ਖ਼ੁਦ ਨੂੰ ਸੁਰੱਖਿਅਤ ਰੱਖਦਾ ਹੈ 'ਚਾਲਬਾਜ਼' ਚੀਨ, ਆਪਣੇ ਦੇਸ਼ 'ਚ ਨਹੀਂ ਕਰਦਾ TikTok ਦੀ ਵਰਤੋਂ

Thursday, Jul 02, 2020 - 05:11 PM (IST)

ਗੈਜੇਟ ਡੈਸਕ– ਦੇਸ਼ ਦੇ ਯੂਜ਼ਰਸ ਦੀ ਪ੍ਰਾਈਵੇਸੀ ਅਤੇ ਡਾਟਾ ਦੀ ਸੁਰੱਖਿਆ ਦੇ ਚਲਦੇ ਭਾਰਤ ਸਰਕਾਰ ਵਲੋਂ 59 ਚੀਨੀ ਐਪਸ ਨੂੰ ਬੈਨ ਕਰ ਦਿੱਤਾ ਗਿਆ ਹੈ। ਇਨ੍ਹਾਂ ’ਚ ਟਿਕਟਾਕ ਵੀ ਸ਼ਾਮਲ ਹੈ। ਸ਼ਾਰਟ ਵੀਡੀਓ ਸ਼ੇਅਰਿੰਗ ਐਪ ਟਿਕਟਾਕ ਦੀ ਵਰਤੋਂ ਭਾਰਤ ’ਚ ਕਰੋੜਾਂ ਲੋਕ ਕਰ ਰਹੇ ਸਨ ਪਰ ਇਹ ਚੀਨੀ ਐਪ ਖੁਦ ਆਪਣੇ ਦੇਸ਼ ’ਚ ਹੀ ਬੈਨ ਹੈ। ਹੋ ਸਕਦਾ ਹੈ ਕਿ ਇਹ ਗੱਲ ਤੁਹਾਨੂੰ ਹੈਰਾਨ ਕਰੇ ਪਰ ਇਹੀ ਸੱਚ ਹੈ। ਚੀਨੀ ਨਾਗਰਿਕ ਗਲੋਬਲ ਟਿਕਟਾਕ ਐਪ ਦੀ ਵਰਤੋਂ ਨਹੀਂ ਕਰ ਸਕਦੇ ਅਤੇ ਇਸ ਐਪ ’ਤੇ ਅਕਾਊਂਟ ਬਣਾਉਣ ਦਾ ਆਪਸ਼ਨ ਉਨ੍ਹਾਂ ਨੂੰ ਨਹੀਂ ਮਿਲਦਾ। 

ਚੀਨ ਆਪਣੇ ਯੂਜ਼ਰਸ ਦੀਆਂ ਆਨਲਾਈਨ ਗਤੀਵਿਧੀਆਂ ਨੂੰ ਲੈ ਕੇ ਕਾਫੀ ਅਲਰਟ ਰਹਿੰਦਾ ਹੈ। ਉਥੋਂ ਦੇ ਸਾਈਬਰ ਸਪੇਸ ’ਤੇ ਢੇਰਾਂ ਪਾਬੰਦੀਆਂ ਲਗਾਈਆਂ ਗਈਆਂ ਹਨ। ਚੀਨ ’ਚ ਫੇਸਬੁੱਕ ਤੋਂ ਲੈ ਕੇ ਵਟਸਐਪ ਅਤੇ ਟਿਕਟਾਕ ਤਕ ਸਾਰੇ ਗਲੋਬਲ ਸੋਸ਼ਲ ਮੀਡੀਆ ਪਲੇਟਪਾਰਮਾਂ ’ਤੇ ਪਾਬੰਦੀ ਹੈ। ਚੀਨ ਦੇ ਯੂਜ਼ਰ ਫੇਸਬੁੱਕ ਦੀ ਥਾਂ Weibo, ਗੂਗਲ ਦੀ ਥਾਂ Baidu, ਯੂਟਿਊਬ ਦੀ ਥਾਂ Youku ਅਤੇ ਵਟਸਐਪ ਦੀ ਥਾਂ WeChat ਦੀ ਵਰਤੋਂ ਕਰਦੇ ਹਨ। ਗਲੋਬਲੀ ਕਰੋੜਾਂ ਯੂਜ਼ਰਸ ਵਾਲਾ ਟਿਕਟਾਕ ਵੀ ਚੀਨ ’ਚ ਹਮੇਸ਼ਾ ਤੋਂ ਹੀ ਬੈਨ ਹੈ, ਜਦਕਿ ਇਹ ਖੁਦ ਇਕ ਚੀਨੀ ਐਪ ਹੈ। 

