ਗਰੀਬ ਤੇ ਮੋਟੇ ਲੋਕਾਂ ਦੀ ਵੀਡੀਓ ਬੈਨ ਕਰਨ ਜਾ ਰਹੀ ਹੈ TikTok, ਇਹ ਹੈ ਕਾਰਨ

03/18/2020 3:17:30 PM

ਗੈਜੇਟ ਡੈਸਕ– ਚੀਨੀ ਵੀਡੀਓ ਸ਼ੇਅਰਿੰਗ ਐਪ ਟਿਕਟਾਕ ਨਾ ਸਿਰਫ ਭਾਰਤ ਸਗੋਂ ਹੋਰ ਦੇਸ਼ਾਂ ’ਚ ਵੀ ਕਾਫੀ ਲੋਕਪ੍ਰਸਿੱਧ ਹੈ। ਕੀ ਬੱਚਾ, ਕੀ ਬੁੱਡਾ, ਹਰ ਕਿਸੇ ਲਈ ਟਿਕਟਾਕ ਉਸ ਦੀ ਪਹਿਲੀ ਪਸੰਦ ਬਣ ਗਿਆ ਹੈ। ਇਕੱਲੇਪਨ ’ਚ ਸਾਥ ਦੇਣ ਦੇ ਨਾਲ-ਨਾਲ ਇਹ ਪੈਸੇ ਕਮਾਉਣ ਦਾ ਵੀ ਜ਼ਰੀਆ ਬਣ ਗਿਆ ਹੈ। ਲੋਕ ਟਿਕਟਾਕ ’ਤੇ ਵੀਡੀਓ ਅਪਲੋਡ ਕਰਕੇ ਲੱਖਾਂ ਰੁਪਅ ਕਮਾ ਰਹੇ ਹਨ। ਪਰ ਹੁਣ ਇਥੇ ਦਿਸਣ ’ਚ ਬਦਸੂਰਤ, ਗਰੀਬ ਜਾਂ ਫਿਰ ਅਪਾਹਜ ਦੀ ਵੀਡੀਓ ਨਹੀਂ ਦਿਖਾਈ ਦੇਵੇਗੀ ਕਿਉਂਕਿ ਟਿਕਟਾਕ ਇਨ੍ਹਾਂ ’ਤੇ ਰੋਕ ਲਗਾਉਣ ’ਤੇ ਵਿਚਾਰ ਕਰ ਰਹੀ ਹੈ। 

PunjabKesari

ਦਿ ਗਾਰਡੀਅਨ ’ਚ ਛਪੀ ਇਕ ਰਿਪੋਰਟ ਮੁਤਾਬਕ, ਟਿਕਟਾਕ ਦੀ ਕੁਝ ਗਾਈਡਲਾਈਨ ‘ਦਿ ਇੰਟਰਸੈਪਟ’ ਦੇ ਹੱਥ ਲੱਗ ਗਈ ਹੈ। ਇਸ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਟਿਕਟਾਕ ਅਬਨੋਰਮਲ ਬਾਡੀ ਸ਼ੇਪ, ਮੋਟਾਪਾ, ਅਲੱਗ ਦਿਸਣਵਾਲੇ ਲੋਕ ਅਤੇ ਜ਼ਿਆਦਾ ਰਿੰਕਲ ਫੇਸ ਵਾਲੇ ਲੋਕਾਂ ਦੀਆਂ ਵੀਡੀਓਜ਼ ਨੂੰ ਬੈਨ ਕਰਨ ਜਾ ਰਹੀ ਹੈ। ਟਿਕਟਾਕ ਨੇ ਆਪਣੇ ਮਾਡਰੇਟਸ ਨੂੰ ਦਿੱਤੇ ਹੁਕਮ ’ਚ ਸਪਸ਼ਟ ਲਿਖਿਆ ਕਿ ਜਦੋਂ ਵੀ ਯੂਜ਼ਰਜ਼ ਆਪਣੀ ਟਾਈਮਲਾਈਨ ’ਤੇ ਜਾਣ ਉਨ੍ਹਾਂ ’ਚ ਅਜਿਹਾ ਕੰਟੈਂਟ ਨਜ਼ਰ ਆਉਣਾ ਚਾਹੀਦਾ ਹੈ ਜੋ ਉਨ੍ਹਾਂ ਨੂੰ ਅਜਿਹਾ ਫੀਲ ਕਰਾਏ ਕਿ ਉਹ ਉਨ੍ਹਾਂ ਲਈ ਹੀ ਬਣਾਇਆ ਜਾ ਰਿਹਾ ਹੈ। ਇਸੇ ਤਹਿਤ ਬੇਕਾਰ ਦੇ ਕੰਟੈਂਟ ਨੂੰ ਫਿਲਟਰ ਕਰ ਦੇਣ ਦੇ ਹੁਕਮ ਹਨ। 

