ਸੜਕ ਕਿਨਾਰੇ ਖੜ੍ਹੇ ਟਿੱਪਰ ਨਾਲ ਟਕਰਾਈ ਕਾਰ, 2 ਦੀ ਮੌਤ

Friday, Mar 16, 2018 - 05:02 PM (IST)

ਸੜਕ ਕਿਨਾਰੇ ਖੜ੍ਹੇ ਟਿੱਪਰ ਨਾਲ ਟਕਰਾਈ ਕਾਰ, 2 ਦੀ ਮੌਤ

ਊਨਾ— ਊਨਾ ਜ਼ਿਲੇ ਦੇ ਅੰਬ 'ਚ ਇਕ ਦਰਦਨਾਕ ਹਾਦਸਾ ਹੋ ਗਿਆ। ਜਿੱਥੇ ਬਡੂਹੀ ਇਲਾਕੇ 'ਚ ਸੜਕ ਕਿਨਾਰੇ ਖੜ੍ਹੇ ਇਕ ਟਿੱਪਰ ਨਾਲ ਆਲਟੋ ਕਾਰ ਟਕਰਾ ਗਈ। ਹਾਦਸੇ 'ਚ ਔਰਤ ਸਮੇਤ 2 ਦੀ ਮੌਤ ਹੋ ਗਈ ਜਦਕਿ 2 ਲੋਕ ਜ਼ਖਮੀ ਹੋ ਗਏ। ਜਾਣਕਾਰੀ ਮੁਤਾਬਕ ਕਾਂਗੜਾ ਵਾਸੀ ਮਨੋਜ ਕੁਮਾਰ ਵੀਰਵਾਰ ਰਾਤੀ ਆਪਣੇ ਪਰਿਵਾਰ ਨਾਲ ਆਲਟੋ ਕਾਰ ਤੋਂ ਅੰਬ ਵੱਲੋਂ ਜਾ ਰਿਹਾ ਸੀ। ਉਦੋਂ ਬੇਕਾਬੂ ਹੋ ਕੇ ਬਡੂਹੀ 'ਚ ਕਾਰ ਟਿੱਪਰ ਨਾਲ ਟਕਰਾ ਗਈ। ਹਾਦਸੇ 'ਚ ਕਾਰ ਸਵਾਰ ਤ੍ਰਿਪਤਾ ਦੇਵੀ ਅਤੇ ਇਕ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਕਾਰ ਚਾਲਕ ਮਨੋਜ ਅਤੇ 10 ਸਾਲਾਂ ਆਂਸ਼ਿਤ ਜ਼ਖਮੀ ਹੋ ਗਏ। ਦੋਹਾਂ ਨੂੰ ਇਲਾਜ ਲਈ ਊਨਾ ਹਸਪਤਾਲ ਲਿਜਾਇਆ ਗਿਆ। ਜਿੱਥੋਂ ਤੋਂ ਮਨੋਜ ਨੂੰ ਡਾਕਟਰਾਂ ਨੇ ਇਲਾਜ ਲਈ ਪੀ.ਜੀ.ਆਈ ਰੈਫਰ ਕਰ ਦਿੱਤਾ ਹੈ। ਹਾਦਸੇ ਦੀ ਜਾਣਕਾਰੀ ਦਿੰਦੇ ਹੋਏ ਐਸ.ਪੀ ਦਿਵਾਕਰ ਸ਼ਰਮਾ ਨੇ ਦੱਸਿਆ ਕਿ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


Related News