TMC ਵਿਧਾਇਕ ਸੁਨੀਲ ਸਿੰਘ ਸਮੇਤ 12 ਕੌਂਸਲਰ ਹੋਏ ਭਾਜਪਾ ''ਚ ਸ਼ਾਮਲ

06/17/2019 5:57:16 PM

ਪੱਛਮੀ ਬੰਗਾਲ— ਪੱਛਮੀ ਬੰਗਾਲ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਆਪਣੀ ਜ਼ਮੀਨ ਨੂੰ ਹੋਰ ਮਜ਼ਬੂਤ ਕਰਨ 'ਚ ਲੱਗੀ ਹੋਈ ਹੈ। ਅੱਜ ਯਾਨੀ ਸੋਮਵਾਰ ਨੂੰ ਤ੍ਰਿਣਮੂਲ ਕਾਂਗਰਸ ਦਾ ਇਕ ਵਿਧਾਇਕ ਅਤੇ 12 ਕੌਂਸਲਰ ਭਾਜਪਾ 'ਚ ਸ਼ਾਮਲ ਹੋ ਗਏ। ਇਸ 'ਚ ਟੀ.ਐੱਮ.ਸੀ. ਦੇ ਨੌਪਾਰਾ ਤੋਂ ਵਿਧਾਇਕ ਸੁਨੀਲ ਸਿੰਘ ਸ਼ਾਮਲ ਹਨ। ਇਸ ਤੋਂ ਪਹਿਲਾਂ ਟੀ.ਐੱਮ.ਸੀ. ਵਿਧਾਇਕ ਸੁਨੀਲ ਸਿੰਘ ਨੇ ਕਿਹਾ ਕਿ ਪੱਛਮੀ ਬੰਗਾਲ 'ਚ ਜਨਤਾ 'ਸਭ ਕਾ ਸਾਥ, ਸਭ ਕਾ ਵਿਕਾਸ' ਚਾਹੁੰਦੀ ਹੈ। ਦਿੱਲੀ 'ਚ ਮੋਦੀ ਦੀ ਸਰਕਾਰ ਹੈ ਅਤੇ ਅਸੀਂ ਚਾਹੁੰਦੇ ਹਾਂ ਕਿ ਰਾਜ 'ਚ ਵੀ ਉਹੀ ਸਰਕਾਰ ਬਣੇ ਤਾਂ ਕਿ ਅਸੀਂ ਪੱਛਮੀ ਬੰਗਾਲ ਦਾ ਵਿਕਾਸ ਕਰ ਸਕੀਏ।''

28 ਮਈ ਨੂੰ ਪੱਛਮੀ ਬੰਗਾਲ ਤੋਂ ਤਿੰਨ ਵਿਧਾਇਕ ਭਾਜਪਾ 'ਚ ਸ਼ਾਮਲ ਹੋਏ ਸਨ। ਇਸ 'ਚ ਭਾਜਪਾ ਨੇਤਾ ਮੁਕੁਲ ਰਾਏ ਦੇ ਬੇਟੇ ਸ਼ੁਭਰਾਂਸ਼ੂ ਰਾਏ ਸ਼ਾਮਲ ਹਨ। ਲੋਕ ਸਭਾ ਚੋਣਾਂ 'ਚ ਚੰਗੇ ਪ੍ਰਦਰਸ਼ਨ ਤੋਂ ਬਾਅਦ ਭਾਜਪਾ ਰਾਜ 'ਚ ਆਪਣੀ ਸਥਿਤੀ ਹੋਰ ਮਜ਼ਬੂਤ ਬਣਾਉਣ 'ਚ ਲੱਗੀ ਹੈ। ਸ਼ੁਭਰਾਂਸ਼ੂ ਰਾਏ ਨੂੰ ਆਮ ਚੋਣਾਂ ਦੇ ਨਤੀਜੇ ਐਲਾਨ ਹੋਣ ਤੋਂ ਬਾਅਦ ਪਾਰਟੀ ਵਿਰੋਧੀ ਗਤੀਵਿਧੀਆਂ ਨੂੰ ਲੈ ਕੇ ਤ੍ਰਿਣਮੂਲ ਕਾਂਗਰਸ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ।
ਪਾਰਟੀ 'ਚ ਸ਼ਾਮਲ ਹੋਣ ਵਾਲੇ ਹੋਰ ਵਿਧਾਇਕਾਂ 'ਚ ਤ੍ਰਿਣਮੂਲ ਕਾਂਗਰਸ ਦੇ ਤੂਸ਼ਾਰਕ੍ਰਾਂਤੀ ਭੱਟਾਚਾਰੀਆ ਅਤੇ ਮਾਕਪਾ ਦੇ ਦੇਵੇਂਦਰ ਨਾਥ ਰਾਏ ਸ਼ਾਮਲ ਹਨ। ਇਸ ਤੋਂ ਇਲਾਵਾ 50 ਤੋਂ ਵਧ ਕੌਂਸਲਰ ਪਾਰਟੀ 'ਚ ਸ਼ਾਮਲ ਹੋਏ। ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਪੱਛਮੀ ਬੰਗਾਲ 'ਚ ਭਾਜਪਾ ਦੇ ਸ਼ਾਨਦਾਰ ਪ੍ਰਦਰਸ਼ਨ 'ਚ ਮੁਕੁਲ ਰਾਏ ਮੁੱਖ ਸ਼ਿਲਪਕਾਰਾਂ 'ਚ ਰਹੇ ਹਨ। 

ਭਾਜਪਾ ਦਾ ਹੱਥ ਫੜਨ ਵਾਲੇ ਇਹ ਕੌਂਸਲਰ 24 ਪਰਗਨਾ ਜ਼ਿਲੇ ਦੇ ਕੰਚਰਾਪਾਰਾ, ਹਲਿਸ਼ਹਿਰ ਅਤੇ ਨੈਹਾਤੀ ਨਗਰ ਪਾਲਿਕਾ ਦੇ ਹਨ। ਇਸ ਦੇ ਨਾਲ ਭਾਜਪਾ ਦਾ ਭਾਟਪਾਰਾ ਨਗਰਪਾਲਿਕਾ 'ਤੇ ਕਬਜ਼ਾ ਹੋ ਜਾਵੇਗਾ। ਭਾਜਪਾ ਦੇ ਨਵੇਂ ਚੁਣੇ ਸੰਸਦ ਮੈਂਬਰ ਅਰਜੁਨ ਸਿੰਘ ਭਾਟਪਾਰਾ ਨਗਰਪਾਲਿਕਾ ਦੇ ਪ੍ਰਧਾਨ ਹਨ।


DIsha

Content Editor

Related News