ਟਿਕਟਾਕ ਦੀ ਥਾਂ ਇਹ ਐਪ
ਟਿਕਟਾਕ ਦੇ ਆਪਸ਼ਨ ਦੇ ਤੌਰ ’ਤੇ ਚੀਨ ਦੇ ਯੂਜ਼ਰ Douyin ਨਾਂ ਦੀ ਐਪ ਚਲਾਉਂਦੇ ਹਨ। ਇਸ ਐਪ ’ਚ ਟਿਕਟਾਕ ਵਰਗੇ ਫੀਚਰਜ਼ ਮਿਲਦੇ ਹਨ ਪਰ ਇਸ ਨੂੰ ਚੀਨ ਤੋਂ ਬਾਹਰ ਨਹੀਂ ਚਲਾਇਆ ਜਾ ਸਕਦਾ। ਚੀਨੀ ਕੰਪਨੀ ਬਾਈਟਡਾਂਸ ਦਾ ਹੀ ਹੋਣ ਦੇ ਬਾਵਜੂਦ ਟਿਕਟਾਕ ਨੂੰ ਚੀਨ ’ਚ ਬੈਨ ਕੀਤੇ ਜਾਣ ਦਾ ਕਾਰਨ ਇਹ ਹੈ ਕਿ ਚੀਨ ਦੀ ਸਰਕਾਰ ਆਪਣੇ ਨਾਗਰਿਕਾਂ ਦੀ ਵੀਡੀਓ ਗਲੋਬਲ ਯੂਜ਼ਰਸ ਨਾਲ ਸਾਂਝੀ ਨਹੀਂ ਹੋਣ ਦੇਣਾ ਚਾਹੁੰਦੀ। Douyin ਬੇਸ਼ੱਕ ਟਿਕਟਾਕ ਦਾ ਚੀਨੀ ਵਰਜ਼ਨ ਮੰਨਿਆ ਜਾਂਦਾ ਹੋਵੇ ਪਰ ਇਸ ਨੂੰ ਸਿਰਫ ਚੀਨ ਦੇ ਲੋਕ ਇਸਤੇਮਾਲ ਕਰ ਸਕਦੇ ਹਨ। 

ਚੀਨੀ ਐਪਸ ਨੂੰ ਉਤਸ਼ਾਹ
ਜੇਕਰ ਚੀਨ ’ਚ ਕੋਈ ਯੂਜ਼ਰ ਆਪਣਾ ਟਿਕਟਾਕ ਅਕਾਊਂਟ ਬਣਾਉਣਾ ਚਾਹੇ ਜਾਂ ਐਪ ਦੀ ਵਰਤੋਂ ਕਰਨਾ ਚਾਹੇ ਤਾਂ ਉਸ ਕੋਲ ਚੀਨ ਤੋਂ ਬਾਹਰ ਰਜਿਸਟਰਡ ਮੋਬਾਇਲ ਨੰਬਰ ਹੋਣਾ ਚਾਹੀਦਾ ਹੈ। ਇਸੇ ਤਰ੍ਹਾਂ ਜੇਕਰ ਚੀਨ ਤੋਂ ਬਾਹਰ ਦਾ ਕੋਈ ਯੂਜ਼ਰ Douyin ਐਕਸੈਸ ਅਤੇ ਇਸਤੇਮਾਲ ਕਰਨਾ ਚਾਹੇ ਤਾਂ ਉਸ ਦਾ ਨੰਬਰ ਚੀਨ ’ਚ ਰਜਿਸਟਰਡ ਹੋਣਾ ਚਾਹੀਦਾ ਹੈ। ਹਾਲਾਂਕਿ, ਚੀਨ ’ਚ ਗਲੋਬਲ ਐਪਸ ਅਤੇ ਸੋਸ਼ਲ ਮੀਡੀਆ ਐਕਸੈਸ ਕਰਨ ’ਤੇ ਸਜਾ ਦੀ ਵਿਵਸਥਾ ਨਹੀਂ ਹੈ ਪਰ ਦੇਸ਼ ਨੇ ਸਾਈਬਰ ਸਪੇਸ ਹੀ ਇਸ ਤਰ੍ਹਾਂ ਤਿਆਰ ਕੀਤਾ ਹੈ ਕਿ ਯੂਜ਼ਰਸ ਚੀਨੀ ਐਪਸ ਹੀ ਇਸਤੇਮਾਲ ਕਰਨ। 

ਯੂਜ਼ਰਸ ਨੂੰ ਸੀਮਿਤ ਆਪਸ਼ਨ
ਆਪਣੇ ਦੇਸ਼ ਦੇ ਡਾਟਾ ਨੂੰ ਲੈ ਕੇ ਚੀਨ ਦਾ ਰੱਵਈਆ ਕਿਸੇ ਦੂਜੇ ਦੇਸ਼ ਦੇ ਮੁਕਾਬਲੇ ਜ਼ਿਆਦਾ ਸਖ਼ਤ ਹੈ। ਇਥੇ ਯੂਜ਼ਰਸ ਜਿਨ੍ਹਾਂ ਸੋਸ਼ਲ ਮੀਡੀਆ ਐਪਸ ਜਾਂ ਫਿਰ ਸਰਚ ਇੰਜਣਾਂ ਦੀ ਵਰਤੋਂ ਕਰਦੇ ਹਨ, ਉਹ ਸਾਰੇ ਚੀਨੀ ਭਾਸ਼ਾ ’ਚ ਹਨ। ਇਸ ਤੋਂ ਇਲਾਵਾ ਸਾਫਟਵੇਅਰ ਵੀ ਚੀਨੀ ਭਾਸ਼ਾ ’ਚ ਹੀ ਹਨ। ਅਜਿਹੇ ’ਚ ਭਲੇ ਹੀ ਚੀਨ ਆਪਣੇ ਇਥੇ ਡਿਵੈਲਪ ਐਪਸ ਦੁਨੀਆ ਭਰ ’ਚ ਪੇਸ਼ ਕਰਦਾ ਹੋਵੇ ਪਰ ਉਥੋਂ ਦੇ ਨਾਗਰਿਕਾਂ ਨੂੰ ਸੀਮਿਤ ਆਪਸ਼ਨ ਹੀ ਦਿੱਤੇ ਗਏ ਹਨ। 


Rakesh

Content Editor

Related News