ਜੰਮੂ ਕਸ਼ਮੀਰ ''ਚ ਡਲ ਝੀਲ ''ਤੇ ਤਿਰੰਗਾ ਸ਼ਿਕਾਰਾ ਰੈਲੀ ਦਾ ਕੀਤਾ ਗਿਆ ਆਯੋਜਨ

Wednesday, Aug 02, 2023 - 11:46 AM (IST)

ਜੰਮੂ ਕਸ਼ਮੀਰ ''ਚ ਡਲ ਝੀਲ ''ਤੇ ਤਿਰੰਗਾ ਸ਼ਿਕਾਰਾ ਰੈਲੀ ਦਾ ਕੀਤਾ ਗਿਆ ਆਯੋਜਨ

ਸ਼੍ਰੀਨਗਰ (ਭਾਸ਼ਾ)- ਜੰਮੂ ਕਸ਼ਮੀਰ ਦੇ ਸ਼੍ਰੀਨਗਰ 'ਚ ਸਥਿਤ ਡਲ ਝੀਲ 'ਤੇ ਮੰਗਲਵਾਰ ਨੂੰ ਆਜ਼ਾਦੀ ਦਿਹਾੜੇ ਤੋਂ ਪਹਿਲਾਂ 'ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ' ਸਮਾਰੋਹ ਦੇ ਅਧੀਨ 'ਤਿਰੰਗਾ ਸ਼ਿਕਾਰਾ' ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਦਾ ਆਯੋਜਨ ਨਵੀਂ ਦਿੱਲੀ ਸਥਿਤ ਗੈਰ ਸਰਕਾਰੀ ਸੰਗਠਨ (ਐੱਨ.ਜੀ.ਓ.), ਸੈਲਿਊਟ ਤਿਰੰਗਾ ਨੇ ਕੀਤਾ। ਇਹ ਰੈਲੀ ਨਹਿਰੂ ਪਾਰਕ ਤੋਂ ਸ਼ੁਰੂ ਹੋ ਕੇ ਐੱਸ.ਕੇ.ਆਈ.ਸੀ.ਸੀ. (ਸ਼ੇਰ ਏ ਕਸ਼ਮੀਰ ਇੰਟਰਨੈਸ਼ਨਲ ਕਨਵੇਂਸ਼ਨ ਸੈਂਟਰ) ਤੱਕ ਹੋਈ, ਜਿੱਥੇ ਇਹ ਖ਼ਤਮ ਹੋਣ ਤੋਂ ਪਹਿਲਾਂ ਚਾਰ ਚਿਨਾਰੀ ਗਈ। ਇਸ ਰੈਲੀ 'ਚ ਕਰੀਬ 150 ਲੋਕਾਂ ਨੇ ਹਿੱਸਾ ਲਿਆ। ਸੈਲਿਊਟ ਤਿਰੰਗਾ ਦੇ ਜੰਮੂ ਕਸ਼ਮੀਰ ਇਕਾਈ ਦੇ ਪ੍ਰਧਾਨ ਮੁਜ਼ੱਫਕ ਹੁਸੈਨ ਕਰਾਰ ਨੇ ਕਿਹਾ,''ਇਹ ਪਹਿਲਾ ਮੌਕਾ ਹੈ ਜਦੋਂ ਜੰਮੂ ਕਸ਼ਮੀਰ 'ਚ ਤਿਰੰਗਾ ਸ਼ਿਕਾਰਾ ਰੈਲੀ ਦਾ ਆਯੋਜਨ ਹੋਇਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਕਲਪ 'ਹਰ ਘਰ ਤਿਰੰਗਾ' 'ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਨੌਜਵਾਨਾਂ ਨੇ ਇਕ ਤੋਂ 15 ਅਗਸਤ ਤੱਕ ਮੁਹਿੰਮ ਚਲਾਉਣ ਦਾ ਫ਼ੈਸਲਾ ਕੀਤਾ ਹੈ।''

PunjabKesari

ਇਸ ਰੈਲੀ 'ਚ ਸ਼ਾਮਲ ਹੋਣ ਲਈ ਕਲਾਲ ਨੇ ਜੰਮੂ ਕਸ਼ਮੀਰ ਦੇ ਨੌਜਵਾਨਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ,''ਨੌਜਵਾਨਾਂ 'ਚ ਉਤਸ਼ਾਹ ਹੈ ਅਤੇ ਇਸ ਉਤਸ਼ਾਹ ਨੂੰ ਬਣਾਈ ਰੱਖਣ ਲਈ ਰੈਲੀ ਦਾ ਆਯੋਜਨ ਕੀਤਾ ਗਿਆ ਹੈ।'' ਸੰਗਠਨ ਦੇ ਰਾਸ਼ਟਰੀ ਪ੍ਰਧਾਨ ਰਾਜੇਸ਼ ਝਾਅ ਨੇ ਦੱਸਿਆ ਕਿ ਇਸ ਤਰ੍ਹਾਂ ਦਾ ਪ੍ਰੋਗਰਾਮ ਪੂਰੇ ਦੇਸ਼ 'ਚ ਚੱਲ ਰਿਹਾ ਹੈ। ਜੰਮੂ ਕਸ਼ਮੀਰ ਸੈਲਿਊਟ ਤਿਰੰਗਾ ਦੇ ਨੌਜਵਾਨ ਮੁਖੀ ਮੁਹੰਮਦ ਯੁਸੂਫ਼ ਨੇ ਦੱਸਿਆ ਕਿ ਤਿਰੰਗਾ ਸ਼ਿਕਾਰਾ ਰੈਲੀ ਨਾਲ 15 ਦਿਨਾ ਪ੍ਰੋਗਰਾਮ ਦੀ ਸ਼ੁਰੂਆਤ ਹੋਈ ਹੈ, ਜਿਸ ਦਾ ਸਮਾਪਨ ਆਜ਼ਾਦੀ ਦਿਹਾੜੇ 'ਤੇ ਹੋਵੇਗਾ। ਉਨ੍ਹਾਂ ਦੱਸਿਆ ਕਿ ਜੰਮੂ 'ਚ ਵੀ ਇਕ ਪ੍ਰੋਗਰਾਮ ਆਯੋਜਿਤ ਕੀਤਾ ਜਾਵੇਗਾ, ਜਿਸ ਤੋਂ ਬਾਅਦ ਚਿਨਾਬ ਘਾਟੀ ਅਤੇ ਫਿਰ ਪੀਰ ਪੰਚਾਲ 'ਚ ਪ੍ਰੋਗਰਾਮ ਦਾ ਆਯੋਜਨ ਹੋਵੇਗਾ। ਉੱਥੇ ਹੀ ਪ੍ਰੋਗਰਾਮ ਦੀ ਡਲ ਝੀਲ ਤੋਂ ਸ਼ੁਰੂਆਤ ਕਰਨ ਦਾ ਫ਼ੈਸਲਾ ਇਸ ਲਈ ਲਿਆ ਗਿਆ, ਕਿਉਂਕਿ ਇਹ ਇਕ ਮੁੱਖ ਸਥਾਨ ਹੈ।

PunjabKesari


author

DIsha

Content Editor

Related News