ਭੁਲੱਥ-ਕਰਤਾਰਪੁਰ ਰੋਡ ’ਤੇ ਮੱਕੀ ਨਾਲ ਲੱਦਿਆ ਟਰੱਕ ਪਲਟਿਆ

Sunday, Jul 27, 2025 - 03:47 PM (IST)

ਭੁਲੱਥ-ਕਰਤਾਰਪੁਰ ਰੋਡ ’ਤੇ ਮੱਕੀ ਨਾਲ ਲੱਦਿਆ ਟਰੱਕ ਪਲਟਿਆ

ਭੁਲੱਥ (ਰਜਿੰਦਰ)-ਭੁਲੱਥ ਤੋਂ ਕਰਤਾਰਪੁਰ ਰੋਡ ’ਤੇ ਸੜਕ ਤੋਂ ਬਰਮ ਨੀਵੀਂ ਹੋਣ ਕਰਕੇ ਮੱਕੀ ਨਾਲ ਲੱਦਿਆ ਟਰੱਕ ਪਲਟ ਗਿਆ, ਜਿਸ ਕਾਰਨ ਮੱਕੀ ਦੀਆਂ ਬੋਰੀਆਂ ਖਿੱਲਰ ਗਈਆਂ। ਇਕੱਤਰ ਜਾਣਕਾਰੀ ਅਨੁਸਾਰ ਮੌਕੇ ’ਤੇ ਟਰੱਕ ਚਾਲਕ ਅਮਨਦੀਪ ਸਿੰਘ ਵਾਸੀ ਘੁਮਾਣ ਨੇ ਦੱਸਿਆ ਉਹ ਆਪਣੇ ਟਰੱਕ ’ਤੇ ਕਪੂਰਥਲਾ ਤੋਂ ਮੱਕੀ ਲੱਦ ਕੇ ਤਲਵਾੜਾ ਲਈ ਰਵਾਨਾ ਹੋਇਆ ਸੀ।

ਬੀਤੀ ਰਾਤ ਕਰੀਬ 12 ਵਜੇ ਜਦੋਂ ਉਹ ਭੁਲੱਥ-ਕਰਤਾਰਪੁਰ ਸੜਕ ’ਤੇ ਪਿੰਡ ਪੰਡੋਰੀ ਰਾਜਪੂਤਾਂ ਕੋਲ ਸੀ ਤਾਂ ਸਾਹਮਣੇ ਤੋਂ ਇਕ ਟਿੱਪਰ ਤੇਜ਼ ਰਫ਼ਤਾਰ ਨਾਲ ਆਇਆ। ਉਸ ਨੇ ਬਚਾਅ ਲਈ ਆਪਣਾ ਟਰੱਕ ਸਾਈਡ ਨੂੰ ਸੜਕ ਦੀ ਬਰਮ ’ਤੇ ਕਰ ਲਿਆ ਪਰ ਜਦੋਂ ਉਹ ਟਰੱਕ ਨੂੰ ਪੂਰੀ ਤਰ੍ਹਾਂ ਨਾਲ ਬਰਮ ਤੋਂ ਸੜਕ ’ਤੇ ਚੜ੍ਹਾਉਣ ਲੱਗਾ ਤਾਂ ਬਰਮ ਸੜਕ ਤੋਂ ਨੀਵੀਂ ਹੋਣ ਕਰ ਕੇ ਝੋਲ ਵੱਜਣ ਕਾਰਨ ਅਚਨਚੇਤ ਉਸ ਦਾ ਟਰੱਕ ਪਲਟ ਗਿਆ।

PunjabKesari

ਇਹ ਵੀ ਪੜ੍ਹੋ: ਪੰਜਾਬ 'ਚ ਬੱਸਾਂ ਦਾ ਸਫ਼ਰ ਕਰਨ ਵਾਲਿਆਂ ਲਈ ਖੜ੍ਹੀ ਹੋਵੇਗੀ ਵੱਡੀ ਮੁਸੀਬਤ! 29 ਜੁਲਾਈ ਲਈ ਹੋਇਆ ਵੱਡਾ ਐਲਾਨ

