ਭਾਰਤ 'ਚ ਪੂਰੀ ਤਰ੍ਹਾਂ ਬੰਦ ਹੋਇਆ TikTOk

Tuesday, Jun 30, 2020 - 08:22 PM (IST)

ਭਾਰਤ 'ਚ ਪੂਰੀ ਤਰ੍ਹਾਂ ਬੰਦ ਹੋਇਆ TikTOk

ਨਵੀਂ ਦਿੱਲੀ-ਟਿਕਟਾਕ ਨੇ ਹੁਣ ਭਾਰਤ 'ਚ ਕੰਮ ਕਰਨਾ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਹੈ। ਭਾਰਤ ਸਰਕਾਰ ਦੁਆਰਾ ਕੱਲ ਰਾਤ ਟਿਕਟਾਕ ਸਮੇਤ 59 ਚੀਨੀ ਐਪਸ 'ਤੇ ਪਾਬੰਦੀ ਲੱਗਣ ਤੋਂ ਬਾਅਦ ਐਪ ਨੂੰ ਪਲੇਅ ਸਟੋਰ ਅਤੇ ਐਪ ਸਟੋਰ ਦੋਵਾਂ ਤੋਂ ਹਟਾ ਦਿੱਤਾ ਗਿਆ ਸੀ। ਹਾਲਾਂਕਿ, ਇਹ ਉਨ੍ਹਾਂ ਲੋਕਾਂ ਦੇ ਫੋਨ 'ਚ ਕੰਮ ਕਰ ਰਿਹਾ ਸੀ ਜਿਨ੍ਹਾਂ ਦੇ ਫੋਨ 'ਚ ਪਹਿਲਾਂ ਤੋਂ ਮੌਜੂਦ ਸੀ। ਪਰ ਹੁਣ ਐਪ ਨੇ ਡੈਸਕਟਾਪ ਵੈੱਬਸਾਈਟ ਸਮੇਤ ਸਾਰੇ ਡਿਵਾਈਸਸ 'ਤੇ ਕੰਮ ਕਰਨਾ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਹੈ ਅਤੇ ਯੂਜ਼ਰਸ ਨੂੰ ਪਾਬੰਦੀ ਦੇ ਬਾਰੇ 'ਚ ਸੂਚਿਤ ਕਰਨ ਲਈ ਐਪ ਦੇ ਅੰਦਰ ਇਕ ਯੂਜ਼ਰ ਮੈਸੇਜ ਦਿਖਾਇਆ ਜਾ ਰਿਹਾ ਹੈ।

PunjabKesari

ਟਿਕਟਾਕ ਐਪ ਜੋ ਪਹਿਲਾਂ ਤੋਂ ਫੋਨ 'ਚ ਮੌਜੂਦ ਹੈ ਉਸ 'ਚ ਇਕ ਮੈਸੇਜ ਦਿਖ ਰਿਹਾ ਹੈ, ਜਿਸ 'ਚ ਨੈੱਟਵਰਕ ਏਰਰ ਨਾਲ ਲਿਖਿਆ ਹੈ, 'ਪਿਆਰੇ ਯੂਜ਼ਰਸ, ਅਸੀਂ 59 ਐਪਸ ਨੂੰ ਬਲਾਕ ਕਰਨ ਲਈ ਭਾਰਤ ਸਰਕਾਰ ਦੇ ਅਾਦੇਸ਼ ਦੇ ਪਾਲਣ ਕਰਨ ਦੀ ਪ੍ਰਕਿਰਿਆ 'ਚ ਹਾਂ। ਭਾਰਤ 'ਚ ਸਾਡੇ ਸਾਰੇ ਯੂਜ਼ਰਸ ਦੀ ਗੁਪਤ ਜਾਣਕਾਰੀ ਅਤੇ ਸੁਰੱਖਿਅਤ ਯਕੀਨਨ ਕਰਨਾ ਸਾਡੀ ਤਰਜ਼ੀਹ ਹੈ।'' ਵੈੱਬਸਾਈਟ 'ਤੇ ਪਾਬੰਦੀ ਦੇ ਯੂਜ਼ਰਸ ਨੂੰ ਸੂਚਿਤ ਕਰਨਾ ਵਾਲਾ ਇਕ ਮੈਸੇਜ ਹੈ ਅਤੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਡਿਵੈੱਲਪਰਸ ਇਸ ਮੁੱਦੇ ਨੂੰ ਬਿਹਤਰ ਢੰਗ ਨਾਲ ਸਮਝਣ ਅਤੇ ਕਾਰਵਾਈ ਕਰਨ ਲਈ ਸਰਕਾਰ ਨਾਲ ਕੰਮ ਕਰ ਰਹੇ ਹਨ। 

PunjabKesari

ਟਿਕਟਾਕ ਇੰਡੀਆ ਪ੍ਰਮੁੱਖ ਨਿਖਿਲ ਗਾਂਧੀ ਵੱਲੋਂ ਅੱਜ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਅਸੀਂ ਕਿਸੇ ਵੀ ਭਾਰਤੀ ਟਿਕਟਾਕ ਯੂਜ਼ਰਸ ਦੀ ਕੋਈ ਜਾਣਕਾਰੀ ਵਿਦੇਸ਼ੀ ਸਰਕਾਰ ਜਾਂ ਫਿਰ ਚੀਨ ਦੀ ਸਰਕਾਰ ਨੂੰ ਨਹੀਂ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਸਪਸ਼ੱਟੀਕਰਣ ਅਤੇ ਜਵਾਬ ਦੇਣ ਲਈ ਸੰਬੰਧਿਤ ਸਰਕਾਰੀ ਪੱਖਾਂ ਨਾਲ ਮਿਲਣ ਲਈ ਸੱਦਾ ਦਿੱਤਾ ਗਿਆ ਹੈ। ਹਾਲਾਂਕਿ, ਸੂਤਰਾਂ ਮੁਤਾਬਕ ਤਕਨਾਲੋਜੀ ਮੰਤਰੀ ਰਵਿਸ਼ੰਕਰ ਪ੍ਰਸਾਦ ਨੇ ਪਾਬੰਦੀ ਐਪਸ ਦੇ ਪ੍ਰਤੀਨਿਧੀਆਂ ਨਾਲ ਕੋਈ ਮੀਟਿੰਗ ਨਹੀਂ ਕੀਤੀ ਹੈ। ਦੱਸਣਯੋਗ ਹੈ ਕਿ ਟਿਕਟਾਕ ਤੋਂ ਇਲਾਵਾ ਭਾਰਤ ਸਰਕਾਰ ਨੇ ShareIt, UC Browser, Shein, Club Factory, Clash of Kings, Helo, Mi Community, CamScanner, ES File Explorer, VMate ਸਮੇਤ ਹੋਰ ਚੀਨੀ ਐਪਸ 'ਤੇ ਵੀ ਪਾਬੰਦੀ ਲੱਗਾ ਦਿੱਤੀ ਹੈ। ਸਰਕਾਰ ਦਾ ਦਾਅਵਾ ਹੈ ਕਿ ਇਹ ਐਪ ਭਾਰਤ ਦੀ ਅਖੰਡਤਾ, ਭਾਰਤ ਦੀ ਰੱਖਿਆ, ਸੂਬੇ ਦੀ ਸੁਰੱਖਿਆ, ਜਨਤਕ ਵਿਵਸਥਾ ਦੇ ਪੱਖਪਾਤੀ ਹੈ।


author

Karan Kumar

Content Editor

Related News