ਮਨੁੱਖੀ ਸਮੱਗਲਿੰਗ ਤੇ ਧਰਮ ਤਬਦੀਲੀ ਦੀਆਂ ਮੁਲਜ਼ਮ 2 ਨਨਜ਼ ਨੂੰ ਸ਼ਰਤਾਂ ਸਮੇਤ ਮਿਲੀ ਜ਼ਮਾਨਤ

Sunday, Aug 03, 2025 - 12:41 AM (IST)

ਮਨੁੱਖੀ ਸਮੱਗਲਿੰਗ ਤੇ ਧਰਮ ਤਬਦੀਲੀ ਦੀਆਂ ਮੁਲਜ਼ਮ 2 ਨਨਜ਼ ਨੂੰ ਸ਼ਰਤਾਂ ਸਮੇਤ ਮਿਲੀ ਜ਼ਮਾਨਤ

ਬਿਲਾਸਪੁਰ- ਛੱਤੀਸਗੜ੍ਹ ਦੇ ਬਿਲਾਸਪੁਰ ਜ਼ਿਲੇ ਦੀ ਇਕ ਵਿਸ਼ੇਸ਼ ਅਦਾਲਤ ਨੇ ਮਨੁੱਖੀ ਸਮੱਗਲਿੰਗ ਤੇ ਜ਼ਬਰੀ ਧਰਮ ਤਬਦੀਲੀ ਦੇ ਦੋਸ਼ ਹੇਠ ਗ੍ਰਿਫ਼ਤਾਰ ਕੇਰਲਾ ਦੀਆਂ 2 ਨਨਜ਼ ਸਮੇਤ 3 ਵਿਅਕਤੀਆਂ ਨੂੰ ਸ਼ਨੀਵਾਰ ਸ਼ਰਤਾਂ ਸਮੇਤ ਜ਼ਮਾਨਤ ਦੇ ਦਿੱਤੀ।

ਬਚਾਅ ਪੱਖ ਦੇ ਵਕੀਲ ਅੰਮ੍ਰਿਤੋ ਦਾਸ ਨੇ ਕਿਹਾ ਕਿ ਪ੍ਰਿੰਸੀਪਲ ਜ਼ਿਲਾ ਤੇ ਸੈਸ਼ਨ ਜੱਜ ਸਿਰਾਜੂਦੀਨ ਕੁਰੈਸ਼ੀ ਨੇ ਸ਼ੁੱਕਰਵਾਰ ਸੁਣਵਾਈ ਤੋਂ ਬਾਅਦ ਉਨ੍ਹਾਂ ਦੀਆਂ ਜ਼ਮਾਨਤ ਬਾਰੇ ਪਟੀਸ਼ਨਾਂ ਤੇ ਫੈਸਲਾ ਰਾਖਵਾਂ ਰੱਖ ਲਿਆ ਸੀ। ਅਦਾਲਤ ਨੇ ਉਨ੍ਹਾਂ ਦੀ ਜ਼ਮਾਨਤ ਅਰਜ਼ੀ ਸਵੀਕਾਰ ਕਰ ਲਈ ਤੇ ਸ਼ਨੀਵਾਰ ਤਿੰਨਾਂ ਨੂੰ ਸ਼ਰਤਾਂ ਸਮੇਤ ਜ਼ਮਾਨਤ ਦੇ ਦਿੱਤੀ।

ਦਾਸ ਨੇ ਕਿਹਾ ਕਿ ਬਿਨੈਕਾਰਾਂ ਨੂੰ 50-50 ਹਜ਼ਾਰ ਰੁਪਏ ਦਾ ਬਾਂਡ ਜਮ੍ਹਾ ਕਰਨਾ ਹੋਵੇਗਾ। ਉਨ੍ਹਾਂ ਨੂੰ ਦੇਸ਼ ਛੱਡ ਕੇ ਜਾਣ ਦੀ ਅਾਗਿਅਾ ਨਹੀਂ ਹੋਵੇਗੀ। ਉਨ੍ਹਾਂ ਨੂੰ ਆਪਣੇ ਪਾਸਪੋਰਟ ਜਮ੍ਹਾ ਕਰਨੇ ਹੋਣਗੇ ਤੇ ਜਾਂਚ ’ਚ ਸਹਿਯੋਗ ਕਰਨਾ ਹੋਵੇਗਾ।


author

Rakesh

Content Editor

Related News