ਇਸ ਦੌਰਾਨ ਟਰੱਕ ਵਿਚ ਲੱਦੀਆਂ ਮੱਕੀ ਦੀਆਂ ਬੋਰੀਆਂ ਇੱਥੇ ਖਿੱਲਰ ਗਈਆਂ ਅਤੇ ਟਰੱਕ ਵਿਚ ਸਵਾਰ ਉਸ ਦਾ ਸਾਥੀ ਨਿੰਮਾ ਵੀ ਜ਼ਖ਼ਮੀ ਹੋ ਗਿਆ। ਉਸ ਨੇ ਦੱਸਿਆ ਕਿ ਟਰੱਕ ਪਲਟਣ ਨਾਲ ਉਨ੍ਹਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ। ਜ਼ਿਕਰਯੋਗ ਹੈ ਕਿ ਭੁਲੱਥ ਤੋਂ ਕਰਤਾਰਪੁਰ ਸੜਕ ਨਵੀਂ ਬਣਾਈ ਗਈ ਹੈ, ਜੋ ਨਵੀਂ ਬਣਨ ਕਰਕੇ ਬਰਮਾਂ ਨਾਲੋਂ ਉੱਚੀ ਹੋ ਗਈ ਹੈ। ਇਸ ਸੜਕ ’ਤੇ ਬਰਮਾਂ ਦਾ ਕੰਮ ਹਾਲੇ ਅਧੂਰਾ ਹੈ ਪਰ ਪਿੰਡ ਪੰਡੋਰੀ ਰਾਜਪੂਤਾਂ ਜਿੱਥੇ ਟਰੱਕ ਪਲਟਿਆ, ਉਥੇ ਸਥਿਤੀ ਕੁਝ ਹੋਰ ਹੈ, ਕਿਉਂਕਿ ਇਥੇ ਤਾਂ ਸੜਕ ਦੀ ਬਰਮ ’ਤੇ ਕਈ ਸਾਲਾਂ ਤੋਂ ਇੰਟਰਲੋਕ ਟਾਈਲਾਂ ਲੱਗੀਆ ਹੋਈਆਂ ਹਨ। ਹੁਣ ਸੜਕ ਉੱਚੀ ਹੋਣ ਕਰਕੇ ਇਥੇ ਇੰਟਰਲੋਕ ਟਾਈਲਾਂ ਵਾਲੀ ਬਰਮ ਨੀਵੀਂ ਹੋ ਚੁੱਕੀ ਹੈ। ਜਦਕਿ ਟਰੱਕ ਚਾਲਕ ਵੱਲੋਂ ਵੀ ਹਾਦਸੇ ਦਾ ਕਾਰਨ ਸੜਕ ਦੀ ਬਰਮ ਨੂੰ ਦੱਸਿਆ ਗਿਆ ਹੈ। ਕੀ ਹੁਣ ਪ੍ਰਸ਼ਾਸਨ ਜਾਂ ਪੀ. ਡਬਲਿਊ. ਡੀ. ਵਿਭਾਗ ਭੁਲੱਥ-ਕਰਤਾਰਪੁਰ ਸੜਕ ਦੀਆਂ ਬਰਮਾਂ ਵੱਲ ਧਿਆਨ ਦੇਵੇਗਾ?

ਇਹ ਵੀ ਪੜ੍ਹੋ:ਪੰਜਾਬ 'ਚ ਵੱਡੀ ਵਾਰਦਾਤ! ਇਕੱਠੇ ਸ਼ਰਾਬ ਪੀਣ ਮਗਰੋਂ ਨੌਜਵਾਨ ਦਾ ਦੋਸਤਾਂ ਨੇ ਕੀਤਾ ਕਤਲ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News