ਸਰਕਾਰੀ ਸਕੂਲਾਂ ਦਾ ਬਦਲਿਆ ਸਮਾਂ
Saturday, Nov 23, 2024 - 01:45 PM (IST)
ਪਟਨਾ- ਸਿੱਖਿਆ ਵਿਭਾਗ ਨੇ ਸਰਦੀਆਂ ਦੇ ਮੌਸਮ ਕਾਰਨ ਸਰਕਾਰੀ ਸਕੂਲਾਂ ਦੇ ਸਮੇਂ 'ਚ ਬਦਲਾਅ ਕੀਤਾ ਹੈ। ਹੁਣ ਸਰਕਾਰੀ ਸਕੂਲ ਸਵੇਰੇ 9.30 ਵਜੇਂ ਤੋਂ ਸ਼ਾਮ 4 ਵਜੇ ਤੱਕ ਲੱਗਣਗੇ। ਨਵੇਂ ਹੁਕਮ ਮੁਤਾਬਕ ਸਕੂਲਾਂ 'ਚ ਹੁਣ 8 ਪੀਰੀਅਡਜ਼ ਹੋਣਗੇ। ਪਹਿਲੀ ਘੰਟੀ ਸਵੇਰੇ 10 ਵਜੇ ਵਜੇਗੀ। ਦੁਪਹਿਰ 12 ਤੋਂ 12.40 ਵਜੇ ਤੱਕ ਲੰਚ ਬਰੇਕ ਹੋਵੇਗੀ। ਇਹ ਫ਼ੈਸਲਾ ਬਿਹਾਰ ਸਿੱਖਿਆ ਵਿਭਾਗ ਵਲੋਂ ਲਿਆ ਗਿਆ ਹੈ।
10 ਵਜੇ ਲੱਗਣਗੀਆਂ ਕਲਾਸਾਂ
ਨਵੇਂ ਸਮੇਂ ਮੁਤਾਬਕ ਸਵੇਰੇ 9.30 ਤੋਂ 10 ਵਜੇ ਤੱਕ ਵਿਦਿਆਰਥੀਆਂ ਦੇ ਕੱਪੜੇ, ਨਹੁੰ ਅਤੇ ਵਾਲਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਇਸ ਦੌਰਾਨ ਆਮ ਗਿਆਨ, ਸੈਸ਼ਨ, ਖ਼ਬਰਾਂ ਪੜ੍ਹਨਾ ਅਤੇ ਚਰਚਾ ਵਰਗੀਆਂ ਗਤੀਵਿਧੀਆਂ ਵੀ ਹੋਣਗੀਆਂ। ਇਹ ਬਦਲਾਅ ਵਧਦੀ ਠੰਡ ਨੂੰ ਧਿਆਨ ਵਿਚ ਰੱਖਦੇ ਹੋਏ ਲਿਆ ਗਿਆ ਹੈ। ਜੇਕਰ ਸਕੂਲ ਵਿਚ ਕਿਸੇ ਜਮਾਤ ਦੀ ਬੋਰਡ ਦੀ ਪ੍ਰੀਖਿਆ ਹੋ ਰਹੀ ਹੋਵੇ ਤਾਂ ਹੋਰ ਕਲਾਸਾਂ ਨੂੰ ਮੁਲਤਵੀ ਨਹੀਂ ਕੀਤਾ ਜਾਵੇਗਾ।