''ਪੁਸ਼ਪਾ'' ਦੀ ਤਰਜ਼ ''ਤੇ ਹੋ ਰਹੀ ਸੀ ਸਮੱਗਲਿੰਗ ! ਕਰੋੜਾਂ ਦੀ ਲੱਕੜ ਤੇ 61 ਟਰੱਕ ਕਾਬੂ
Monday, May 26, 2025 - 03:26 PM (IST)

ਨੈਸ਼ਨਲ ਡੈਸਕ- ਮਣੀਪੁਰ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਤੇਂਗਨੋਪਲ ਜ਼ਿਲ੍ਹੇ ਵਿੱਚ 'ਪੁਸ਼ਪਾ' ਫ਼ਿਲਮ ਦੀ ਤਰਜ਼ 'ਤੇ ਕਰੋੜਾਂ ਰੁਪਏ ਦੀ ਗ਼ੈਰ-ਕਾਨੂੰਨੀ ਤੌਰ 'ਤੇ ਲਿਆਂਦੀ ਗਈ ਲੱਕੜੀ ਬਰਾਮਦ ਕੀਤੀ ਗਈ ਹੈ।
ਅਸਾਮ ਰਾਈਫਲਜ਼ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ 23 ਮਈ ਨੂੰ ਕੀਤੀ ਗਈ ਕਾਰਵਾਈ ਦੌਰਾਨ 610 ਟਨ ਲੱਕੜ ਲੈ ਕੇ ਜਾਣ ਵਾਲੇ 61 ਵਾਹਨ ਜ਼ਬਤ ਕੀਤੇ ਗਏ ਸਨ। ਇਸ ਦੌਰਾਨ ਅਸਾਮ ਰਾਈਫਲਜ਼ ਨੇ ਮਣੀਪੁਰ ਪੁਲਸ ਦੇ ਸਹਿਯੋਗ ਨਾਲ 23 ਮਈ ਨੂੰ 3.10 ਕਰੋੜ ਰੁਪਏ ਦੀ ਲਗਭਗ 610 ਟਨ ਗੈਰ-ਕਾਨੂੰਨੀ ਢੰਗ ਨਾਲ ਲਿਜਾਈ ਗਈ ਲੱਕੜੀ ਜ਼ਬਤ ਕੀਤੀ।"
ਇਹ ਵੀ ਪੜ੍ਹੋ- ਵੱਡੀ ਖ਼ਬਰ ; ਰੂਸੀ ਰਾਸ਼ਟਰਪਤੀ ਪੁਤਿਨ ਦੇ ਹੈਲੀਕਾਪਟਰ 'ਤੇ ਹੋ ਗਿਆ ਹਮਲਾ, ਦਾਗੇ 46 ਡਰੋਨ
'ਐਕਸ' 'ਤੇ ਸਾਂਝੀ ਕੀਤੀ ਗਈ ਇਸ ਪੋਸਟ 'ਚ ਅਰਧ ਸੈਨਿਕ ਬਲਾਂ ਨੇ ਦੱਸਿਆ ਕਿ ਸਾਰੇ 61 ਵਾਹਨ ਜ਼ਬਤ ਕਰ ਲਏ ਗਏ ਹਨ ਅਤੇ ਮੋਟਰ ਵਾਹਨ ਐਕਟ 2019 ਅਤੇ ਮਣੀਪੁਰ ਜੰਗਲਾਤ ਨਿਯਮਾਂ 2021 ਦੇ ਤਹਿਤ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜ਼ਬਤ ਕੀਤੀ ਗਈ ਲੱਕੜ ਅਤੇ ਵਾਹਨਾਂ ਨੂੰ ਅੱਗੇ ਦੀ ਜਾਂਚ ਲਈ ਤੇਂਗਨੋਪਲ ਪੁਲਿਸ ਸਟੇਸ਼ਨ ਦੇ ਹਵਾਲੇ ਕਰ ਦਿੱਤਾ ਗਿਆ ਹੈ।
ਇੱਥੇ ਇੱਕ ਅਧਿਕਾਰੀ ਨੇ ਕਿਹਾ ਕਿ ਲੱਕੜ ਦੀ ਖੇਪ ਦੇ ਸਰੋਤ ਅਤੇ ਮੰਜ਼ਿਲ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕੀ ਲੱਕੜ ਗੁਆਂਢੀ ਦੇਸ਼ ਮਿਆਂਮਾਰ ਤੋਂ ਤਸਕਰੀ ਕੀਤੀ ਗਈ ਸੀ ? ਜ਼ਿਕਰਯੋਗ ਹੈ ਕਿ ਮਣੀਪੁਰ ਦੀ ਮਿਆਂਮਾਰ ਨਾਲ 398 ਕਿਲੋਮੀਟਰ ਲੰਬੀ ਸਰਹੱਦ ਹੈ, ਜਿਸ ਵਿੱਚੋਂ ਸਿਰਫ਼ 10 ਕਿਲੋਮੀਟਰ 'ਤੇ ਸੁਰੱਖਿਆ ਲਈ ਕੰਡਿਆਲੀ ਤਾਰ ਲਗਾਈ ਗਈ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ ; CRPF ਦਾ ਜਵਾਨ ਨਿਕਲਿਆ ਪਾਕਿਸਤਾਨੀ ਜਾਸੂਸ, ਹੋਇਆ ਗ੍ਰਿਫ਼ਤਾਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e