TMC ਦੀ ਸ਼ਿਕਾਇਤ ''ਤੇ ਚੋਣ ਕਮਿਸ਼ਨ ਦਾ ਹੁਕਮ, 72 ਘੰਟੇ ''ਚ ਹਟਾਓ PM ਮੋਦੀ ਦੀ ਤਸਵੀਰ
Wednesday, Mar 03, 2021 - 10:52 PM (IST)
ਕੋਲਕਾਤਾ - ਮਮਤਾ ਬੈਨਰਜੀ ਦੀ ਅਗਵਾਈ ਵਾਲੀ ਤ੍ਰਿਣਮੂਲ ਕਾਂਗਰਸ (TMC) ਦੀ ਸ਼ਿਕਾਇਤ ਤੋਂ ਬਾਅਦ ਚੋਣ ਕਮਿਸ਼ਨ ਨੇ ਅਗਲੇ 72 ਘੰਟੇ ਵਿੱਚ ਚੋਣ ਪ੍ਰਚਾਰ ਮਾਧਿਅਮਾਂ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵੈਕਸੀਨ ਵਾਲੀ ਤਸਵੀਰ ਅਤੇ ਵੀਡੀਓ ਹਟਾਉਣ ਦਾ ਹੁਕਮ ਦਿੱਤਾ ਹੈ। ਟੀ.ਐੱਮ.ਸੀ. ਨੇ ਚੋਣ ਕਮਿਸ਼ਨ ਨੂੰ ਆਪਣੀ ਸ਼ਿਕਾਇਤ ਵਿੱਚ ਇਸ ਨੂੰ ਬੀਜੇਪੀ ਦਾ ਸੈਲਫ ਪ੍ਰਮੋਸ਼ਨ ਕਰਾਰ ਦਿੱਤਾ ਸੀ।
ਇਹ ਵੀ ਪੜ੍ਹੋ- ਭਾਰਤੀ ਫੌਜ ਦੀ ਖਾਸ ਮੁਹਿੰਮ, ਸ਼੍ਰੀਨਗਰ 'ਚ ਵਿਦਿਆਰਥੀਆਂ ਦੀ ‘ਸੁਪਰ 30' ਦੀ ਕਲਾਸ ਸ਼ੁਰੂ
ਪੱਛਮੀ ਬੰਗਾਲ ਵਿੱਚ ਕਈ ਪੈਟਰੋਲ ਪੰਪਾਂ ਸਮੇਤ ਕਈ ਜਨਤਕ ਥਾਵਾਂ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵੈਕਸੀਨ ਲੈਂਦੇ ਹੋਏ ਤਸਵੀਰ ਵਾਲੇ ਹੋਰਡਿੰਗਜ਼ ਲਗਾਏ ਗਏ ਸਨ। ਇਨ੍ਹਾਂ ਹੋਰਡਿੰਗਸਾਂ ਦੇ ਖਿਲਾਫ ਟੀ.ਐੱਮ.ਸੀ. ਨੇ ਕਮਿਸ਼ਨ ਵਿੱਚ ਸ਼ਿਕਾਇਤ ਕੀਤੀ ਸੀ। ਸ਼ਿਕਾਇਤ ਤੋਂ ਬਾਅਦ ਹੁਣ ਕਮਿਸ਼ਨ ਨੇ ਅਜਿਹੇ ਪੋਸਟਰ ਨੂੰ ਅਗਲੇ 72 ਘੰਟੇ ਵਿੱਚ ਹਟਾਉਣ ਦਾ ਹੁਕਮ ਜਾਰੀ ਕਰ ਦਿੱਤਾ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।