ਆਂਧਰਾ ਪ੍ਰਦੇਸ਼ ’ਚ ਤਿਰੂਮਾਲਾ, ਤਿਰੂਚਨੂਰ ਮੰਦਰ ਭਲਕੇ ਰਹਿਣਗੇ ਬੰਦ

Monday, Oct 24, 2022 - 02:13 PM (IST)

ਆਂਧਰਾ ਪ੍ਰਦੇਸ਼ ’ਚ ਤਿਰੂਮਾਲਾ, ਤਿਰੂਚਨੂਰ ਮੰਦਰ ਭਲਕੇ ਰਹਿਣਗੇ ਬੰਦ

ਤਿਰੂਮਾਲਾ- ਆਂਧਰਾ ਪ੍ਰਦੇਸ਼ ਦੇ ਤਿਰੂਮਾਲਾ ਅਤੇ ਤਿਰੂਚਨੂਰ ਮੰਦਰਾਂ ਦੇ ਦਰਵਾਜ਼ੇ ਮੰਗਲਵਾਰ ਨੂੰ ਸੂਰਜ ਗ੍ਰਹਿਣ ਕਾਰਨ ਬੰਦ ਰਹਿਣਗੇ। ਤਿਰੂਮਾਲਾ ਵਿਚ ਭਗਵਾਨ ਵੈਂਕਟੇਸ਼ਵਰ ਮੰਦਰ ਭਲਕੇ ਕਰੀਬ 12 ਘੰਟਿਆਂ ਲਈ ਬੰਦ ਰਹੇਗਾ। ਤਿਰੂਮਾਲਾ ਤਿਰੂਪਤੀ ਦੇਵਸਥਾਨਮਸ (ਟੀ.ਟੀ.ਡੀ.) ਨੇ ਦੱਸਿਆ ਕਿ ਸੂਰਜ ਗ੍ਰਹਿਣ ਕੱਲ੍ਹ ਸ਼ਾਮ 5:11 ਤੋਂ 6.27 ਵਜੇ ਤੱਕ ਲੱਗੇਗਾ ਅਤੇ ਮੰਦਰ ਦੇ ਦਰਵਾਜ਼ੇ ਸ਼ਰਧਾਲੂਆਂ ਲਈ ਸਵੇਰੇ 8.11 ਵਜੇ ਤੋਂ ਸਵੇਰੇ 8.11 ਵਜੇ ਤੱਕ ਅਤੇ ਸ਼ੁੱਧੀਕਰਨ ਦੀਆਂ ਰਸਮਾਂ ਕਰਨ ਲਈ ਸ਼ਾਮ 7.30 ਵਜੇ ਤੱਕ ਬੰਦ ਰਹਿਣਗੇ। ਸ਼ੁੱਧੀਕਰਨ ਮਗਰੋਂ ਮੰਦਰ ਨੂੰ ਮੁੜ ਖੋਲ੍ਹਿਆ ਜਾਵੇਗਾ।

ਟੀ.ਟੀ.ਡੀ ਨੇ ਕੱਲ੍ਹ ਦੇ ਵੀ. ਆਈ. ਪੀ ਦਰਸ਼ਨ, ਸ਼੍ਰੀਵਾਨੀ ਟਰੱਸਟ, 300 ਰੁਪਏ ਦਾ ਭੁਗਤਾਨ ਕਰਕੇ ਕਲਿਆਣਉਤਸਵਮ, ਉੱਜਲ ਸੇਵਾ, ਬ੍ਰਹਮੋਤਸਵਮ, ਸਹਸ੍ਰ ਦੀਪਲੰਕਰ ਸੇਵਾ ਅਤੇ ਅਰਿਜੀਤ ਸੇਵਾਵਾਂ ਨੂੰ ਵੀ ਰੱਦ ਕਰ ਦਿੱਤਾ ਹੈ। ਇਸ ਦੇ ਨਾਲ ਹੀ ਟਰੱਸਟ ਨੇ ਬਜ਼ੁਰਗ ਨਾਗਰਿਕਾਂ, ਸਰੀਰਕ ਤੌਰ 'ਤੇ ਦਿਵਿਯਾਂਗ, ਅਤੇ ਬੱਚਿਆਂ ਵਾਲੇ ਮਾਪੇ, ਪ੍ਰਵਾਸੀ ਭਾਰਤੀਆਂ, ਰੱਖਿਆ ਕਰਮਚਾਰੀਆਂ ਆਦਿ ਸਮੇਤ ਸਾਰੇ ਵਿਸ਼ੇਸ਼ ਅਧਿਕਾਰ ਪ੍ਰਾਪਤ ਦੌਰੇ ਵੀ ਰੱਦ ਕਰ ਦਿੱਤੇ ਹਨ।


author

Tanu

Content Editor

Related News