਕ- ਤਾਮਿਲਨਾਡੂ ਬੋਰਡ ਨੇ ਜਮਾਤ 12ਵੀਂ ਦੀ ਪ੍ਰੀਖਿਆ 2024 ਦੇ ਨਤੀਜੇ ਐਲਾਨ ਕਰ ਦਿੱਤੇ ਹਨ। ਕੁੱਲ 94.56 ਫ਼ੀਸਦੀ ਵਿਦਿਆਰਥੀ ਪ੍ਰੀਖਿਆ ਵਿਚ ਪਾਸ ਹੋਏ। ਮੁੰਡਿਆ ਦਾ ਪਾਸ ਫ਼ੀਸਦੀ 92.37 ਫ਼ੀਸਦੀ ਹੈ, ਜਦਕਿ ਕੁੜੀਆਂ ਦਾ ਪਾਸ ਫ਼ੀਸਦੀ 96.44 ਫ਼ੀਸਦੀ ਹੈ। ਕੁੱਲ 7,60,606 ਵਿਦਿਆਰਥੀਆਂ ਵਿਚੋਂ 7,19,196 ਨੇ ਸਫ਼ਲਤਾਪੂਰਵਕ ਪ੍ਰੀਖਿਆ ਪਾਸ ਕੀਤੀ।  7,532 ਹਾਇਰ ਸੈਕੰਡਰੀ ਸਕੂਲਾਂ ਵਿੱਚੋਂ 2,478 ਸਕੂਲਾਂ ਨੇ 100 ਫੀਸਦੀ ਪਾਸ ਦਰ ਹਾਸਲ ਕੀਤੀ ਹੈ। 

ਇਹ ਵੀ ਪੜ੍ਹੋੋ- ਸਾਰੇ ਸਕੂਲ ਅਤੇ ਕਾਲਜ ਅੱਜ ਬੰਦ, ਮੁੱਖ ਮੰਤਰੀ ਨੇ ਕੀਤਾ ਐਲਾਨ

ਇੰਝ ਚੈਕ ਕਰੋ ਨਤੀਜਾ-

ਪਹਿਲਾਂ ਅਧਿਕਾਰਤ ਵੈੱਬਸਾਈਟ - dge.tn.gov.in ਜਾਂ tnresults.nic.in 'ਤੇ ਜਾਓ
ਹੋਮਪੇਜ 'ਤੇ ਨਤੀਜਾ ਟੈਬ 'ਤੇ ਕਲਿੱਕ ਕਰੋ
ਆਪਣੀ ਜਨਮ ਤਾਰੀਖ਼ ਅਤੇ ਰਜਿਸਟ੍ਰੇਸ਼ਨ ਨੰਬਰ ਜਾਂ ਰੋਲ ਨੰਬਰ ਦਰਜ ਕਰੋ।
ਨਤੀਜਾ ਸਕਰੀਨ 'ਤੇ ਦਿਖਾਈ ਦੇਵੇਗਾ।
ਆਨਲਾਈਨ ਮਾਰਕਸ਼ੀਟ ਨੂੰ ਡਾਉਨਲੋਡ ਕਰੋ ਅਤੇ ਇਕ ਪ੍ਰਿੰਟਆਊਟ ਲਓ ਅਤੇ ਇਸਨੂੰ ਆਪਣੇ ਕੋਲ ਰੱਖੋ।

ਇਹ ਵੀ ਪੜ੍ਹੋ- 12ਵੀਂ ਪਾਸ ਦੀ ਖੁਸ਼ੀ ਨੇ ਪਾ ਦਿੱਤੇ ਸਦਾ ਲਈ ਵਿਛੋੜੇ, ਨਹਿਰ 'ਚ ਡੁੱਬਣ ਨਾਲ ਦੋ ਵਿਦਿਆਰਥੀਆਂ ਦੀ ਮੌਤ

ਦੱਸ ਦੇਈਏ ਕਿ ਤਾਮਿਲਨਾਡੂ 12ਵੀਂ ਬੋਰਡ ਦੀ ਪ੍ਰੀਖਿਆ 1 ਮਾਰਚ ਤੋਂ 22 ਮਾਰਚ ਤੱਕ ਆਯੋਜਿਤ ਕੀਤੀ ਗਈ ਸੀ। ਜਿਸ ਵਿਚ 8 ਲੱਖ ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ। ਪ੍ਰੀਖਿਆ ਲਈ ਸੂਬੇ ਭਰ ਵਿਚ 3,986 ਕੇਂਦਰ ਬਣਾਏ ਗਏ ਸਨ, ਜਿੱਥੇ ਵਿਦਿਆਰਥੀਆਂ ਨੇ ਸਖ਼ਤ ਨਿਗਰਾਨੀ ਹੇਠ ਪ੍ਰੀਖਿਆ ਦਿੱਤੀ। ਪਿਛਲੇ ਸਾਲ ਦੀ ਗੱਲ ਕਰੀਏ ਤਾਂ 2023 ਵਿਚ 8 ਮਈ ਨੂੰ 12ਵੀਂ ਦਾ ਨਤੀਜਾ ਜਾਰੀ ਕੀਤਾ ਸੀ। ਇਸ ਵਾਰ ਨਤੀਜਾ 2 ਦਿਨ ਪਹਿਲਾਂ ਐਲਾਨਿਆ ਗਿਆ ਹੈ।

ਇਹ ਵੀ ਪੜ੍ਹੋ- IMD ਦਾ ਅਲਰਟ! ਭਿਆਨਕ ਗਰਮੀ ਲਈ ਤਿਆਰ ਰਹਿਣ ਲੋਕ, 41 ਦੇ ਪਾਰ ਪੁੱਜਾ ਤਾਪਮਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tanu

Content Editor

Related News