PunjabKesari

ਇਸ ਲੀਕਡ ਟਿਕਟਾਕ ਗਾਈਡਲਾਈਨ ਮੁਤਾਬਕ, ਖਰਾਬ ਦਿਸਣ ਵਾਲਿਆਂ ਦੀ ਵੀਡੀਓ ਵੀ ਖਰਾਬ ਦਿਸੇਗੀ ਅਤੇ ਨਵੇਂ ਯੂਜ਼ਰਜ਼ ਨੂੰ ਆਕਰਸ਼ਿਤ ਨਹੀਂਕਰ ਸਕੇਗਾ। ਅਜਿਹੇ ’ਚ ਜੇਕਰ ਵੀਡੀਓ ਸ਼ੂਟ ਕੀਤੇ ਜਾਣ ਵਾਲੀ ਥਾਂ ਗੰਦੀ ਜਾਂ ਫਿਰ ਖਰਾਬ ਦਿਸ ਰਹੀ ਹੋਵੇਗੀ ਤਾਂ ਵੀ ਇਸ ਵੀਡੀਓ ਨੂੰ ਟਾਈਮਲਾਈਨ ਤੋਂ ਹਟਾ ਦਿੱਤਾ ਜਾਵੇਗਾ। ਟਿਕਟਾਕ ਦੇ ਇਕ ਬੁਲਾਰੇ ਨੇ ਸਫਾਈ ਦਿੰਦੇ ਹੋਏ ਕਿਹਾ ਕਿ ਕੰਪਨੀ ਦਾ ਉਦੇਸ਼ ਸਿਰਫ ਖਰਾਬ ਕੰਟੈਂਟ ਜੋ ਕਿ ਸਮਾਜ ਲਈ ਨੁਕਸਾਨਦਾਇਕ ਹੈ ਉਸ ਨੂੰ ਹਟਾਉਣਾ ਹੈ। ਟਿਕਟਾਕ ਮੁਤਾਬਕ, ਉਨ੍ਹਾਂ ਨੂੰ ਲਗਾਤਾਰ ਅਜਿਹੀਆਂ ਰਿਪੋਰਟਾਂ ਮਿਲ ਰਹੀਆਂ ਹਨ ਕਿ ਪਲੇਟਫਾਰਮ ਦਾ ਗਲਤ ਇਸਤੇਮਾਲ ਵੀ ਹੋ ਰਿਹਾ ਹੈ, ਕੰਪਨੀ ਬਸ ਇਸ ਨੂੰ ਰੋਕਣਾ ਚਾਹੁੰਦੀ ਹੈ। 

ਇਹ ਵੀ ਪੜ੍ਹੋ– COVID-19 : ਘਰੋਂ ਕੰਮ ਕਰਨ ਲਈ ਇਸ ਕੰਪਨੀ ਦਾ ਡਾਟਾ ਪਲਾਨ ਹੈ ਸਭ ਤੋਂ ਸਸਤਾ


Rakesh

Content Editor

Related News