‘ਜੇਲ੍ਹਾਂ ’ਚੋਂ ਰਿਹਾਅ ਹੋ ਕੇ ਆਏ ਨੌਜਵਾਨ ਕਿਸਾਨਾਂ ਦਾ ਟਿਕਰੀ ਬਾਰਡਰ ’ਤੇ ਕੀਤਾ ਗਿਆ ਸਨਮਾਨ’

Monday, Mar 01, 2021 - 10:08 AM (IST)

‘ਜੇਲ੍ਹਾਂ ’ਚੋਂ ਰਿਹਾਅ ਹੋ ਕੇ ਆਏ ਨੌਜਵਾਨ ਕਿਸਾਨਾਂ ਦਾ ਟਿਕਰੀ ਬਾਰਡਰ ’ਤੇ ਕੀਤਾ ਗਿਆ ਸਨਮਾਨ’

ਨਵੀਂ ਦਿੱਲੀ (ਜੇ. ਕੇ. ਪੁਸ਼ਕਰ)- ਟਿਕਰੀ ਬਾਰਡਰ ’ਤੇ ਕਿਸਾਨਾਂ ਦਾ ਅੰਦੋਲਨ ਜਾਰੀ ਹੈ। ਐਤਵਾਰ ਨੂੰ ਬਾਰਡਰ ’ਤੇ ਸਾਂਝਾ ਕਿਸਾਨ ਮੋਰਚਾ ਦੀ ਸਰਪ੍ਰਸਤੀ ਹੇਠ ਵੱਖ-ਵੱਖ ਜੇਲ੍ਹਾਂ ’ਚੋਂ ਰਿਹਾਅ ਹੋ ਕੇ ਆਏ ਨੌਜਵਾਨ ਕਿਸਾਨਾਂ ਦਾ ਕਿਸਾਨ ਆਗੂਆਂ ਨੇ ਸਿਰੋਪਾ ਪਹਿਨਾ ਕੇ ਸਨਮਾਨ ਕੀਤਾ।

ਸਾਜ਼ਿਸ਼ ਤਹਿਤ ਕਿਸਾਨਾਂ ਵਿਰੁੱਧ ਕੀਤਾ ਜਾ ਰਿਹੈ ਗਲਤ ਪ੍ਰਚਾਰ
ਮੰਚ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਵਲੋਂ ਸਾਜ਼ਿਸ਼ ਤਹਿਤ ਕਿਸਾਨ ਆਗੂਆਂ ਵਿਰੁੱਧ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ। ਨੌਜਵਾਨਾਂ ਅਤੇ ਸੰਯੁਕਤ ਕਿਸਾਨ ਮੋਰਚਾ ਦਰਮਿਆਨ ਫੁਟ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਨੌਜਵਾਨ ਬਨਾਮ ਸਾਂਝਾ ਕਿਸਾਨ ਮੋਰਚਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਦੋਂਕਿ ਨੌਜਵਾਨ ਮੋਰਚੇ ਦੇ ਨਾਲ ਹਨ। ਵੱਡੀ ਗਿਣਤੀ ਵਿਚ ਨੌਜਵਾਨ ਮੋਰਚੇ ’ਤੇ ਡਟੇ ਹੋਏ ਹਨ। ਨਾਲ ਹੀ ਈਮਾਨਦਾਰੀ ਨਾਲ ਵਾਲੰਟੀਅਰ ਡਿਊਟੀ ਵੀ ਨਿਭਾਅ ਰਹੇ ਹਨ। ਸਾਂਝਾ ਕਿਸਾਨ ਮੋਰਚਾ ਵਲੋਂ ਜੇਲ੍ਹਾਂ ਵਿਚ ਬੰਦ ਬੇਗੁਨਾਹ ਨੌਜਵਾਨਾਂ ਦੀ ਰਿਹਾਈ ਲਈ ਲੀਗਲ ਪੈਨਲ ਬਣਾਇਆ ਗਿਆ ਹੈ, ਜੋ ਲਗਾਤਾਰ ਮੁਕੱਦਮਿਆਂ ਦੀ ਪੈਰਵੀ ਕਰ ਰਿਹਾ ਹੈ ਅਤੇ ਰੋਜ਼ ਨੌਜਵਾਨਾਂ ਦੀ ਜ਼ਮਾਨਤ ਕਰਵਾ ਰਿਹਾ ਹੈ। 

ਇਹ ਵੀ ਪੜ੍ਹੋ : ਰਾਕੇਸ਼ ਟਿਕੈਤ ਦਾ ਮੋਦੀ ਸਰਕਾਰ ’ਤੇ ਹਮਲਾ, ਕਿਹਾ- ‘ਬਿਨਾਂ ਪੁੱਛੇ ਖੇਤੀ ਕਾਨੂੰਨ ਬਣਾ ਦਿੱਤੇ, ਫਿਰ ਪੁੱਛਦੇ ਹੋ ਕਮੀ ਕੀ ਹੈ’

