ਸੋਨਭੱਦਰ ਗੋਲੀਕਾਂਡ ਮਾਮਲਾ: ਵਾਰਾਣਸੀ ਏਅਰਪੋਰਟ 'ਤੇ ਹਿਰਾਸਤ 'ਚ ਲਏ TMC ਸੰਸਦ ਮੈਂਬਰ

Saturday, Jul 20, 2019 - 12:14 PM (IST)

ਸੋਨਭੱਦਰ ਗੋਲੀਕਾਂਡ ਮਾਮਲਾ: ਵਾਰਾਣਸੀ ਏਅਰਪੋਰਟ 'ਤੇ ਹਿਰਾਸਤ 'ਚ ਲਏ TMC ਸੰਸਦ ਮੈਂਬਰ

ਵਾਰਾਣਸੀ—ਸੋਨਭੱਦਰ 'ਚ ਜ਼ਮੀਨ ਵਿਵਾਦ 'ਚ 10 ਲੋਕਾਂ ਦੀ ਹੱਤਿਆ ਦਾ ਮਾਮਲਾ ਦਿਨੋ ਦਿਨ ਗਰਮਾ ਰਿਹਾ ਹੈ। ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਤੋਂ ਬਾਅਦ ਹੁਣ ਗੋਲੀਕਾਂਡ ਦੇ ਪੀੜ੍ਹਤਾਂ ਨੂੰ ਮਿਲਣ ਜਾ ਰਹੇ ਤ੍ਰਿਣਾਮੂਲ ਕਾਂਗਰਸ (ਟੀ. ਐੱਸ. ਸੀ.) ਦੇ ਚਾਰ ਮੈਂਬਰੀ ਵਫਦ ਨੂੰ ਯੂ. ਪੀ. ਪੁਲਸ ਨੇ ਅੱਜ ਭਾਵ ਸ਼ਨੀਵਾਰ ਨੂੰ ਸਵੇਰਸਾਰ ਵਾਰਾਣਸੀ ਸਥਿਤ ਲਾਲ ਬਹਾਦੁਰ ਸ਼ਾਸਤਰੀ ਇੰਟਰਨੈਸ਼ਨਲ ਏਅਰਪੋਰਟ 'ਤੇ ਰੋਕ ਲਿਆ। ਇਸ ਗੱਲ ਦੇ ਵਿਰੋਧ 'ਚ ਟੀ. ਐੱਮ. ਸੀ. ਸੰਸਦ ਮੈਂਬਰ ਵਾਰਾਣਸੀ ਏਅਰਪੋਰਟ 'ਤੇ ਹੀ ਧਰਨੇ 'ਤੇ ਬੈਠ ਗਏ। ਹੁਣ ਉਨਹਾਂ ਨੂੰ ਪੁਲਸ ਨੇ ਹਿਰਾਸਤ 'ਚ ਲੈ ਲਿਆ ਹੈ ਪਰ ਏ. ਡੀ. ਐੱਮ. ਅਤੇ ਐੱਸ. ਪੀ. ਨੇ ਸਾਨੂੰ ਇਹ ਨਹੀਂ ਦੱਸਿਆ ਕਿ ਕਿਸ ਧਾਰਾ ਤਹਿਤ ਉਨਹਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ। 

PunjabKesari

ਅਸਲ 'ਚ ਟੀ. ਐੱਮ. ਸੀ. ਦਾ ਇਹ ਸੰਸਦੀ ਵਫਦ ਡੇਰੇਕ ਓ ਬ੍ਰਾਇਨ ਦੀ ਅਗਵਾਈ 'ਚ ਵਾਰਾਣਸੀ ਪਹੁੰਚਿਆ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪੀੜ੍ਹਤਾਂ ਨੂੰ ਮਿਲਣ ਜਾ ਰਹੀ ਪ੍ਰਿਯੰਕਾ ਗਾਂਧੀ ਨੂੰ ਕੱਲ ਭਾਵ ਸ਼ੁੱਕਰਵਾਰ ਯੂ. ਪੀ. ਪੁਲਸ ਨੇ ਹਿਰਾਸਤ 'ਚ ਲੈ ਲਿਆ ਅਤੇ ਉਨ੍ਹਾਂ ਨੂੰ ਮਿਰਜਾਪੁਰ ਦੇ ਚੁਨਾਰ ਗੈਸਟ ਹਾਊਸ 'ਚ ਰੱਖਿਆ ਗਿਆ ਹੈ। ਇਸ ਤੋਂ ਬਾਅਦ ਪ੍ਰਿਯੰਕਾ ਗਾਂਧੀ ਉੱਥੇ ਹੀ ਰੁਕੀ ਹੋਈ ਹੈ ਅਤੇ ਪੀੜ੍ਹਤਾਂ ਨੂੰ ਬਿਨਾਂ ਮਿਲੇ ਵਾਪਸ ਨਾ ਜਾਣ ਦੀ ਗੱਲ ਕਰ ਰਹੀ ਹੈ। ਪ੍ਰਿਯੰਕਾ ਗਾਂਧੀ ਨਾਲ ਸ਼ੁੱਕਰਵਾਰ ਰਾਤ ਤੋਂ ਕਈ ਹੋਰ ਕਾਂਗਰਸੀ ਵਰਕਰ ਵੀ ਧਰਨੇ 'ਤੇ ਬੈਠੇ ਹਨ।


author

Iqbalkaur

Content Editor

Related News