ਬਾਕੀ ਬਚੇ ਬੇਗੁਨਾਹ ਕਿਸਾਨਾਂ ਨੂੰ ਤੁਰੰਤ ਕੀਤਾ ਜਾਵੇ ਰਿਹਾਅ
ਉਨ੍ਹਾਂ ਕਿਹਾ ਕਿ ਇਸੇ ਸਿਲਸਿਲੇ ’ਚ ਐਤਵਾਰ ਨੂੰ ਜਗਸੀਰ ਸਿੰਘ, ਜਗਪਾਲ ਸਿੰਘ, ਜੋਰਾ ਸਿੰਘ, ਕੁਲਵਿੰਦਰ ਸਿੰਘ, ਸਤਨਾਮ ਸਿੰਘ, ਜਸਵਿੰਦਰ ਸਿੰਘ ਤੇ ਗੁਰਮੇਲ ਸਿੰਘ ਨੂੰ ਤਿਹਾੜ ਜੇਲ੍ਹ ਅਤੇ ਰੋਹਿਣੀ ਜੇਲ੍ਹ ’ਚੋਂ ਰਿਹਾਅ ਕਰਵਾਇਆ ਗਿਆ ਹੈ। ਇਨ੍ਹਾਂ ਨੌਜਵਾਨਾਂ ਦੇ ਟਿਕਰੀ ਬਾਰਡਰ ਪਹੁੰਚਣ ’ਤੇ ਕਿਸਾਨ ਨੇਤਾਵਾਂ ਨੇ ਸਿਰੋਪਾ ਦੇ ਕੇ ਸਨਮਾਨਤ ਕੀਤਾ ਅਤੇ ਬਾਕੀ ਬਚੇ ਬੇਗੁਨਾਹ ਨੌਜਵਾਨਾਂ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ।
ਕਿਸਾਨ ਨੇਤਾਵਾਂ ਨੇ ਕਿਹਾ ਕਿ ਪੰਜਾਬ ਤੇ ਹਰਿਆਣਾ ਤੋਂ ਸ਼ੁਰੂ ਹੋਇਆ ਕਿਸਾਨ ਅੰਦੋਲਨ ਹੁਣ ਪੂਰੇ ਦੇਸ਼ ਵਿਚ ਫੈਲ ਚੁੱਕਾ ਹੈ। ਇਸ ਦਾ ਸਬੂਤ ਅੱਜ ਤੇਲੰਗਾਨਾ, ਕਰਨਾਟਕ ਤੇ ਆਂਧਰਾ ਪ੍ਰਦੇਸ਼ ਤੋਂ ਆਏ ਕਿਸਾਨ-ਮਜ਼ਦੂਰ ਯੂਨੀਅਨਾਂ ਦੇ ਨੇਤਾਵਾਂ ਨੇ ਅੰਦੋਲਨ ਨੂੰ ਸਮਰਥਨ ਦੇ ਕੇ ਦਿੱਤਾ ਹੈ। ਉਨ੍ਹਾਂ ਤਿੰਨੋਂ ਲੋਕ-ਮਾਰੂ ਕਾਨੂੰਨ ਰੱਦ ਕਰਵਾਉਣ ਅਤੇ ਘੱਟੋ-ਘੱਟ ਸਮਰਥਨ ਕੀਮਤ ਨੂੰ ਕਾਨੂੰਨੀ ਦਰਜਾ ਦੇਣ ਦੀ ਮੰਗ ਪੂਰੀ ਹੋਣ ਤਕ ਅੰਦੋਲਨ ਦਾ ਸਾਥ ਦੇਣ ਦਾ ਐਲਾਨ ਕੀਤਾ।

ਇਹ ਵੀ ਪੜ੍ਹੋ : ‘ਖੇਤੀ ਕਾਨੂੰਨਾਂ ਦੇ ਵਿਰੋਧ ’ਚ 15 ਪਿੰਡਾਂ ਦੇ ਕਿਸਾਨਾਂ ਨੇ ਬਣਾਈ ਟਰੈਕਟਰ-ਟਰਾਲੀ ਲੜੀ’

ਔਰਤਾਂ ਨੇ ਗਾਇਆ ਰਵਾਇਤੀ ਗੀਤ
ਐਤਵਾਰ ਵਾਲੇ ਦਿਨ ਟਿਕਰੀ ਬਾਰਡਰ ’ਤੇ ਔਰਤਾਂ ਦਾ ਵੱਡਾ ਜੱਥਾ ਪਹੁੰਚਿਆ। ਵੱਡੀ ਗਿਣਤੀ ਵਿਚ ਔਰਤਾਂ ਨੇ ਅੰਦੋਲਨ ਵਿਚ ਹਾਜ਼ਰੀ ਲਾਈ। ਇਨ੍ਹਾਂ ਔਰਤਾਂ ਨੇ ਰਵਾਇਤੀ ਗੀਤ ਗਾ ਕੇ ਤਿੰਨੋਂ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ। ਹਰਿਆਣਾ ਤੋਂ ਆਈਆਂ ਔਰਤਾਂ ਨੇ ਰਾਗਿਨੀ ਗਾ ਕੇ ਅੰਦੋਲਨ ’ਚ ਸਮਰਥਨ ਦਿੱਤਾ। ਪੰਜਾਬੀ ਦੇ ਮਸ਼ਹੂਰ ਗੀਤਕਾਰ ਬਚਨ ਬੇਦਿਲ ਅਤੇ ਉਨ੍ਹਾਂ ਦੇ ਬੇਟੇ ਤੇ ਗਾਇਕ ਅਰਮਾਨ ਬੇਦਿਲ ਨੇ ਵੀ ਟਿਕਰੀ ਬਾਰਡਰ ’ਤੇ ਅੰਦੋਲਨ ਦੇ ਸਮਰਥਨ ’ਚ ਹਾਜ਼ਰੀ ਦਰਜ ਲਵਾਈ।

ਇਹ ਵੀ ਪੜ੍ਹੋ : ਮੇਰਠ ਕਿਸਾਨ ਮਹਾਪੰਚਾਇਤ ’ਚ ਕੇਜਰੀਵਾਲ ਬੋਲੇ-ਤਿੰਨੋਂ ਖੇਤੀ ਕਾਨੂੰਨ, ਕਿਸਾਨਾਂ ਲਈ ਡੈੱਥ ਵਾਰੰਟ


author

DIsha

Content Editor

Related News